ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਬਰਸਾਤਾਂ ਦੇ ਮੌਸਮ ਵਿਚ...

Ad Position 21
No active advertisement
ਅਜੀਤ ਡੈਸਕ 04-07-2026

ਬੱਚਿਓ, ਤੁਸੀਂ ਬਰਸਾਤਾਂ ਦੇ ਮੌਸਮ ਵਿਚ ਅਸਮਾਨ ਵਿਚ ਵੱਖ-ਵੱਖ ਰੰਗਾਂ ਦੇ ਬੱਦਲ ਵੇਖੇ ਹੋਣਗੇ। ਇਨ੍ਹਾਂ ਬੱਦਲਾਂ ਦੇ ਰੰਗ ਚਿੱਟੇ, ਕਈ ਵਾਰ ਸਲੇਟੀ, ਕਾਲੇ ਜਾਂ ਲਾਲੀ ਮਾਰੇ ਜਿਹੇ ਦਿਖਾਈ ਦਿੰਦੇ ਹਨ ਅਤੇ ਇਹ ਸਵਾਲ ਅਕਸਰ ਮਨ ਵਿਚ ਉੱਠਦਾ ਹੋਵੇਗਾ ਕਿ ਬੱਦਲ ਹਮੇਸ਼ਾ ਇਕੋ ਰੰਗ ਦੇ ਕਿਉਂ ਨਹੀਂ ਹੁੰਦੇ? ਇਸ ਦੇ ਪਿੱਛੇ ਇਕ ਸੁੰਦਰ ਵਿਗਿਆਨਕ ਕਾਰਨ ਹੈ। ਆਓ, ਸਮਝੀਏ! ਬੱਦਲ ਧਰਤੀ ਤੋਂ ਉੱਪਰ ਹਵਾ ਵਿਚ ਮੌਜੂਦ ਜਲ-ਵਾਸ਼ਪਾਂ ਦੇ ਠੰਢੇ ਹੋ ਕੇ ਬਣੀਆਂ ਛੋਟੀਆਂ-ਛੋਟੀਆਂ ਪਾਣੀ ਦੀਆਂ ਬੂੰਦਾਂ ਜਾਂ ਬਰਫ਼ ਦੇ ਕਣਾਂ ਦੇ ਗੁੱਛੇ ਹੁੰਦੇ ਹਨ। ਇਹ ਸਾਡੀ ਧਰਤੀ ਦੇ ਮੌਸਮ ਅਤੇ ਵਾਤਾਵਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਦੋਂ ਬੱਦਲ ਵਿਚ ਪਾਣੀ ਦੀ ਮਾਤਰਾ ਘੱਟ ਹੁੰਦੀ ਹੈ ਤੇ ਉਹ ਪਤਲੇ ਹੁੰਦੇ ਹਨ, ਤਾਂ ਸੂਰਜ ਦੀ ਰੌਸ਼ਨੀ ਉਨ੍ਹਾਂ ਵਿਚੋਂ ਲੰਘ ਕੇ ਹਰ ਦਿਸ਼ਾ ਵਿਚ ਇਕੋ ਜਿਹੇ ਢੰਗ ਨਾਲ ਖਿੱਲਰ ਜਾਂਦੀ ਹੈ। ਰੌਸ਼ਨੀ ਦੇ ਸਾਰੇ ਰੰਗ ਮਿਲ ਕੇ ਸਫੈਦ (ਚਿੱਟਾ) ਰੰਗ ਬਣਾਉਂਦੇ ਹਨ। ਇਸ ਲਈ ਹਲਕੇ ਬੱਦਲ ਚਿੱਟੇ ਦਿਸਦੇ ਹਨ। ਜਿਵੇਂ ਜਿਵੇਂ ਬੱਦਲ ਵਿਚ ਪਾਣੀ ਵਧਦਾ ਜਾਂਦਾ ਹੈ ਜਾਂ ਵਾਸ਼ਪ ਦੀ ਮਾਤਰਾ ਵਧ ਜਾਂਦੀ ਹੈ, ਤਾਂ ਉਹ ਘਣੇ ਤੇ ਭਾਰੀ ਹੋ ਜਾਂਦੇ ਹਨ। ਇਨ੍ਹਾਂ ਘਣੇ ਬੱਦਲਾਂ ਵਿਚੋਂ ਸੂਰਜ ਦੀ ਰੌਸ਼ਨੀ ਠੀਕ ਤਰ੍ਹਾਂ ਨਹੀਂ ਲੰਘ ਸਕਦੀ। ਜਦੋਂ ਰੌਸ਼ਨੀ ਬੱਦਲ ਵਿਚੋਂ ਪੂਰੀ ਤਰ੍ਹਾਂ ਨਹੀਂ ਲੰਘ ਸਕਦੀ, ਤਾਂ ਬੱਦਲ ਕਾਲੇ ਜਾਂ ਸਲੇਟੀ ਦਿਖਦੇ ਹਨ। ਇਹ ਰੰਗ ਇਸ ਗੱਲ ਦਾ ਇਸ਼ਾਰਾ ਹੁੰਦੇ ਹਨ ਕਿ ਬੱਦਲ ਭਾਰੀ ਹਨ ਅਤੇ ਵਰਖਾ ਹੋ ਸਕਦੀ ਹੈ। ਸੂਰਜ ਦੇ ਚੜ੍ਹਦੇ ਜਾਂ ਡੁਬਦੇ ਸਮੇਂ, ਰੌਸ਼ਨੀ ਲੰਮਾ ਰਸਤਾ ਤੈਅ ਕਰਦੀ ਹੈ। ਇਸ ਦੌਰਾਨ ਨੀਲਾ ਰੰਗ ਬਹੁਤ ਵੱਧ ਖਿੱਲਰ ਜਾਂਦਾ ਹੈ ਅਤੇ ਸੂਰਜ ਦੀ ਰੌਸ਼ਨੀ ਵਿਚ ਲਾਲ ਜਾਂ ਸੰਤਰੀ ਰੰਗ ਬਚ ਜਾਂਦੇ ਹਨ, ਜੋ ਬੱਦਲਾਂ 'ਤੇ ਪੈਂਦੇ ਹਨ। ਜੇ ਬੱਦਲ ਸੂਰਜ ਦੀ ਰੌਸ਼ਨੀ ਵਿਚ ਆਉਣ ਤਾਂ ਉਹ ਇਹ ਰੰਗ ਅਪਣਾਉਂਦੇ ਹਨ। ਇਸ ਕਰਕੇ ਸਵੇਰੇ ਜਾਂ ਸ਼ਾਮ ਨੂੰ ਬੱਦਲ ਲਾਲੀ ਮਾਰੇ ਹੋਏ ਦਿਸਦੇ ਹਨ। ਕਈ ਵਾਰੀ ਬੱਦਲਾਂ ਵਿਚ ਰੰਗੀਨ ਛਟਾਵਾਂ ਜਾਂ 'ਇਰਾਈਡੈਂਸ' ਵੀ ਦਿਖਾਈ ਦਿੰਦੀਆਂ ਹਨ। ਇਹ ਉਸ ਸਮੇਂ ਹੁੰਦਾ ਹੈ ਜਦੋਂ ਬੱਦਲਾਂ ਦੀਆਂ ਬੂੰਦਾਂ ਇਕੋ ਆਕਾਰ ਦੀਆਂ ਹੁੰਦੀਆਂ ਹਨ ਅਤੇ ਉਹ ਰੌਸ਼ਨੀ ਨੂੰ ਅਜਿਹੇ ਢੰਗ ਨਾਲ ਤੋੜਦੀਆਂ ਹਨ ਕਿ ਵੱਖ-ਵੱਖ ਰੰਗ ਬਣ ਜਾਂਦੇ ਹਨ। ਜਿਸ ਤਰ੍ਹਾਂ ਇਕ ਸਤਰੰਗੀ ਪੀਂਘ (ਰੇਨਬੋ) ਵਿਚ ਵੱਖ-ਵੱਖ ਰੰਗ ਹੁੰਦੇ ਹਨ। ਬੱਚਿਓ, ਇਸ ਦਾ ਮਤਲਬ ਹੈ ਕਿ ਬੱਦਲਾਂ ਦੇ ਰੰਗਾਂ ਦਾ ਸਿੱਧਾ ਸੰਬੰਧ ਉਨ੍ਹਾਂ ਦੀ ਘਣਤਾ, ਪਾਣੀ ਦੀ ਮਾਤਰਾ ਅਤੇ ਰੌਸ਼ਨੀ ਨਾਲ ਪਰਿਵਰਤਨ ਅਤੇ ਵਿਖਰਨ ਨਾਲ ਹੁੰਦਾ ਹੈ।

-(ਲੈਕਚਰਾਰ ਕੈਮਿਸਟਰੀ )
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੱਗੋਬੂਆ ਜ਼ਿਲ੍ਹਾ ਤਰਨ ਤਾਰਨ।
ਮੋਬਾਈਲ : 98144-55033

Ad Position 22
No active advertisement
ਪਿਛਲੀ ਖ਼ਬਰ ਨਾ ਨਕਸ਼ਾ, ਨਾ ਮੋਬਾਈਲ, ਨਾ ਜੀ.ਪੀ.ਐਸ. ਫਿਰ ਵੀ ਪੰਛੀ ਸੁਰੱਖਿਅਤ ਘਰ ਕਿਵੇਂ ਪਰਤ ਆਉਂਦੇ ਹਨ? ਅਗਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਦੇ ਖਾਤਿਆਂ ਵਿਚ ਆਉਣ ਲੱਗੇ 3-3 ਹਜ਼ਾਰ ਰੁਪਏ
Ad Position 24
No active advertisement