16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਘੂੰਗਟ ਕੇ ਪਟ ਖੋਲ੍ਹ-ਮਾਧੋ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026

ਮਨੁੱਖ ਦੇ ਜੀਵਨ ਵਿਚ ਹਰ ਸਵੇਰ ਇਕ ਨਵੀਂ ਉਮੰਗ ਅਤੇ ਚੁਣੌਤੀ ਲੈ ਕੇ ਆਉਂਦੀ ਹੈ ਫਿਰ ਵੀ ਮਨੁੱਖ ਉਸ ਚੁਣੌਤੀ ਨੂੰ ਖਿੜ੍ਹੇ ਮੱਥੇ ਸਵੀਕਾਰ ਕਰਦਾ ਹੈ ਜਾਂ ਫਿਰ ਧਾਹਾਂ ਮਾਰ-ਮਾਰ ਕੇ ਰੋਂਦਾ ਤੇ ਭੱਜ ਜਾਣ ਦੀ ਕੋਸ਼ਿਸ਼ ਕਰਦਾ ਹੈ। ਮਨੁੱਖ ਦੇ ਜੀਵਨ ਵਿਚ ਬਹੁਤ ਸਾਰੇ ਮੁਕਾਮ ਇਹੋ ਜਿਹੇ ਵੀ ਆਉਂਦੇ ਹਨ, ਜਿੱਥੇ ਉਸ ਦਾ ਡੋਲਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਪਰ ਡੋਲ ਜਾਣ ਤੋਂ ਬਾਅਦ ਮੁੜ ਸੰਭਲਣ ਦੀ ਵੱਖਰੀ ਹੀ ਸ਼ਾਨ ਹੈ ਤੇ ਇਹ ਸਭ ਕੁਝ ਨਿਰਭਰ ਕਰਦਾ ਹੈ ਮਨੁੱਖ ਦੀ ਸੋਚ 'ਤੇ ਕਿ ਉਸ ਦੀ ਸੋਚ ਕਿਸ ਤਰ੍ਹਾਂ ਦੀ ਹੈ, ਸਾਕਾਰਾਤਮਕ ਹੈ ਜਾਂ ਨਾਕਰਾਤਮਕ। ਇਸ ਬਹੁਰੰਗੀ ਧਰਤੀ 'ਤੇ ਕੁਝ ਲੋਕ ਅਜਿਹੇ ਵੀ ਹਨ ਜੋ ਵੱਡੀ ਤੋਂ ਵੱਡੀ ਮੁਸ਼ਕਿਲ, ਪ੍ਰੇਸ਼ਾਨੀ ਵਿਚ ਵੀ ਆਪਣੇ ਆਪ ਨੂੰ ਡੋਲਣ ਨਹੀਂ ਦਿੰਦੇ ਤੇ ਪੱਥਰ ਦੀ ਤਰ੍ਹਾਂ ਥੰਮ੍ਹ ਬਣ ਕੇ ਖੜ੍ਹ ਜਾਂਦੇ ਹਨ ਜਿਸ ਦੇ ਫਲਸਰੂਪ ਉਹ ਕਿਸੇ ਨਾ ਕਿਸੇ ਮੰਜਿਲ 'ਤੇ ਪਹੁੰਚ ਹੀ ਜਾਂਦੇ ਹਨ। ਇੱਥੇ ਹੀ ਕਈ ਇਸ ਤਰ੍ਹਾਂ ਦੇ ਲੋਕ ਵੀ ਹਨ ਜੋ ਨਿੱਕੀ ਜਿਹੀ ਸਮੱਸਿਆ ਨੂੰ ਵੀ ਹਾਏ ਤੌਬਾ, ਲੁੱਟੇ ਗਏ ਉਏ, ਮਰ ਗਏ ਲੋਕੋ ਆਦਿ ਆਖਣ ਲੱਗ ਜਾਂਦੇ ਹਨ ਤੇ ਆਪਣੇ ਮਨੋ-ਬਲ ਨੂੰ ਆਪ ਖੁਦ ਢਹਿ-ਢੇਰੀ ਕਰ ਲੈਂਦੇ ਹਨ ਤੇ ਮਾਨਸਿਕ ਉਦਾਸੀ ਦਾ ਰੋਗ ਲਾ ਲੈਂਦੇ ਹਨ। ਪਰ ਕੀ ਤੁਸੀਂ ਕਦੀ ਸੋਚਿਆ ਹੈ ਕਿ ਮਾਨਸਿਕ ਤਣਾਅ ਪਿੱਛੇ ਵਜ੍ਹਾ ਕੀ ਹੈ ਕਿਉਂ ਹਰ ਕੋਈ ਇਸ ਦਾ ਬੜੀ ਅਸਾਨੀ ਨਾਲ ਸ਼ਿਕਾਰ ਬਣਦਾ ਜਾ ਰਿਹਾ ਹੈ, ਕਿਉਂ ਇਹ ਬਿਮਾਰੀ ਹਰ ਇਕ 'ਤੇ ਭਾਰੀ ਪੈ ਜਾਂਦੀ ਹੈ? ਜੇਕਰ ਵੇਖਿਆ ਜਾਵੇ ਜਾਂ ਇਹ ਸ਼ੈਅ ਕੁਝ ਵੀ ਨਹੀਂ ਹੈ ਤੇ ਇਹ ਸਿਰਫ ਸਾਡੀ ਆਪਣੀ ਸੋਚ ਦਾ ਨਾਕਾਰਾਤਮਕ ਪਹਿਲੂ ਹੈ। ਅੱਜਕਲ੍ਹ ਦੀ ਦੁਨੀਆ ਵਿਚ ਲੋਕਾਂ ਨੇ ਰੁਝੇਵੇਂ ਏਨੇ ਵਧਾ ਲਏ ਹਨ ਕਿ ਕਿਸੇ ਦੇ ਕੋਲ, ਕਿਸੇ ਲਈ ਬਿਲਕੁਲ ਸਮਾਂ ਨਹੀਂ ਰਿਹਾ, ਆਪਸ ਵਿਚ ਪ੍ਰੇਮ ਦੀ ਭਾਵਨਾ, ਹੱਸਣਾ-ਖੇਡਣਾ, ਇਕ-ਦੂਸਰੇ ਨਾਲ ਆਪਣਾ ਦੁੱਖ-ਸੁੱਖ ਵੰਡਣਾ, ਇਹ ਸਭ ਕੁਝ ਦਿਨੋ-ਦਿਨ ਘਟਦਾ ਜਾ ਰਿਹਾ ਹੈ। ਲੋਕ ਇਨ੍ਹਾਂ ਕਾਰਨਾਂ ਕਰਕੇ ਅੰਦਰੋ-ਅੰਦਰੀ ਘੁੱਟਦੇ ਜਾਂਦੇ ਹਨ, ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਮਰਾਂ ਘਟਦੀਆਂ ਜਾਂਦੀਆਂ ਹਨ, ਮਾਨਸਿਕ ਤਣਾਅ ਵਧਦਾ ਜਾਂਦਾ ਹੈ। ਬੱਸ ਫਿਰ ਨਾ ਜਿਊਂਦਿਆਂ ਵਿਚ ਨਾ ਮਰਿਆਂ ਵਿਚ। ਮਹਿੰਗਾਈ ਦਿਨੋ-ਦਿਨ ਵਧਦੀ ਜਾ ਰਹੀ ਹੈ, ਘਰ ਦੇ ਖਰਚੇ ਵਧ ਰਹੇ ਹਨ, ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਵੱਧ ਰਹੀਆਂ ਹਨ, ਗ਼ਰੀਬਮਾਰ ਹੋ ਰਹੀ ਹੈ, ਬੇਰੁਜ਼ਗਾਰੀ ਵੱਧ ਰਹੀ ਹੈ, ਭ੍ਰਿਸ਼ਟਾਚਾਰ ਵੱਧ ਰਿਹਾ ਹੈ। ਇਸ ਸਭ ਕਾਸੇ ਦਾ ਸਿੱਧਾ ਅਤੇ ਅਸਿੱਧਾ ਅਸਰ ਪੈਂਦਾ ਹੈ, ਪਹਿਲਾ ਸਾਡੀ ਆਰਥਿਕਤਾ 'ਤੇ ਫਿਰ, ਸਾਡੀ ਮਾਨਸਿਕ ਅਵਸਥਾ 'ਤੇ।
ਜ਼ਿੰਦਗੀ ਧੁੱਪ-ਛਾਂ ਹੈ ਤੇ ਦੁੱਖਾਂ-ਸੁੱਖਾਂ ਦਾ ਮਿਲ ਗੋਭਾ ਹੈ। ਚਾਹੇ ਨਾ ਚਾਹੇ ਹਰ ਕਿਸੇ ਨੂੰ ਇਸ ਵਿਚੀਂ ਗੁਜ਼ਰਨਾ ਪੈਂਦਾ ਹੈ। ਮਾਨਸਿਕ ਤਣਾਅ ਤੋਂ ਬਚਣ ਲਈ ਜ਼ਿੰਦਗੀ ਦੇ ਸੰਤੁਲਨ ਨੂੰ ਬਣਾਉਣਾ ਬੜਾ ਜ਼ਰੂਰੀ ਹੈ। ਇਹ ਆਪਣੇ ਆਪ ਵਿਚ ਇਕ ਕਲਾ ਹੈ, ਇਸ ਸਭ ਕਾਸੇ ਦਾ ਇਕੋ ਹੱਲ ਹੈ ਕਿ ਆਪਣੀ ਸੋਚ ਨੂੰ ਸਾਕਾਰਾਤਮਕ ਰੱਖਣਾ, ਮਿਹਨਤ ਕਰਨੀ ਅਤੇ ਬੁਰੀਆਂ ਆਦਤਾਂ ਤੋਂ ਬਚਣਾ। ਬਹੁਤ ਸਾਰੇ ਨੌਜਵਾਨ ਇਸ ਕਰਕੇ ਨਸ਼ੇ ਸ਼ੁਰੂ ਕਰ ਦਿੰਦੇ ਹਨ ਪਰ ਨਸ਼ੇ ਇਸ ਬਿਮਾਰੀ ਦਾ ਬਿਲਕੁਲ ਵੀ ਹੱਲ ਨਹੀਂ ਹੈ। ਨਸ਼ਿਆਂ ਨਾਲ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ ਹਨ ਤੇ ਮਾਨਸਿਕ ਸ਼ਾਂਤੀ ਨੂੰ ਲੱਭਣ ਦਾ ਯਤਨ ਕਰਦੇ ਹਨ, ਇਹ ਇਕ ਗ਼ਲਤ ਵਿਚਾਰਧਾਰਾ ਹੈ।

-ਐਡਵੋਕੇਟ ਫਿਲੌਰ
ਮੋਬਾਈਲ : 70094-06957

Ad Position 22
No active advertisement
ਪਿਛਲੀ ਖ਼ਬਰ ਸੁਖਨਾ ਝੀਲ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਇਕ ਸਚਿੱਤਰ ਪੁਸਤਕ ਸੁਖਨਾ ਝੀਲ ਦਾ ਸਰਘੀ ਵੇਲਾ ਅਗਲੀ ਖ਼ਬਰ ਸਿਆਹ ਜਾਂ ਸੁਨਹਿਰੀ ਤਵਾਰੀਖ
Ad Position 24