ਸਵਾਲ : 621. 'ਡਾ. ਮਹਿੰਦਰ ਸਿੰਘ ਰੰਧਾਵਾ' ਦਾ ਚੰਡੀਗੜ੍ਹ ਨਾਲ ਕੀ ਸੰਬੰਧ ਸੀ? 622. 'ਗੁਰੂ ਨਾਨਕ ਦੇਵ ਯੂਨੀਵਰਸਿਟੀ' ਕਦੋਂ ਹੋਂਦ ਵਿਚ ਆਈ?
623. 'ਪੀ.ਜੀ.ਆਈ. ਹਸਪਤਾਲ' ਚੰਡੀਗੜ੍ਹ ਦੇ ਕਿਹੜੇ ਸੈਕਟਰ ਵਿਚ ਹੈ?
624. 'ਘਰ ਪਾਟਿਆ ਤੇ ਦਹਿਸਿਰਾ ਮਾਰਿਆ' ਅਖਾਉਤ ਕੀ ਦੱਸਦੀ ਹੈ?
625. 'ਨਾਨਕ ਸ਼ੱਕ' ਦੇ ਅਰਥ ਦੱਸੋ? 626. 'ਕੁੱਲੂ ਕਾਂਗੜਾ ਕੋਟ ਨਿਵਾਏ ਗਿਆ' ਕਿਸ ਕਵੀ ਦੀ ਲਿਖੀ ਸਤਰ ਹੈ?
627. 'ਧੌੜੀ ਦੀ ਜੁੱਤੀ' ਕਾਹਦੀ ਬਣੀ ਹੁੰਦੀ ਹੈ?
628. 'ਪਿੰਡ ਬਾਦਲ' ਕਿਹੜੇ ਜ਼ਿਲ੍ਹੇ ਵਿਚ ਹੈ? 629. 'ਆਲਮ ਲੁਹਾਰ' ਕਿਹੜੇ ਸਾਜ਼ ਨਾਲ ਗਾਉਂਦਾ ਸੀ?
630. 'ਅਲਗੋਜੇ' ਕਿਸ ਤਰ੍ਹਾਂ ਵਜਾਏ ਜਾਂਦੇ ਹਨ?
ਜਵਾਬ : 621. ਚੰਡੀਗੜ੍ਹ ਦੇ ਬਾਗ਼ ਬੂਟੇ ਤੇ ਅਜਾਇਬ ਘਰਾਂ ਦੀ ਉਸਾਰੀ ਉਨ੍ਹਾਂ ਦੇ ਕਮਿਸ਼ਨਰ ਰਹਿਣ ਵੇਲੇ ਹੋਈ।
622. 1969 ਈ. ਵਿਚ 24 ਨਵੰਬਰ, ਗੁਰਪੁਰਬ ਮੌਕੇ (ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਜਨਮ ਪੁਰਬ)।
623. ਸੈਕਟਰ 12 ਵਿਚ। 624. ਘੋਰਗੀ ਫੁਟ ਕਾਰਨ ਮਹਾਂਬਲੀ ਰਾਵਣ ਸ੍ਰੀ ਰਾਮ ਚੰਦਰ ਕੋਲੋਂ ਹਾਰ ਕੇ ਮਾਰਿਆ ਗਿਆ।
625. ਕੁੜੀ/ਮੁੰਡੇ ਦੇ ਵਿਆਹ ਵੇਲੇ ਮਾਮਿਆਂ ਵਲੋਂ ਲਿਆਂਦਾ ਕੱਪੜਾ ਲੀੜਾ ਤੇ ਟੂਮ-ਤਗਾਦੇ।
626. ਸ਼ਾਹ ਮੁਹੰਮਦ ਦੀ।
627. ਮੱਝਾਂ ਦੇ ਮੋਟੇ ਚੰਮ ਦੀ।
628. ਮੁਕਤਸਰ।
629. ਚਿਮਟੇ ਨਾਲ।
630. ਮੂੰਹ ਨਾਲ ਫੂਕ ਮਾਰ ਕੇ।
-ਮੋਬਾਈਲ : +1-647-403-1299