1. ਆਈ.ਏ.ਐਸ. ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
2. ਯੂ.ਪੀ.ਐਸ.ਸੀ. (ਰਾਹੀਂ ਇਹ ਪ੍ਰੀਖਿਆ ਲਈ ਜਾਂਦੀ ਹੈ)। ਨਾਮ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ।
3. ਆਈ. ਏ. ਐਸ. ਪ੍ਰੀਖਿਆ ਵਿਚ ਬੈਠਣ ਲਈ ਕਿਸੇ ਵੀ ਯੂਨੀਵਰਸਿਟੀ ਤੋਂ ਤੁਹਾਡੀ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਜ਼ਰੂਰੀ ਹੈ।
4. 21 ਸਾਲ ਤੋਂ 32 ਸਾਲ ਤੱਕ ਉਮਰ ਦੀ ਹੱਦ ਹੁੰਦੀ ਹੈ (ਓ.ਬੀ.ਸੀ., ਅਨੁਸੂਚਿਤ ਜਾਤੀਆਂ ਲਈ ਵਿਸ਼ੇਸ਼ ਛੂਟ ਹੁੰਦੀ ਹੈ)। ਜਨਰਲ ਕੈਟਾਗਰੀ ਨੂੰ ਛੇ ਮੌਕੇ ਮਿਲਦੇ ਹਨ।
5. ਯੂ.ਪੀ.ਐਸ.ਸੀ. ਇੰਟਰਵਿਊ 275 ਨੰਬਰਾਂ ਦਾ ਹੁੰਦਾ ਹੈ।
6. ਯੂ.ਪੀ.ਐਸ.ਸੀ. ਵਿਚ ਨੈਗੇਟਿਵ ਮਾਰਕਿੰਗ(1/3) ਵੀ ਹੁੰਦੀ ਹੈ।
7. ਆਈ.ਏ.ਐਸ. ਦੀ ਸਨਿਓਰਟੀ ਰੈਂਕ ਤੇ ਬੈਚ 'ਤੇ ਨਿਰਭਰ ਕਰਦੀ ਹੈ।
8. ਸਿਵਲ ਪ੍ਰਸ਼ਾਸਨਿਕ ਸੇਵਾਵਾਂ ਤਿੰਨ ਪੜਾਵਾਂ ਵਿਚ ਹੁੰਦੀ ਹੈ: pre&}m}n}ar਼ (ਸ਼ੁਰੂਆਤੀ), $a}ns (ਮੁੱਖ), 9nterv}ew (ਇੰਟਰਵਿਊ)
9. ਹਰ ਸਾਲ 10 ਲੱਖ ਬੱਚੇ ਪ੍ਰਸ਼ਾਸਨਿਕ ਸੇਵਾਵਾਂ ਲਈ ਫਾਰਮ ਭਰਦੇ ਹਨ। ਸਿਰਫ 1200 ਦੇ ਕਰੀਬ ਉਮੀਦਵਾਰ ਹੀ ਪ੍ਰਸ਼ਾਸਨਿਕ ਸੇਵਾਵਾਂ ਵਿਚ ਜਾ ਪਾਉਂਦੇ ਹਨ। ਹਰ ਸਾਲ 170 ਤੋਂ ਲੈ ਕੇ 200 ਤੱਕ ਆਈ.ਏ.ਐਸ. ਅਧਿਕਾਰੀ ਬਣਦੇ ਹਨ।
10. ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਪ੍ਰਸ਼ਾਸਨਿਕ ਅਕੈਡਮੀ ਮਸੂਰੀ (ਉੱਤਰਾਖੰਡ) ਵਿਖੇ ਤੁਹਾਡੀ ਦੋ ਸਾਲ 91S ਦੀ ਟ੍ਰੇਨਿੰਗ ਹੁੰਦੀ ਹੈ। 1959 ਵਿਚ ਇਸ ਦੀ ਸਥਾਪਨਾ ਹੋਈ ਸੀ।
11. ਆਈ.ਏ.ਐਸ. ਬਣਨ ਤੋਂ ਬਾਅਦ ਪਹਿਲੀ ਪੋਸਟਿੰਗ ਤੁਹਾਡੀ ਐਸ.ਡੀ.ਐਮ. ਦੀ ਹੁੰਦੀ ਹੈ।
12. ਆਈ.ਏ.ਐਸ. ਅਫਸਰ ਦੀ ਸ਼ੁਰੂਆਤੀ ਤਨਖ਼ਾਹ 56,100 ਤੋਂ ਹੁੰਦੀ ਹੈ।
13. ਟ੍ਰੇਨਿੰਗ ਦੌਰਾਨ ਆਈ.ਏ.ਐਸ. ਦੀ ਤਨਖ਼ਾਹ 33000 ਤੋਂ 35000(ਕੱਟ ਕੇ) ਹੁੰਦੀ ਹੈ।
14. ਚੀਫ ਸੈਕਟਰੀ ( ਮੁੱਖ ਸਕੱਤਰ) ਸਭ ਤੋਂ ਅਹਿਮ ਅਹੁਦਾ ਹੁੰਦਾ ਹੈ।
15. ਸਭ ਤੋਂ ਜ਼ਿਆਦਾ ਤਨਖ਼ਾਹ ਆਈ.ਏ.ਐਸ. ਦੀ ਢਾਈ ਲੱਖ (ਕੈਬਨਿਟ ਸੈਕਟਰੀ) ਹੁੰਦੀ ਹੈ।
16. ਕਈ ਸੂਬਿਆਂ ਵਿਚ ਡੀ.ਸੀ. ਨੂੰ ਡੀ.ਐਮ. ਵੀ ਕਿਹਾ ਜਾਂਦਾ ਹੈ।
17. ਸਤਿੰਦਰ ਨਾਥ ਟੈਗੋਰ ਨੇ 1863 ਵਿਚ ਭਾਰਤੀ ਸਿਵਲ ਸੇਵਾਵਾਂ ਦਾ ਪੇਪਰ ਕਲੀਅਰ ਕੀਤਾ ਸੀ।
18. 2016 ਵਿਚ ਅੰਸਰ ਸ਼ੇਖ ਨੇ 21 ਸਾਲ ਦੀ ਉਮਰ ਵਿਚ ਯੂ.ਪੀ.ਐਸ.ਸੀ. ਸਿਵਲ ਸੇਵਾਵਾਂ ਦਾ ਪੇਪਰ ਕਲੀਅਰ ਕੀਤਾ ਸੀ। ਉਸ ਨੇ 361 ਭਾਰਤੀ ਰੈਂਕ ਹਾਸਿਲ ਕੀਤਾ ਸੀ।
-ਮੋਬਾਈਲ : 7888966168