28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕਿਵੇਂ ਸੌ ਸੌ ਸਾਲ ਜਿਊਂਦੇ ਰਹਿੰਦੇ ਨੇ ਜਾਪਾਨੀ ਲੋਕ?

Ad Position 21
No active advertisement
ਅਜੀਤ ਡੈਸਕ 04-01-2026

ਜਾਪਾਨ ਨੂੰ ਚੜ੍ਹਦੇ ਸੂਰਜ ਦਾ ਮੁਲਕ ਕਿਹਾ ਜਾਂਦਾ ਹੈ। ਦੂਜੇ ਵਿਸ਼ਵ ਯੁੱਧ ਵੇਲੇ ਪ੍ਰਮਾਣੂ ਬੰਬਾਂ ਨੇ ਇਸ ਮੁਲਕ ਨੂੰਢਹਿ-ਢੇਰੀ ਕਰਨ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਪਤਾ ਨਹੀਂ ਲਗਦਾ ਇੱਥੇਕਦਭੁਚਾਲ਼ ਆ ਜਾਂਦੇ ਹਨ। ਜਾਪਾਨਨੇ ਸੁਨਾਮੀ ਨਾਲ ਵੀ ਮੱਥਾ ਲਾਇਆ ਸੀ। ਹਰ ਵਾਰ ਜਾਪਾਨ ਉੱਜੜ ਉਜੜਕੇ ਮੁੜ ਵਸਦਾ ਰਿਹਾ ਹੈ। ਜਾਪਾਨ ਦੀ ਤਾਜ਼ੀ ਉਪਲਬਧੀ ਅੱਜ-ਕੱਲ੍ਹ ਅਖ਼ਬਾਰਾਂਦੀ ਖ਼ਬਰ ਬਣੀ ਹੋਈ ਹੈ। ਜਾਪਾਨ ਦੇਲੋਕਾਂ ਦੀ ਲੰਬੀ ਉਮਰ ਦੇ ਅੰਕੜੇ ਤੁਹਾਨੂੰ ਸਭ ਨੂੰ ਹੈਰਾਨ ਕਰ ਦੇਣਗੇ। ਜਾਪਾਨੀ ਔਰਤਾਂ ਔਸਤਨ 87.3 ਸਾਲ ਦੀ ਉਮਰ ਤੱਕ ਜਿਊਂਦੀਆਂ ਹਨ। ਹਾਂਗਕਾਂਗ ਤੋਂ ਬਾਅਦ ਵਿਸ਼ਵ ਭਰ ਵਿਚੋਂ, ਉਮਰਪੱਖੋਂਜਾਪਾਨੀ ਔਰਤਾਂ ਦੂਜੇ ਸਥਾਨ 'ਤੇ ਹਨ। ਜਦ ਕਿ ਜਾਪਾਨੀ ਮਰਦ ਔਸਤਨ 81.3 ਸਾਲ ਦੀ ਉਮਰ ਤੱਕ ਜਿਊਂਦੇ ਹਨ ਜਿਹੜੇ ਵਿਸ਼ਵ ਭਰ ਵਿਚੋਂ ਤੀਜੇ ਸਥਾਨ 'ਤੇ ਹਨ। ਸਰਕਾਰ ਨੇ ਹੁਣੇ ਇਕ ਐਲਾਨ ਕੀਤਾ ਹੈ ਕਿ ਜਾਪਾਨ ਵਲੋਂ ਇਕ ਵਿਲੱਖਣ ਰਿਕਾਰਡ ਬਣਾਇਆ ਗਿਆ ਹੈ ਕਿ ਜਾਪਾਨ ਵਿਚ ਇਸ ਵੇਲੇ ਤਕਰੀਬਨ ਇਕ ਲੱਖ ਲੋਕਾਂ ਦੀ ਉਮਰ 100 ਸਾਲ ਤੋਂ ਉੱਪਰ ਹੈ। ਉਨ੍ਹਾਂ ਵਿਚ 88 ਫ਼ੀਸਦੀ ਔਰਤਾਂ ਹਨ। ਹੁਣ ਤੱਕ ਸਭ ਤੋਂ ਵੱਡੀ ਉਮਰ ਦੀ ਜਾਪਾਨੀ ਔਰਤ ਕਾਨੇ ਤਨਕਾ ( ™ane "anaka) ਸੀ। ਜਿਸ ਦੀ 119 ਸਾਲ 107 ਦਿਨ ਦੀ ਉਮਰ ਭੋਗਣ ਉਪਰੰਤ, ਸੰਨ 2022 'ਚ ਮੌਤ ਹੋ ਗਈ ਸੀ। ਮੌਜੂਦਾ ਨਿਬੰਧ ਉਨ੍ਹਾਂ ਕਾਰਕਾਂ ਬਾਰੇ ਚਰਚਾ ਛੇੜੇਗਾ, ਜਿਨ੍ਹਾਂ ਕਰਕੇ ਜਾਪਾਨੀ ਐਨੀ ਲੰਬੀ ਉਮਰ ਜਿਊਂਦੇ ਹਨ। ਆਓ, ਇਕ ਇਕ ਕਰਕੇ ਸਮਝਣ ਦਾ ਯਤਨ ਕਰੀਏ।
ਖਾਣ-ਪੀਣ
ਜਾਪਾਨੀ ਲੋਕ ਦਿਨ ਵਿਚ ਤਿੰਨ ਵਾਰੀ ਖਾਣਾ ਖਾਂਦੇ ਹਨ। ਭਾਵ ਕਿ ਨਾਸ਼ਤਾ, ਦੁਪਹਿਰ ਅਤੇ ਰਾਤ ਦਾ ਖਾਣਾ। ਖਾਣੇ ਵਿਚ ਭਰਪੂਰ ਤਾਜ਼ੀਆਂ ਮੌਸਮੀ ਸਬਜ਼ੀਆਂ, ਮੱਛੀ, ਸੋਇਆ ਪਦਾਰਥ ਟੋਫੂ, ਮੀਚੋ ਬਗੈਰਾ, ਸਮੁੰਦਰੀ ਭੋਜਨ ਆਦਿ ਸ਼ਾਮਲ ਹੁੰਦੇ ਹਨ। ਲਾਲ ਮੀਟ ਦੀ ਥਾਂ ਮੱਛੀ, ਆਂਡੇ ਅਤੇ ਹਫਤੇ ਵਿਚ ਦੋ ਜਾਂ ਤਿੰਨ ਵਾਰ ਸਮੁੰਦਰੀ ਭੋਜਨ ਦਾ ਸੇਵਨ ਕੀਤਾ ਜਾਂਦਾ ਹੈ। ਜਾਪਾਨੀ ਹਾਰਾ ਹਾਸ਼ੀ ਬੂ (hara hach} bu) ਦੇ ਅਸੂਲ ਹਨ, ਜਦ ਤੁਸੀਂ 80 ਫ਼ੀਸਦੀ ਤੱਕ ਰੱਜ ਗਏ, ਉਸ ਤੋਂ ਵੱਧ ਖਾਣਾ ਨਾ ਖਾਣਾ 'ਤੇ ਅਮਲ ਕਰਦੇ ਹਨ। ਭੋਜਨ ਵਿਚ ਚਾਵਲ ਤੇ ਨੂਡਲ, ਫਲਾਂ ਵਿਚ ਪਪੀਤਾ, ਸੰਗਤਰਾ, ਕੀਵੀ, ਪਾਈਨ ਐਪਲ, ਕੇਲਾ, ਕਿੰਨੂ, ਸਬਜ਼ੀਆਂ ਵਿਚ ਪਾਲਕ, ਬੰਦ ਗੋਭੀ, ਗਾਜਰ, ਮਿਰਚਾਂ, ਟਮਾਟਰ, ਫਲੀਆਂ, ਪੁੰਗਰੀਆਂ ਦਾਲਾਂ, ਸ਼ਕਰਕੰਦੀ, ਨੋਰੀ, ਕੋਂਬੂ ਬਗੈਰਾ ਸ਼ਾਮਿਲ ਕੀਤੇ ਜਾਂਦੇ ਹਨ। ਪੀਣ ਲਈ ਪਾਣੀ, ਗ੍ਰੀਨ ਟੀ, ਮਾਚਾ, ਕਾਲੀ ਚਾਹ ਦੀ ਵਰਤੋਂ ਕੀਤੀ ਜਾਂਦੀ ਹੈ।
ਭੋਜਨ ਵਿਚ ਡੇਅਰੀ ਉਤਪਾਦ, ਚਰਬੀ, ਸੂਰਜਮੁਖੀ ਦਾ ਤੇਲ, ਚਟਣੀਆਂ, ਮਿੱਠੇ ਸੀਰੀਅਲ, ਗੋਲ਼ੀਆਂ ਟਾਫ਼ੀਆਂ, ਸਾਫਟ ਡਰਿਕਾਂ, ਫਾਸਟ ਫੂਡ, ਆਈਸਕ੍ਰੀਮ, ਜੰਮੇ ਭੋਜਨ ਤੋਂ ਪ੍ਰਹੇਜ਼ ਕੀਤਾ ਜਾਂਦਾ ਹੈ। ਭਾਵੇਂ ਪੱਛਮੀ ਖਾਣ ਪੀਣ ਵੀ ਜਾਪਾਨੀਆ ਲਈ ਇਕ ਚੁਣੌਤੀ ਬਣਿਆ ਹੋਇਆ ਹੈ, ਫਿਰ ਵੀ ਅਮਰੀਕਾ ਵਿਚ ਕੁੱਲ ਵਸੋਂ ਦੇ 36 ਫ਼ੀਸਦੀ ਅਤੇ ਇੰਗਲੈਂਡ ਵਿਚ 28 ਫ਼ੀਸਦੀ ਨਾਲੋਂ ਜਾਪਾਨੀਆਂ ਵਿਚ ਮੋਟਾਪਾ ਤਕਰੀਬਨ 5 ਫ਼ੀਸਦੀ ਹੀ ਹੈ। ਜਿੱਥੇ ਵਿਸ਼ਵ ਭਰ ਵਿਚ ਖੰਡ ਅਤੇ ਨਮਕ ਦਾ ਰੁਝਾਨ ਵੱਧ ਰਿਹਾ ਹੈ, ਜਾਪਾਨੀ ਘੱਟ ਮਿੱਠਾ ਖਾਂਦੇ ਹਨ ਅਤੇ ਖਾਣ-ਪੀਣ ਵਿਚਨਮਕ ਦੀ ਵਰਤੋਂ ਨਾ-ਮਾਤਰ ਕਰਦੇ ਹਨ।
ਸਿਹਤ ਦੀ ਦੇਖਭਾਲ
ਜਾਪਾਨ ਵਿਚ ਸਿਹਤ ਦੀ ਦੇਖ-ਰੇਖ ਦਾ ਵਿਆਪਕ ਪ੍ਰਬੰਧ ਹੈ। ਸਰਕਾਰ ਸਾਰਿਆਂ ਲਈ ਬਰਾਬਰ ਸਿਹਤ ਬੀਮਾ ਸਕੀਮ ਅਦਾ ਕਰਦੀ ਹੈ। ਨਿਰੰਤਰ ਰੋਗਾਂ ਦੀ ਚੈੱਕਅੱਪ, ਸਕੂਲਾਂ ਅਤੇ ਕੰਮ ਕਰਨ ਵਾਲੀਆਂ ਥਾਵਾਂ 'ਤੇ ਕੀਤੀ ਜਾਂਦੀ ਹੈ। ਪੀਣ ਲਈ ਸਾਫ ਪਾਣੀ, ਕੂੜਾ ਕਰਕਟ ਸਮੇਟਣ ਦਾ ਵਧੀਆ ਪ੍ਰਬੰਧ, ਘੱਟ ਪ੍ਰਦੂਸ਼ਨ ਹੋਣ ਕਰਕੇ ਬਜ਼ੁਰਗਾਂ ਦੇ ਰੋਗ ਨੇੜੇ ਵੀ ਨਹੀਂ ਢੁਕਦੇ। ਜਾਪਾਨ ਵਿਚ ਨਿੱਕੇ ਬੱਚਿਆਂ ਦੀ ਮੌਤ ਦਰ ਹੋਰਨਾਂ ਮੁਲਕਾਂ ਨਾਲੋਂ ਬੜੀ ਘੱਟ ਹੈ। ਵਡੇਰੀ ਉਮਰ ਦੇ ਲੋਕਾਂ ਨੂੰ ਵਿਸ਼ੇਸ਼ ਮੈਡੀਕਲ ਸਹੂਲਤਾਂ ਉਪਲਬਧ ਹੁੰਦੀਆਂ ਹਨ। ਉਹ ਸਮਾਜਿਕ ਸਮਾਗਮਾਂ ਵਿਚ ਸ਼ਮੂਲੀਅਤ ਕਰਦੇ ਹਨ।
ਜਾਪਾਨੀਆਂ ਦਾ ਜਿਊਣ ਦਾ ਆਪਣਾ ਢੰਗ ਹੈ। ਖਾਣ ਪੀਣ, ਕਸਰਤ, ਪੈਦਲ ਤੁਰਨ, ਇਸ਼ਨਾਨ ਕਰਨ ਦੀਆਂ ਵੱਖਰੀਆਂ ਆਦਤਾਂ ਹਨ। ਜਪਾਨੀ ਜ਼ਿਆਦਾ ਸੈਰ ਕਰਦੇ, ਜ਼ਿਆਦਾ ਪੌੜੀਆਂ ਚੜ੍ਹਦੇ ਉਤਰਦੇ, ਸਰੀਰਕ ਕਸਰਤ ਕਰਦੇ ਹਨ। ਅੱਸੀ ਨੱਬੇ ਸਾਲ ਦੇ ਤੰਦਰੁਸਤ ਬਜ਼ੁਰਗ ਉੱਥੇ ਆਮ ਮਿਲ ਜਾਂਦੇ ਹਨ। ਕਾਰਾਂ ਚਲਾਉਂਦੇ ਹਨ।
ਰੋਗਾਂ ਦੀ ਘਾਟ
ਜਾਪਾਨ ਵਿਚ ਛਾਤੀ ਅਤੇ ਪ੍ਰੋਸਟੈਟ ਦੇ ਕੈਂਸਰ ਨਾਲ ਘੱਟ ਲੋਕ ਮਰਦੇ ਹਨ। ਪੱਛਮੀ ਮੁਲਕਾਂ ਤੋਂ ਦਿਲ ਦੇ ਰੋਗੀ ਘੱਟ ਹਨ।
ਕਿਚਨ ਗਾਰਡਨ ਵਿਚ ਸਬਜ਼ੀਆਂ ਉਗਾਉਂਦੇ ਅਤੇ ਗੋਡੀ ਕਰਦੇ ਨਜ਼ਰ ਆ ਜਾਂਦੇ ਹਨ। ਕੱਠੇ ਹੋ ਕੇ ਗੱਪ-ਸ਼ੱਪ ਕਰਦੇ ਹਨ।
ਸਮਾਜਿਕ ਭਾਈਚਾਰਾ
ਜਾਪਾਨੀਆਂ ਵਿਚ ਮਾਨਸਿਕ ਅਤੇ ਜਿਸਮਾਨੀ ਸਰਗਰਮੀ ਅਤੇ ਆਪਸੀ ਮੇਲਜੋਲ ਬੜਾ ਨੇੜਤਾ ਵਾਲਾ ਅਤੇ ਉਦੇਸ਼ ਵੀ ਸੰਵੇਦਨਾ ਭਰਪੂਰ (}k}{a}) ਹੁੰਦਾ ਹੈ
ਗੂੜ੍ਹੀ ਤੇ ਮਜ਼ਬੂਤ ਸਮਾਜੀ ਸਾਂਝ ਹੁੰਦੀ ਹੈ। ਜਾਪਾਨ ਦੇ ਉਮਰ ਦਰਾਜ਼ ਲੋਕਾਂ ਵਿਚ ਇਹ ਰਿਵਾਜ ਹੈ ਕਿ ਉਹ ਨਵਾਂ ਕੁਝ ਸਿੱਖਦੇ ਹਨ। ਜਿਵੇਂ ਕੋਈ ਸਾਇਕਲ ਚਲਾਉਣਾ ਸਿੱਖ ਰਿਹਾ। ਕੋਈ ਸੰਗੀਤ ਸਿੱਖ ਰਿਹਾ। ਕੋਈ ਗੱਡੀ ਚਲਾਉਣੀ ਸਿੱਖ ਰਿਹਾ। ਕੋਈ ਨਵੀਂ ਭਾਸ਼ਾ ਸਿੱਖ ਰਿਹਾ ਹੈ। ਆਪਣੀ ਹਾਂ-ਪੱਖੀ ਸੋਚ ਨਾਲ ਅੱਗੇ ਤੁਰ ਰਿਹਾ ਹੈ। ਬਜ਼ੁਰਗ ਇਕੱਠੇ ਸਮਾਗਮ ਕਰਦੇ ਹੱਸਦੇ-ਗਾਉਂਦੇ ਕਸਰਤਾਂ ਵੀ ਕਰਦੇ ਹਨ। ਸਮਾਜ ਲਈ ਕੰਮ ਵੀ ਕਰਦੇ ਹਨ।
ਸਰਗਰਮ ਰਹਿੰਦੇ ਹਨ। ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਸਰੀਰਕ ਕਾਰਜ, ਸੈਰ ਕਰਨੀ, ਬਾਗਬਾਨੀ, ਕਸਰਤਾਂ, ਘਰ ਦੇ ਕੰਮ ਕਾਜ ਲਈ ਸਕੂਟਰ ਕਾਰਾਂ ਦੀ ਥਾਂ ਪਬਲਿਕ ਵਾਹਨਾਂ ਦੀ ਵਰਤੋਂ ਕਰਦੇ ਹਨ।
ਰੇਡੀਉ ਟਾਇਸੋ ("a}so)ਸਦੀ ਤੋਂ ਜਾਪਾਨ ਵਿਚ ਪ੍ਰਚੱਲਤ ਸਰੀਰਕ ਕਸਰਤਾਂ ਦਾ ਆਵਾਜ਼ ਅਧਾਰਿਤ ਰੇਡੀਉ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਨੂੰ ਲੋਕ ਸੁਣ ਕੇ ਸੌਖੀਆਂ ਸਰੀਰਕਕਸਰਤਾਂ ਕਰਦੇ ਆ ਰਹੇਹਨ। ਇਨ੍ਹਾਂ ਕਸਰਤਾਂਦਾ ਸਰੀਰ ਦੇ ਤੁਰਨ-ਫਿਰਨ ਵਿਚ ਕਾਫ਼ੀਫਾਇਦਾ ਹੁੰਦਾ ਹੈ।
ਇਕੀਗਾਈ (}k}{a}) ਹੈਕਟਰ ਗਾਰਸੀਆ ਅਤੇ ਫਰਾਂਸੇਕ ਮਿਰਾਲੇਸਦੀ ਇਕ ਲਾਜਵਾਬ ਜਾਪਾਨੀ ਪੁਸਤਕ ਹੈਜੋ ਲੰਬੀਖੁਸ਼ਹਾਲਜ਼ਿੰਦਗੀ ਜੀਣ ਅਤੇ ਮਾਨਣ ਦੇਭੇਤਸਮਝਾਉਂਦੀ ਹੈ, ਅੱਜਕੱਲ੍ਹ ਵਿਸ਼ਵ ਪੱਧਰ ਤੇ ਇਹ ਪੁਸਤਕਚਰਚਿਤ ਹੋ ਰਹੀ ਹੈ।
ਅਣੂਵੰਸ਼ਿਕ ਜਾਂ ਗੈਰਅਣੂਵੰਸ਼ਿਕ ਕਾਰਨ
ਖੋਜੀਆਂ ਅਨੁਸਾਰ ਕੁਝ ਜਾਪਾਨੀਆਂ ਦੀ ਵੱਧ ਉਮਰ ਅਣੂਵੰਸ਼ਿਕ ਕਾਰਨਾਂ ਕਰਕੇ ਵੀ ਹੈ। ਜਿਨ੍ਹਾਂ ਦੇ ਬਾਬੇ ਦਾਦੇ ਅਰੋਗ ਉਮਰ ਜੀਅ ਕੇ ਗਏ, ਉਨ੍ਹਾਂ ਦੀ ਔਲਾਦ ਵਡੇਰੀ ਉਮਰ ਵਾਲੀ ਅਤੇ ਤੰਦਰੁਸਤ ਰਹਿੰਦੀ ਹੈ। ਉਮਰ ਦੇ ਵਡੇਰੀ ਹੋਣ ਦੇ ਹੋਰ ਗ਼ੈਰ ਅਣੂਵੰਸ਼ਿਕ ਕਾਰਨ ਵੀ ਹੋ ਸਕਦੇ ਹਨ। ਮਨੁੱਖ ਦੇ ਰਹਿਣ-ਸਹਿਣ, ਖਾਣ-ਪੀਣ, ਰੋਗ ਨਿਵਾਰਕ ਦਵਾਈਆਂ ਲੈਣ, ਸਰੀਰਕ ਕ੍ਰਿਆਵਾਂ ਦੇ ਵਧੀਆ ਕਾਰਜਸ਼ੀਲ ਹੋਣ ਨਾਲ ਵੀ ਉਮਰ ਲੰਬੀ ਹੋ ਸਕਦੀ ਹੈ।
ਮਾਨਸਿਕਤਾ ਅਤੇ ਕਦਰਾਂ ਕੀਮਤਾਂ
ਬਜ਼ੁਰਗਾਂ ਨੂੰ ਸਤਿਕਾਰ ਮਿਲਦਾ ਹੈ। ਸਮੁਦਾਇ ਵਿਚ ਮਾਨਤਾ ਮਿਲਦੀ ਹੈ। ਉਮਰ ਦਰਾਜ਼ ਲੋਕਾਂ ਪ੍ਰਤੀ ਲੋਕਾਂ ਦਾ ਰਵੱਈਆ ਹਾਂ, ਪੱਖੀ ਹੈ। ਇਹ ਮਨੋਵਿਗਿਆਨਕ ਵਰਤਾਰੇ ਹਨ ਜੋ ਬਜ਼ੁਰਗਾਂ ਨੂੰ ਢਹਿੰਦੀ ਕਲਾ ਵਿਚ ਨਹੀਂ ਜਾਣ ਦਿੰਦੇ। ਸੌ ਸਾਲਾਂ ਦੇ ਬਜ਼ੁਰਗ ਆਪਣੇ ਆਪ ਨੂੰ ਉਪਯੋਗੀ ਮੰਨਦੇ ਹਨ। ਲੋਕਾਂ ਨਾਲ ਜੁੜੇ ਹੁੰਦੇ ਹਨ। ਸ਼ਾਂਤ ਅਤੇ ਸੰਤੁਸ਼ਟ ਹੁੰਦੇ ਹਨ। ਸਮਾਜਿਕ ਤੌਰ 'ਤੇ ਹਰ ਵੇਲੇ ਸਰਗਰਮ ਅਤੇ ਮਦਦਗਾਰ ਸਾਬਤ ਹੁੰਦੇ ਹਨ।
ਦੁਨੀਆਂ ਜਾਪਾਨੀਆਂ ਤੋਂ ਕੁਝ ਸਿੱਖ ਸਕਦੀ ਹੈ
ਆਪਣੇ ਆਪ ਨੂੰ ਜਿਵੇਂ ਤੁਹਾਨੂੰ ਕੁਦਰਤ ਨੇ ਬਣਾਇਆ, ਉਸੇ ਨੂੰ ਪ੍ਰਵਾਨ ਕਰੋ। ਸਾਦਾ ਤੇ ਸੰਤੁਲਿਤ ਆਹਾਰ ਲਓ। ਚਿੰਤਾ-ਮੁਕਤ ਜੀਵਨ ਜੀਓ। ਸਮਾਜ ਨਾਲ ਜੁੜੇ ਰਹੋ। ਨੀਂਦ ਪੂਰੀ ਲਓ। ਚੁਸਤ ਫੁਰਤ ਰਹੋ। ਸੈਰ ਕਰੋ, ਕਸਰਤਾਂ ਕਰੋ। ਗੱਪ-ਸ਼ੱਪ ਕਰੋ, ਖੁੱਲ੍ਹ ਕੇ ਹੱਸੋ, ਗਾਓ, ਮਸਤੀ ਕਰੋ। ਜਾਪਾਨੀਆਂ ਨੇ ਇਹ ਦਿਖਾ ਦਿੱਤਾ ਹੈ ਕਿ ਬੁਢਾਪਾ ਵੀ ਉਮਰ ਦਾ ਖੁਸ਼ਗਵਾਰ ਪੜਾਅ ਹੁੰਦਾ ਹੈ। ਬੁੱਢੇ ਕਮਜ਼ੋਰ ਨਹੀਂ ਸਗੋਂ ਸਮਾਜ ਦਾ ਆਦਰਯੋਗ ਹਿੱਸਾ ਹੁੰਦੇ ਹਨ। ਰੈਫਰੈਂਸ ਪੁਸਤਕਾਂ ਵਰਗੇ, ਜਿਨ੍ਹਾਂ ਦਾ ਹਰ ਪੰਨਾ ਤੁਹਾਡੀ ਜ਼ਿੰਦਗੀ ਦੀ ਅਗਵਾਈ ਕਰਦਾ ਹੈ। ਆਓ, ਆਪਾਂ ਵੀ ਉਮਰ ਜਿਊਣ ਲਈ ਆਪਣਾ ਨਜ਼ਰੀਆ ਬਦਲੀਏ।

-ਮੋਬਾਈਲ: 9780667686

Ad Position 22
No active advertisement
ਪਿਛਲੀ ਖ਼ਬਰ ਪਰਿਵਰਤਨ ਅਗਲੀ ਖ਼ਬਰ ਅਣਗੌਲਿਆ ਸਿਕਲੀਗਰ ਕਬੀਲਾ
Ad Position 24