13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਬੋਲਾ ਬਣਾ ਸਕਦਾ ਹੈ ਤੇਜ਼ ਸੰਗੀਤ

Ad Position 21
No active advertisement
ਅਜੀਤ ਡੈਸਕ 10-04-2026

ਪੌਪ ਸੰਗੀਤ ਦੇ ਆਉਣ ਨਾਲ ਨੌਜਵਾਨਾਂ ਨੂੰ ਤੇਜ਼ ਸੰਗੀਤ ਸੁਣਨ ਦੀ ਆਦਤ ਜਿਹੀ ਪੈਂਦੀ ਜਾ ਰਹੀ ਹੈ। ਘਰ ਵਿਚ ਉਹ ਸੰਗੀਤ ਸਿਸਟਮ 'ਤੇ ਸੰਗੀਤ ਸੁਣਦੇ ਹਨ ਤੇ ਬਾਹਰ ਜਾਂਦੇ ਸਮੇਂ ਵਾਕਮੈਨ ਤੋਂ ਅਤੇ ਇਸ ਤਰ੍ਹਾਂ ਦਿਨ ਵਿਚ ਜ਼ਿਆਦਾ ਸਮੇਂ ਤੱਕ ਸੰਗੀਤ ਸੁਣਨ ਨਾਲ ਉਨ੍ਹਾਂ ਦੇ ਕੰਨਾਂ 'ਤੇ ਬੁਰਾ ਅਸਰ ਪੈ ਰਿਹਾ ਹੈ। ਅਮਰੀਕਾ ਵਿਚ ਹੋਈ ਇਕ ਖੋਜ ਅਨੁਸਾਰ ਲਗਾਤਾਰ ਤੇਜ਼ ਸੰਗੀਤ ਸੁਣਨ ਨਾਲ ਕੰਨਾਂ ਦੀਆਂ ਨਾੜੀਆਂ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਇਸ ਨਾਲ ਵਿਅਕਤੀ ਸਥਾਈ ਰੂਪ ਵਿਚ ਬੋਲਾ ਹੋ ਸਕਦਾ ਹੈ।
ਖੋਜ ਅਨੁਸਾਰ 16 ਤੋਂ 24 ਸਾਲ ਦੀ ਉਮਰ ਦੇ 50 ਫ਼ੀਸਦੀ ਵਿਅਕਤੀ ਦਿਨ ਵਿਚ ਇਕ ਘੰਟੇ ਤੋਂ ਜ਼ਿਆਦਾ ਸਮਾਂ ਸੰਗੀਤ ਸੁਣਦੇ ਹਨ ਅਤੇ 20 ਫ਼ੀਸਦੀ ਵਿਅਕਤੀ ਇਸ ਤਰ੍ਹਾਂ ਦੇ ਹਨ। ਜੋ ਇਕ ਹਫ਼ਤੇ ਵਿਚ 21 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਤੱਕ ਸੰਗੀਤ ਸੁਣਨ ਵਿਚ ਬਤੀਤ ਕਰਦੇ ਹਨ।
ਸਰਵੇਖਣ ਤੋਂ ਇਹ ਵੀ ਪਤਾ ਲੱਗਿਆ ਕਿ ਇਕ ਤਿਹਾਈ 35 ਸਾਲ ਉਮਰ ਵਾਲੇ ਵਿਅਕਤੀ ਜੋ ਲਗਾਤਾਰ ਕਈ ਘੰਟਿਆਂ ਤੱਕ ਤੇਜ਼ ਸੰਗੀਤ ਸੁਣਦੇ ਸਨ, ਉਨ੍ਹਾਂ ਦੇ ਕੰਨਾਂ ਵਿਚ ਹਮੇਸ਼ਾ ਘੰਟੀਆਂ ਵੱਜਦੀਆਂ ਰਹਿੰਦੀਆਂ ਹਨ ਜੋ ਕੰਨਾਂ ਦੇ ਨੁਕਸਾਨੇ ਜਾਣ ਦੇ ਲੱਛਣ ਹਨ। ਮਾਹਿਰ ਮੰਨਦੇ ਹਨ ਕਿ 105 ਡੈਸੀਬਲ ਦੇ ਪੱਧਰ ਦਾ ਸੰਗੀਤ ਕੰਨਾਂ ਦੀ ਸੁਣਨ ਸ਼ਕਤੀ ਨੂੰ ਪੂਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਹੋ ਸਕਦਾ ਹੈ ਅਤੇ ਐਮ.ਪੀ-3 ਪਲੇਅਰ ਦੀ ਆਵਾਜ਼ 120 ਡੈਸੀਬਲ ਤੱਕ ਸੌਖਿਆਂ ਹੀ ਪਹੁੰਚ ਜਾਂਦੀ ਹੈ।
ਬੰਗਲੌਰ ਵਿਚ ਹੋਈ ਇਕ ਹੋਰ ਖੋਜ ਅਨੁਸਾਰ ਜਿਹੜੇ ਨੌਜਵਾਨ ਰੋਜ਼ਾਨਾ 8 ਤੋਂ 10 ਘੰਟਿਆਂ ਤੱਕ ਤੇਜ਼ ਸੰਗੀਤ ਸੁਣਨ ਦੇ ਆਦੀ ਹਨ, ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਆਪਣੀ ਸੁਣਨ ਦੀ ਸ਼ਕਤੀ ਨੂੰ ਗਵਾਉਣੀ ਪੈ ਸਕਦੀ ਹੈ ਕਿਉਂਕਿ ਜੇਕਰ ਕੰਨਾਂ ਦੀਆਂ ਨਾੜੀਆਂ ਦਾ ਇਕ ਵਾਰ ਨੁਕਸਾਨ ਹੋ ਜਾਵੇ ਤਾਂ ਘੱਟ ਸੁਣਨ ਜਾਂ ਬਿਲਕੁਲ ਨਾ ਸੁਣਨ ਦੀ ਸਮੱਸਿਆ ਦਾ ਹੱਲ ਨਹੀਂ ਹੋ ਪਾਉਂਦਾ। ਮਾਹਿਰਾਂ ਅਨੁਸਾਰ ਜਦੋਂ ਤੁਸੀਂ ਘਰ 'ਚ ਟੀ.ਵੀ. ਦੇਖਦੇ ਹੋ ਜਾਂ ਸੰਗੀਤ ਸੁਣਦੇ ਹੋ ਤਾਂ ਆਵਾਜ਼ ਦਾ ਪੱਧਰ 60 ਤੋਂ 75 ਡੈਸੀਬਲ ਤੱਕ ਹੁੰਦਾ ਹੈ ਅਤੇ ਇਸ ਨਾਲ ਤੁਹਾਡੇ ਕੰਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚ ਸਕਦਾ, ਪਰ ਜਦੋਂ ਤੁਸੀਂ ਸੰਗੀਤ ਸੁਣਨ ਲਈ ਹੈੱਡਫੋਨ ਦੀ ਵਰਤੋਂ ਕਰਦੇ ਹੋ ਤਾਂ ਇਹ ਪੱਧਰ 85 ਡੈਸੀਬਲ ਜਾਂ ਇਸ ਤੋਂ ਵੀ ਜ਼ਿਆਦਾ ਹੋ ਜਾਂਦਾ ਹੈ ਜੋ ਤੁਹਾਡੇ ਸੁਣਨ ਸ਼ਕਤੀ 'ਤੇ ਬੁਰਾ ਅਸਰ ਪਾਉਂਦਾ ਹੈ।
ਜ਼ਿਆਦਾਤਰ ਨੌਜਵਾਨ ਇਸ ਸੱਚਾਈ ਤੋਂ ਅਣਜਾਣ ਹਨ ਕਿ ਤੇਜ਼ ਸੰਗੀਤ ਕਾਰਨ ਸੁਣਨ ਸ਼ਕਤੀ 'ਤੇ ਜੋ ਹਮਲਾ ਹੁੰਦਾ ਹੈ, ਉਸ ਦੇ ਲੱਛਣ ਉਨ੍ਹਾਂ ਨੂੰ ਦਿਖਾਈ ਨਹੀਂ ਦਿੰਦੇ, ਨਾਲ ਹੀ ਸੁਣਨ ਦੀ ਸ਼ਕਤੀ ਵੀ ਬਹੁਤ ਹੌਲੀ-ਹੌਲੀ ਘੱਟ ਹੁੰਦੀ ਹੈ, ਜਿਸ ਦਾ ਪਤਾ ਉਨ੍ਹਾਂ ਨੂੰ ਉਦੋਂ ਲਗਦਾ ਹੈ ਜਦੋਂ ਉਨ੍ਹਾਂ ਦੀ ਸੁਣਨ ਸ਼ਕਤੀ ਬਿਲਕੁਲ ਖ਼ਤਮ ਹੋ ਜਾਂਦੀ ਹੈ।
ਇਸ ਸਮੱਸਿਆ ਤੋਂ ਬਚਣ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਜਦੋਂ ਵੀ ਸੰਗੀਤ ਸੁਣਨ, ਉਸ ਦੀ ਆਵਾਜ਼ ਤਾਂ ਘੱਟ ਰੱਖਣ ਹੀ, ਨਾਲ ਹੀ ਵਿਚ-ਵਿਚਾਲੇ ਘੱਟ ਤੋਂ ਘੱਟ ਅੱਧੇ ਘੰਟੇ ਲਈ ਕੰਨਾਂ ਨੂੰ ਆਰਾਮ ਵੀ ਜ਼ਰੂਰ ਦੇਣ। ਤੇਜ਼ ਸੰਗੀਤ ਸਿਰਫ਼ ਸੁਣਨ ਸ਼ਕਤੀ 'ਤੇ ਹੀ ਹਮਲਾ ਨਹੀਂ ਕਰਦਾ ਸਗੋਂ ਇਹ ਚਿੰਤਾ, ਤਣਾਅ, ਅਸੁਰੱਖਿਆ ਦੀ ਭਾਵਨਾ ਨੂੰ ਵਧਾਉਣ ਵਿਚ ਵੀ ਸਹਾਇਕ ਹੁੰਦਾ ਹੈ।
-0-

Ad Position 22
No active advertisement
ਪਿਛਲੀ ਖ਼ਬਰ ਹਾਰਟ ਬਰਨ-ਕਲੇਜੇ 'ਚ ਸਾੜ? ਅਗਲੀ ਖ਼ਬਰ ਕੁਦਰਤੀ ਇਲਾਜ ਦੀ ਇਕ ਪ੍ਰਭਾਵਸ਼ਾਲੀ ਪਰੰਪਰਾ
Ad Position 24