ਰੰਗਲੀ ਦੁਨੀਆ ਜਿਨ੍ਹਾਂ ਵਿਖਾਈ
ਇਕ ਇਕ ਚਾਹਤ ਜਿਨ੍ਹਾਂ ਪੁਗਾਈ
ਪਾਲਿਆ ਲਾਡਾਂ, ਚਾਵਾਂ ਨਾਲ
ਪੱਲੇ ਬੰਨ੍ਹ ਲਇਉ ਗੱਲ ਇਹ ਮੇਰੀ
ਮਾਪਿਆਂ ਦਾ ਤੁਸੀਂ ਰੱਖਿਓ ਖਿਆਲ।
ਮਾਪੇੇ ਹੱਥੀਂ ਛਾਵਾਂ ਕਰਦੇ
ਦੁੱਖ ਸਾਰੇ ਸਿਰ 'ਤੇ ਜਰਦੇ
ਘਾਲ ਇਨ੍ਹਾਂ ਦੀ ਬੜੀ ਕਮਾਲ
ਪੱਲੇ ਬੰਨ੍ਹ ਲਇਉ ਗੱਲ ਇਹ ਮੇਰੀ
ਮਾਪਿਆਂ ਦਾ...।
ਮਾਪੇ ਹੁੰਦੇ ਕੀਮਤੀ ਗਹਿਣੇ
ਸਦਾ ਨਾ ਅੰਗ ਅਸਾਡੇ ਰਹਿਣੇ
ਬਿਨ ਇਨ੍ਹਾਂ ਦੇ ਮੰਦੜਾ ਹਾਲ
ਪੱਲੇ ਬੰਨ੍ਹ ਲਇਉ ਗੱਲ ਇਹ ਮੇਰੀ
ਮਾਪਿਆਂ ਦਾ...।
ਮਾਪਿਆਂ ਦੇ ਬਿਨ ਹੈ ਕਾਹਦਾ ਜੀਣਾ
ਹਰ ਇਕ ਹੰਝੂ ਪੈਂਦਾ ਪੀਣਾ
ਜੀਵਨ ਵਾਲੀ ਥਿੜਕੇ ਤਾਲ
ਪੱਲੇ ਬੰਨ੍ਹ ਲਇਉ ਗੱਲ ਇਹ ਮੇਰੀ
ਮਾਪਿਆਂ ਦਾ...।
ਮਾਪੇ ਹੁੰਦੇ ਰਾਹ ਦਸੇਰੇ
ਰੱਖਦੇ ਸਦਾ ਹੀ ਵੱਡੇ ਜੇਰੇ
ਹਰ ਔਕੜ ਵਿਚ ਬਣਦੇ ਢਾਲ
ਪੱਲੇ ਬੰਨ੍ਹ ਲਇਉ ਗੱਲ ਇਹ ਮੇਰੀ
ਮਾਪਿਆਂ ਦਾ...।
ਮਾਪੇ ਕੀਮਤੀ ਨੇ ਸਰਮਾਇਆ
ਰੱਬ ਬਰਾਬਰ ਦਰਜਾ ਪਾਇਆ
'ਜਸਕਰਨ' ਕਹੇ ਵਡਮੁੱਲੇ ਲਾਲ
ਪੱਲੇ ਬੰਨ੍ਹ ਲਇਉ ਗੱਲ ਇਹ ਮੇਰੀ
ਮਾਪਿਆਂ ਦਾ...।
ਮਾਪਿਆਂ ਦੀ ਆਓ ਕਰੀਏ ਸੇਵਾ
ਸੇਵਾ ਦਿੰਦੀ ਮਿੱਠੜਾ ਮੇਵਾ
ਤੋੜ ਦਿੰਦਾ ਸਾਰੇ ਜੰਜਾਲ
ਪੱਲੇ ਬੰਨ੍ਹ ਲਇਉ ਗੱਲ ਇਹ ਮੇਰੀ
ਮਾਪਿਆਂ ਦਾ...।
-ਜਸਕਰਨ
ਕਮਲ ਕਾਲੋਨੀ, ਸਮਰਾਲਾ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 99159-00955