13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਹਾਰਟ ਬਰਨ-ਕਲੇਜੇ 'ਚ ਸਾੜ?

Ad Position 21
No active advertisement
ਅਜੀਤ ਡੈਸਕ 10-04-2026

ਹਾਰਟ ਬਰਨ-ਕਲੇਜੇ 'ਚ ਸਾੜ ਕਾਰਨ : ਬੇਵਕਤ ਅਤੇ ਜਲਦੀ-ਜਲਦੀ ਭੋਜਨ ਕਰਨ ਨਾਲ ਅਸੀਂ ਬਿਨਾਂ ਕਾਰਨ ਪੇਟ ਦੀ ਗੈਸ ਅਤੇ ਐਸਿਡਿਟੀ ਦਾ ਸ਼ਿਕਾਰ ਹੋ ਜਾਂਦੇ ਹਾਂ।
* ਐਸਿਡਿਟੀ ਦੀ ਤਕਲੀਫ਼ ਪੇਟ ਗੈਸ ਅਤੇ ਅਫਾਰੇ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ। ਕਈ ਵਾਰੀ ਮਰੀਜ਼ ਪੇਟ ਗੈਸ ਜਾਂ ਛਾਤੀ ਦੇ ਦਰਦ 'ਚੋਂ ਐਸਿਡਿਟੀ ਦਾ ਫ਼ਰਕ ਸਪੱਸ਼ਟ ਨਹੀਂ ਕਰ ਸਕਦਾ। ਕਈ ਵਾਰ ਦਰਦ ਛਾਤੀ ਵਿਚ ਖੱਬੇ ਪਾਸਿਓਂ ਸ਼ੁਰੂ ਹੋ ਕੇ ਗਰਦਨ ਵੱਲ ਜਾਂਦਾ ਹੈ ਅਤੇ ਅਜਿਹਾ ਲਗਦਾ ਹੈ ਕਿ ਜਿਵੇਂ ਹਾਰਟ ਅਟੈਕ ਹੋਵੇ। ਇਹ ਤਕਲੀਫ਼ ਪੇਟ ਗੈਸ ਅਫਾਰੇ ਨਾਲੋਂ ਵੱਖਰੀ ਹੈ।
* ਇਸ ਤਕਲੀਫ਼ ਨਾਲ ਮਰੀਜ਼ ਨੂੰ ਪਸੀਨਾ ਆ ਜਾਂਦਾ ਹੈ ਅਤੇ ਦਰਦ ਕਾਰਨ ਅੱਖਾਂ 'ਚੋਂ ਪਾਣੀ ਵਗਣ ਲਗਦਾ ਹੈ। ਇਸ ਤਕਲੀਫ਼ ਨੂੰ ਹਾਰਟ ਅਟੈਕ ਨਹੀਂ ਸਮਝਣਾ ਚਾਹੀਦਾ।
* ਕਲੇਜੇ 'ਚ ਸਾੜ ਪੈਣਾ 'ਹਾਰਟ ਬਰਨ' ਇਸ ਵਿਚ ਮਿਹਦੇ ਦੇ ਉੱਪਰ ਅਤੇ ਖਾਣ ਵਾਲੀ ਨਾਲੀ 'ਫੂਡ ਪਾਈਪ' ਦੇ ਹੇਠਾਂ ਸਾਡੀ ਛਾਤੀ ਵਿਚਕਾਰ ਹੱਡੀ ਸਟਰਨਮ ਦੇ ਹੇਠਾਂ ਤੇਜ਼ ਸੜਨ ਵਾਲੀ ਦਰਦ ਹੁੰਦੀ ਹੈ, ਜਿਸ ਨੂੰ ਹਾਰਟ ਬਰਨ ਜਾਂ ਬਰਨਿੰਗ ਸੈਂਸੇਸ਼ਨ ਕਿਹਾ ਜਾਂਦਾ ਹੈ।
ਅਲਾਮਤਾਂ : * ਜਦੋਂ ਅਸੀਂ ਕੋਈ ਮੋਟੀ ਚੀਜ਼ ਨਿਗਲਦੇ ਹਾਂ ਜਾਂ ਗਰਮ-ਗਰਮ ਚਾਹ ਪੀਂਦੇ ਹਾਂ। * ਸ਼ਰਾਬ ਪੀਣ ਨਾਲ 'ਸਟਰਨਮ' ਦੇ ਥੱਲੇ ਬਹੁਤ ਤੇਜ਼ ਸਾੜ ਪੈਂਦਾ ਹੈ। * ਇਸ ਕਾਰਨ ਕਈ ਵਾਰੀ ਅੱਖਾਂ ਵਿਚੋਂ ਪਾਣੀ ਵੀ ਨਿਕਲ ਆਉਂਦਾ ਹੈ। * ਜੋ ਕੁਝ ਖਾਧਾ-ਪੀਤਾ ਹੁੰਦਾ ਹੈ, ਉਹ ਬਾਹਰ ਨੂੰ ਆਉਂਦਾ ਹੈ। * ਛਾਤੀ ਭਾਰੀ-ਭਾਰੀ ਲਗਦੀ ਹੈ * ਮੂੰਹ ਵਿਚ ਹਰ ਵੇਲੇ ਪਾਣੀ ਭਰਿਆ ਰਹਿੰਦਾ ਹੈ। * ਹੌਲੀ-ਹੌਲੀ ਮਰੀਜ਼ ਦਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ। * ਸੜਨ ਦੀ ਤਕਲੀਫ਼ ਖ਼ਾਸ ਕਰਕੇ ਭਾਰੀ ਭੋਜਨ ਕਰਨ ਤੋਂ ਬਾਅਦ ਸ਼ੁਰੂ ਹੁੰਦੀ ਹੈ।
* ਕਈ ਵਾਰੀ ਇਹ ਦਰਦ ਕਲੇਜੇ ਤੋਂ ਸ਼ੁਰੂ ਹੋ ਕੇ ਛਾਤੀ ਦੇ ਖੱਬੇ ਪਾਸੇ ਗਰਦਨ ਵੱਲ ਜਾਂਦਾ ਹੈ ਤਾਂ ਇਸ ਤਰ੍ਹਾਂ ਲਗਦਾ ਹੈ ਕਿ 'ਹਾਰਟ ਅਟੈਕ' ਹੈ, ਜਦ ਕਿ ਇਹ ਸਿਰਫ਼ ਹਾਰਟ ਬਰਨ ਹੁੰਦਾ ਹੈ।
* ਕਈ ਵਾਰੀ ਇਸ ਦਰਦ ਨਾਲ ਮੂੰਹ ਵਿਚੋਂ ਖੂਨ ਆਉਂਦਾ ਹੈ।
* ਟੱਟੀ ਵਿਚ ਵੀ ਖੂਨ ਆਉਂਦਾ ਹੈ।
ਇਲਾਜ : ਇਸ ਤਕਲੀਫ਼ ਨਾਲ ਦਾ ਪਤਾ ਮਰੀਜ਼ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਲੱਗ ਜਾਂਦਾ ਹੈ। ਫਿਰ ਦਵਾਈ ਪਿਲਾ ਕੇ ਐਕਸਰੇ ਕਰਕੇ ਇਸ ਤਕਲੀਫ਼ ਦਾ ਇਲਾਜ ਹੋ ਜਾਂਦਾ ਹੈ। ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਤੇ ਨਾ ਹੀ ਇਸ ਨੂੰ ਹਾਰਟ ਅਟੈਕ ਸਮਝਣਾ ਚਾਹੀਦਾ ਹੈ। ਪੇਟ ਦੇ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਸਮੇਂ ਸਿਰ ਇਲਾਜ ਕਰਵਾਉਣਾ ਜ਼ਰੂਰੀ ਹੁੰਦਾ ਹੈ। ਅੱਜਕੱਲ੍ਹ ਕਲਰ ਡੋਪਲਰ ਨਾਲ ਬਿਮਾਰੀ ਦਾ ਛੇਤੀ ਪਤਾ ਲੱਗ ਜਾਂਦਾ ਹੈ।
ਨੋਟ : ਜੇਕਰ ਹਾਰਟ ਬਰਨ ਜਾਂ ਕਲੇਜੇ ਵਿਚ ਸਾੜ ਵਧ ਜਾਂਦਾ ਹੈ ਤਾਂ ਵੱਟ ਪੈਂਦੇ-ਪੈਂਦੇ ਤਿੰਨ ਵਾਰੀ ਪਖਾਨਾ ਆ ਜਾਂਦਾ ਹੈ। ਨਾਸ਼ਤਾ ਕਰਨ ਤੋਂ ਬਾਅਦ ਪੇਟ ਭਾਰਾ-ਭਾਰਾ ਲਗਦਾ ਹੈ ਤਾਂ ਪਖਾਨਾ ਜਾਣ 'ਤੇ ਮਨ ਕਰਦਾ ਹੈ। ਕਈ ਵਾਰੀ ਟੱਟੀ ਵਿਚ ਖੂਨ ਅਤੇ ਲੇਸ ਵੀ ਆ ਜਾਂਦਾ ਹੈ। (ਇਸ਼ਤਿਹਾਰ)

Ad Position 22
No active advertisement
ਪਿਛਲੀ ਖ਼ਬਰ ਮੈਂ ਹੱਥ ਨਹੀਂ ਮਿਲਾਉਂਦਾ ਅਗਲੀ ਖ਼ਬਰ ਬੋਲਾ ਬਣਾ ਸਕਦਾ ਹੈ ਤੇਜ਼ ਸੰਗੀਤ
Ad Position 24