ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸੁਖਨਾ ਝੀਲ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਇਕ ਸਚਿੱਤਰ ਪੁਸਤਕ ਸੁਖਨਾ ਝੀਲ ਦਾ ਸਰਘੀ ਵੇਲਾ

Ad Position 21
No active advertisement
ਅਜੀਤ ਡੈਸਕ 12-04-2026

ਦੁਨੀਆ ਵਿਚ ਕੁਝ ਹੀ ਸ਼ਹਿਰ ਅਜਿਹੇ ਹਨ ਜਿਥੇ ਕੁਦਰਤ, ਵਾਸਤੂਕਲਾ ਅਤੇ ਜੀਵਨ ਦੀ ਲੈਅ ਇਸ ਸੁੰਦਰ ਢੰਗ ਨਾਲ ਮਿਲ ਕੇ ਇਕ ਬੇਹੱਦ ਖ਼ੂਬਸੂਰਤ ਰੂਪ ਧਾਰਨ ਕਰਦੀ ਹੈ। ਚੰਡੀਗੜ੍ਹ ਉਨ੍ਹਾਂ ਵਿਚੋਂ ਇਕ ਹੈ। ਚੰਡੀਗੜ੍ਹ ਦੇ ਨਿਰਮਾਣ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਇਕ ਵਿਲੱਖਣ ਕਲਾਤਮਿਕ ਨਿਵੇਦਨ ਦੇ ਰੂਪ ਵਿਚ 'Sukhna *ake at 4awn' ਨਾਮਕ ਕਾਫੀ ਟੇਬਲ ਪੁਸਤਕ ਪੰਜਾਬ ਦੇ ਰਾਜ ਸੂਚਨਾ ਆਯੁਕਤ ਹਰਪ੍ਰੀਤ ਸਿੰਘ ਸੰਧੂ ਵਲੋਂ ਲਿਖੀ ਗਈ ਹੈ। ਇਹ ਰਚਨਾ ਸ਼ਹਿਰ ਦੀ ਪ੍ਰਸਿੱਧ ਕੁਦਰਤੀ ਵਿਰਾਸਤ ਨੂੰ ਸਮਰਪਿਤ ਹੈ ਅਤੇ ਸੁਖਨਾ ਝੀਲ ਦੇ ਉਹ ਨਿਰਵਿਕਾਰ ਸਵੇਰੇ ਜੀਵੰਤ ਕਰਦੀ ਹੈ, ਜਦੋਂ ਆਸਮਾਨ ਰੰਗ ਬਦਲਦਾ ਹੈ ਅਤੇ ਸ਼ਹਿਰ ਹੌਲੀ-ਹੌਲੀ ਜਾਗਦਾ ਹੈ।
ਇਹ ਪੁਸਤਕ ਸੁਖਨਾ ਝੀਲ ਦੇ ਚੜ੍ਹਦੇ ਸੂਰਜ ਦੇ ਸਮੇਂ ਦੀ ਸ਼ਾਂਤਮਈ ਸੁੰਦਰਤਾ ਅਤੇ ਨਿਰਵਿਕਾਰ ਮਾਹੌਲ ਨੂੰ ਬਹੁਤ ਹੀ ਸੁੰਦਰਤ ਢੰਗ ਨਾਲ ਦਰਸਾਉਂਦੀ ਹੈ। ਲੇਖਕ ਵਲੋਂ ਨਿਪੁੰਨ ਕੈਮਰੇ ਰਾਹੀਂ ਖਿੱਚੀ ਹਰ ਇਕ ਤਸਵੀਰ ਸੂਰਜ ਦੀ ਸਵੇਰ ਦੀ ਸੁਹਾਵਣੀ ਲਾਲੀ ਅਤੇ ਸੁਨਹਿਰੀ ਕਿਰਨਾਂ ਵਿਚ ਨ੍ਹਾਈ ਝੀਲ ਦੇ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਹੈ। ਇਹ ਦ੍ਰਿਸ਼ ਕੁਦਰਤ ਅਤੇ ਮਨੁੱਖੀ ਰਚਨਾਤਮਿਕਤਾ ਦੇ ਸੁਮੇਲ ਨੂੰ ਦਰਸਾਉਂਦੇ ਹਨ। ਇਸ ਚਿੱਤਰਮਈ ਰਚਨਾ ਨੂੰ ਪ੍ਰਸਿੱਧ ਵਾਸਤੂਕਾਰ ਲੇ ਕਾਰਬੂਜ਼ੀਏ ਦੀ ਦੂਰਦਰਸ਼ੀ ਯੋਜਨਾ ਤੋਂ ਪ੍ਰੇਰਨਾ ਮਿਲਦੀ ਹੈ, ਜਿਸ ਵਿਚ ਸੁਖਨਾ ਝੀਲ ਨੂੰ ਵਾਸਤੂਕਲਾ ਦੀ ਸ਼ਾਨਦਾਰ ਅਤੇ ਵਾਤਾਵਰਨੀ ਸੁੰਦਰਤਾ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਝੀਲ ਅੱਜ ਵੀ ਇਥੋਂ ਦੇ ਨਿਵਾਸੀਆਂ ਅਤੇ ਯਾਤਰੀਆਂ ਲਈ ਇਕ ਪਿਆਰਾ ਕੁਦਰਤੀ ਆਸਰਾ ਬਣੀ ਹੋਈ ਹੈ। ਲੇਖਕ ਨੇ ਸਾਲ ਭਰ ਦੇ ਹਰ ਮੌਸਮ ਵਿਚ ਅਨੇਕ ਸਵੇਰਿਆਂ ਦੌਰਾਨ ਸੁਖਨਾ ਦੇ ਚੜ੍ਹਦੇ ਸੂਰਜ ਦੇ ਦ੍ਰਿਸ਼ਾਂ ਨੂੰ ਕੈਮਰੇ 'ਚ ਕੈਦ ਕਰਕੇ ਬੇਮਿਸਾਲ ਕੰਮ ਕੀਤਾ ਹੈ।
ਇਹ ਪੁਸਤਕ ਸੁਖਨਾ ਝੀਲ ਦੇ ਮਨਮੋਹਕ ਦ੍ਰਿਸ਼ਾਂ ਨੂੰ ਜੀਵੰਤ ਕਰਦੀ ਹੋਈ ਚੰਡੀਗੜ੍ਹ ਦੀ ਕੁਦਰਤੀ ਸ਼ਾਨ ਦਾ ਸਦੀਵੀ ਗੀਤ ਹੈ। ਇਸ ਨੂੰ ਪ੍ਰੇਰਨਾ ਅਤੇ ਸਿੱਖਣ ਦਾ ਸਰੋਤ ਮੰਨਿਆ ਗਿਆ ਹੈ, ਜੋ ਨਾਗਰਿਕਾਂ, ਯਾਤਰੀਆਂ, ਵਿਦਿਆਰਥੀਆਂ ਅਤੇ ਕੁਦਰਤੀ ਪ੍ਰੇਮੀਆਂ ਲਈ ਮਹੱਤਵਪੂਰਨ ਹੈ ਅਤੇ ਸੈਰ-ਸਪਾਟੇ ਅਤੇ ਵਾਤਾਵਰਨ ਜਾਗਰੂਕਤਾ ਨੂੰ ਵੀ ਉਤਸ਼ਾਹਿਤ ਕਰਦੀ ਹੈ। ਇਹ ਪੁਸਤਕ ਪਾਠਕਾਂ ਨੂੰ ਨਾ ਸਿਰਫ਼ ਇਸ ਦੀ ਇਤਿਹਾਸਕ ਵਿਕਾਸ ਯਾਤਰਾ ਤੋਂ ਜਾਣੂ ਕਰਵਾਉਂਦੀ ਹੈ, ਬਲਕਿ ਇਸ ਦੀ ਵਾਤਾਵਰਨ ਪੱਖੋਂ ਮਹੱਤਤਾ ਅਤੇ ਸ਼ਹਿਰ ਦੀ ਸਮਾਜਿਕ ਰਚਨਾ ਵਿਚ ਇਸ ਦੀ ਭੂਮਿਕਾ ਨੂੰ ਵੀ ਦਰਸਾਉਂਦੀ ਹੈ। ਇਹ ਪੁਸਤਕ ਪਾਠਕਾਂ ਨੂੰ ਸਿਰਫ਼ ਦੇਖਣ ਲਈ ਨਹੀਂ, ਸਗੋਂ ਠਹਿਰ ਕੇ ਮਹਿਸੂਸ ਕਰਨ ਲਈ ਸੱਦਾ ਦਿੰਦੀ ਹੈ। ਤੇਜ਼ ਰਫ਼ਤਾਰ ਜ਼ਿੰਦਗੀ ਵਿਚ 'Sukhna *ake at 4awn' ਸਾਨੂੰ ਯਾਦ ਦਿਵਾਉਂਦੀ ਹੈ ਕਿ ਸੁੰਦਰਤਾ ਉਨ੍ਹਾਂ ਲਈ ਹੈ ਜੋ ਸਵੇਰੇ ਉਠਦੇ ਹਨ, ਜੋ ਧਿਆਨ ਨਾਲ ਦੇਖਦੇ ਹਨ ਅਤੇ ਖਾਮੋਸ਼ੀ ਨੂੰ ਸੁਣਦੇ ਹਨ। ਲੇਖਕ ਨੇ ਕੁਦਰਤ ਪ੍ਰਤੀ ਆਪਣੀ ਗਹਿਰੀ ਸ਼ਰਧਾ ਅਤੇ ਚੰਡੀਗੜ੍ਹ ਦੀ ਵਿਲੱਖਣ ਵਾਤਾਵਰਨ ਵਿਰਾਸਤ ਦਾ ਅਨੰਦ ਮਾਨਣ ਦੀ ਆਪਣੀ ਵਚਨਬੱਧਤਾ ਨੂੰ ਬੜੀ ਸੁੰਦਰਤਾ ਨਾਲ ਦਰਸਾਇਆ ਹੈ। ਉਨ੍ਹਾਂ ਦੀ ਇਹ ਰਚਨਾ ਸਾਨੂੰ ਇਸ ਪ੍ਰਸਿੱਧ ਝੀਲ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਦੀ ਯਾਦ ਦਿਵਾਉਂਦੀ ਹੈ।
ਇਹ ਚਿੱਤਰਮਈ ਪੁਸਤਕ ਚੰਡੀਗੜ੍ਹ ਦੇ ਨਿਰਮਾਤਾਵਾਂ ਨੂੰ ਵੀ ਨਮਨ ਕਰਦੀ ਹੈ-ਜਿਨ੍ਹਾਂ 'ਚ ਡਾ. ਐਮ.ਐਸ. ਰੰਧਾਵਾ ਪ੍ਰਸਿੱਧ ਕਲਾ ਇਤਿਹਾਸਕਾਰ ਅਤੇ ਕ੍ਰਿਸ਼ੀ ਵਿਗਿਆਨੀ, ਲੇ ਕਾਰਬੂਜ਼ੀਏ ਵਾਸਤੂਕਲਾ ਦੇ ਦੂਰਦਰਸ਼ੀ, ਪਿਆਰੇ ਜੇਨਰੇਟ, ਚੰਡੀਗੜ੍ਹ ਦੇ ਪਹਿਲੇ ਮੁੱਖ ਵਾਸਤੁਕਾਰ ਅਤੇ ਨੇਕ ਚੰਦ ਰੌਕ ਗਾਰਡਨ ਦੇ ਸਿਰਜਣਹਾਰ ਦੇ ਨਾਂਅ ਸ਼ਾਮਿਲ ਹਨ।
-ਅ.ਬ.

Ad Position 22
No active advertisement
ਪਿਛਲੀ ਖ਼ਬਰ ਜਿੰਦਰਾ ਅਗਲੀ ਖ਼ਬਰ ਘੂੰਗਟ ਕੇ ਪਟ ਖੋਲ੍ਹ-ਮਾਧੋ
Ad Position 24
No active advertisement