* ਪੰਜਾਬੀ ਵਾਰਤਕ ਵਿਚ ਗੋਸ਼ਟ ਪਰੰਪਰਾ ਦਾ ਆਰੰਭ ਨਾਥ-ਜੋਗੀਆਂ ਦੀਆਂ ਰਚਨਾਵਾਂ ਨਾਲ ਹੋਇਆ।
* 'ਭਾਸ਼ਾ' ਸ਼ਬਦ ਦੀ ਉਤਪਤੀ ਸੰਸਕ੍ਰਿਤ ਧਾਤੂ 'ਭਾਸ਼' ਤੋਂ ਹੋਈ ਹੈ।
* ਭਾਸ਼ਾ ਤੇ ਉਪਭਾਸ਼ਾ ਦੀ ਸਭ ਤੋਂ ਵੱਡੀ ਸਾਂਝ ਇਹ ਦੋਵੇਂ ਇਕੋ ਲਿਪੀ ਚਿੰਨ੍ਹਾਂ ਦੁਆਰਾ ਲਿਖੀਆਂ ਗਈਆਂ।
* ਪੰਜਾਬੀ ਵਿਚ ਵਾਕ ਬਣਤਰ ਦੀ ਤਰਤੀਬ ਕਰਤਾ+ ਕਰਮ+ ਕਿਰਿਆ ਹੁੰਦੀ ਹੈ।
* ਪੰਜਾਬੀ ਭਾਸ਼ਾ ਦੀ ਜਨਨੀ ਸੰਸਕ੍ਰਿਤ ਭਾਸ਼ਾ ਹੈ।
* ਅਰਬੀ ਵਿਚ'ਭਾਸ਼ਾ' ਨੂੰ ਲਿਸਾਨ ਆਖਦੇ ਹਨ।
* 'ਗ਼ਜ਼ਲ' ਅਰਬੀ ਭਾਸ਼ਾ ਦਾ ਸ਼ਬਦ ਹੈ।
* ਭਾਈ ਵੀਰ ਸਿੰਘ ਨੂੰ ਪੰਜਾਬੀ ਦਾ ਵਰਡਜ਼ਵਰਥ ਕਿਹਾ ਜਾਂਦਾ ਹੈ।
* ਸੁਲਤਾਨ ਬਾਹੂ ਆਪਣੀ ਰਚਨਾ ਦੀ ਅਖੀਰਲੀ ਤੁਕ ਵਿਚ ਹਮੇਸ਼ਾ 'ਹੂ' ਸ਼ਬਦ ਦੀ ਵਰਤੋਂ ਕਰਦੇ ਸਨ।
* 'ਸੂਫ਼ੀ' ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ।
* ਬਾਬਾ ਫਰੀਦ ਜੀ ਪੰਜਾਬੀ ਸਾਹਿਤ ਦੇ ਪਿਤਾਮਾ ਸਨ।
* 'ਨਿਬੰਧ' ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ।
* ਇਸਲਾਮ ਅਰਬੀ ਭਾਸ਼ਾ ਦਾ ਸ਼ਬਦ ਹੈ।
* ਸਵੈ-ਜੀਵਨੀ ਲੇਖਕ ਦਾ ਆਪਣੇ-ਆਪ ਲਿਖਿਆ ਜੀਵਨ ਬਿਰਤਾਂਤ ਹੁੰਦਾ ਹੈ।
-ਪੰਜਾਬੀ ਸ.ਸ.ਸ.ਸ. ਸਾਂਗਣਾ,
ਅੰਮ੍ਰਿਤਸਰ।