13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਰੁਝੇਵਿਆਂ ਭਰੇ ਸਮੇਂ 'ਚ ਤੰਦਰੁਸਤ ਰਹਿਣ ਲਈ ਕੁਝ ਨੁਕਤੇ

Ad Position 21
No active advertisement
ਅਜੀਤ ਡੈਸਕ 10-04-2026

ਜੇ ਦਫ਼ਤਰ 'ਚ ਪੂਰਾ ਦਿਨ ਬੈਠਣ ਦਾ ਹੀ ਕੰਮ ਹੈ ਤਾਂ ਵਿਚ-ਵਿਚਾਲੇ ਥੋੜ੍ਹਾ-ਥੋੜ੍ਹਾ ਤੁਰ-ਫਿਰ ਲਓ। ਆਪਣੀਆਂ ਫਾਈਲਾਂ, ਰਜਿਸਟਰ, ਵਗੈਰਾ ਖੁਦ ਚੁੱਕ ਕੇ ਰੱਖੋ ਜਾਂ ਫਿਰ ਲੰਚ ਟਾਈਮ 'ਚ ਆਪਣੇ ਕੈਬਨ 'ਚ ਹੀ ਟਹਿਲ ਲਓ। ਨੇੜੇ ਕੋਈ ਮਾਰਕਿਟ ਹੈ ਤਾਂ ਥੋੜ੍ਹਾ ਸਮਾਂ ਉਸ 'ਚ ਘੁੰਮ-ਫਿਰ ਲਓ। ਕਿਸੇ ਵੀ ਤਰੀਕੇ ਨਾਲ ਘੱਟ ਤੋਂ ਘੱਟ 15-20 ਮਿੰਟ ਤੱਕ ਜ਼ਰੂਰ ਟਹਿਲੋ।
ਸ਼ਾਮ ਨੂੰ ਦਫ਼ਤਰ 'ਚ ਰੋਜ਼ਾਨਾ ਚਾਹ ਨਾਲ ਬਾਜ਼ਾਰ ਤੋਂ ਤਲੇ, ਭੁੰਨੇ ਪਦਾਰਥ ਮੰਗਵਾਉਂਦੇ ਹੋ ਤਾਂ ਇਸ ਰੁਟੀਨ ਨੂੰ ਬਦਲੋ। ਘਰ 'ਚ ਹੀ ਅਜਿਹਾ ਨਾਸ਼ਤਾ ਤਿਆਰ ਕਰਕੇ ਰੱਖ ਲਓ, ਜੋ ਸਿਹਤਮੰਦ ਹੋਣ ਦੇ ਨਾਲ-ਨਾਲ ਸਵਾਦੀ ਵੀ ਹੋਵੇ। ਪੈਕ ਕਰਕੇ ਦਫ਼ਤਰ 'ਚ ਨਾਲ ਲੈ ਜਾਓ। ਆਟੇ ਦੀਆਂ ਨਮਕੀਨ ਮੱਠੀਆਂ, ਭੁੰਨਿਆ ਚਿੜਵੜਾ, ਕਾਲੇ ਭੁੰਨੇ ਹੋਏ ਛੋਲੇ ਆਦਿ ਪਦਾਰਥ ਜ਼ਿਆਦਾ ਖਾਣ ਦੀ ਕੋਸ਼ਿਸ਼ ਕਰੋ।
ਜੇਕਰ ਤੁਹਾਨੂੰ ਦਫ਼ਤਰੀ ਕੰਮ ਲਈ ਬਾਹਰ ਜਾਣਾ ਪੈਂਦਾ ਹੈ ਅਤੇ ਲੰਚ ਆਦਿ ਬਾਹਰ ਹੀ ਕਰਦੇ ਹੋ ਤਾਂ ਜਦੋਂ ਵੀ ਰੈਸਟੋਰੈਂਟ 'ਚ ਲੰਚ ਕਰੋ, ਸਲਾਦ, ਸੂਪ ਆਦਿ ਜ਼ਿਆਦਾ ਲਓ। ਅੱਜਕਲ੍ਹ ਰੈਸਟੋਰੈਂਟ 'ਚ ਵੀ ਸਿਹਤਮੰਦ ਖਾਣਾ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਤਲੇ-ਭੁੰਨੇ ਅਤੇ ਬੇਹੇ ਖਾਣ ਵਾਲੇ ਪਦਾਰਥਾਂ ਦੀ ਬਜਾਏ ਅਜਿਹੇ ਭੋਜਨ ਦਾ ਆਰਡਰ ਦਿਓ, ਜੋ ਤੁਹਾਡੇ ਲਈ ਨੁਕਸਾਨਦਾਇਕ ਨਾ ਹੋਵੇ।
ਗਰਮੀਆਂ ਦੇ ਦਿਨਾਂ 'ਚ ਠੰਢੇ ਪੀਣ ਵਾਲੇ ਪਦਾਰਥਾਂ ਸਮੇਂ ਧਿਆਨ ਰੱਖੋ ਕਿ ਕੈਮੀਕਲਯੁਕਤ ਨਾ ਹੋਣ। ਵੈਸੇ ਤੁਸੀਂ ਜੂਸ, ਸ਼ਰਬਤ, ਸ਼ਿਕੰਜਵੀ ਜ਼ਿਆਦਾ ਮਾਤਰਾ 'ਚ ਲਓ ਤਾਂ ਬਿਹਤਰ ਹੋਵੇਗਾ।
ਕੰਮ ਕਰਦੇ-ਕਰਦੇ ਥਕਾਵਟ ਦਾ ਅਨੁਭਵ ਹੋਵੇ ਤਾਂ ਕੁਰਸੀ 'ਤੇ ਵੀ ਆਰਾਮਦੇਹ ਅਵਸਥਾ 'ਚ ਬੈਠ ਜਾਓ। ਅੱਖਾਂ ਬੰਦ ਕਰ ਲਓ। ਅਜਿਹਾ ਲਗਭਗ ਦਸ ਮਿੰਟ ਤੱਕ ਕਰੋ। ਇਸ ਨਾਲ ਤੁਹਾਡੀ ਥਕਾਵਟ ਦੂਰ ਹੋਵੇਗੀ ਅਤੇ ਦਿਮਾਗ਼ ਤਰੋਤਾਜ਼ਾ ਮਹਿਸੂਸ ਕਰੇਗਾ।
ਜੇਕਰ ਤੁਸੀਂ ਪੜ੍ਹ ਰਹੇ ਹੋ ਤਾਂ ਬੈਠੇ-ਬੈਠੇ ਅੱਕ ਗਏ ਹੋ ਤਾਂ ਉਠੋ ਅਤੇ 5-10 ਮਿੰਟ ਦੀ ਸੈਰ ਕਰੋ ਜਾਂ ਫਿਰ ਕਿਸੇ ਮਿੱਤਰ ਨਾਲ ਤੁਰਦੇ ਹੋਏ ਫੋਨ 'ਤੇ ਹਾਸਾ-ਮਜ਼ਾਕ ਕਰੋ ਜਾਂ ਟੀ.ਵੀ. ਚਲਾ ਕੇ ਕੋਈ ਕਾਮੇਡੀ ਚੈਨਲ ਲਗਾਓ। 15-20 ਮਿੰਟ ਤੱਕ ਟੀ.ਵੀ. ਦੇਖੋ। ਇਸ ਨਾਲ ਤੁਸੀਂ ਦੁਬਾਰਾ ਊਰਜਾਵਾਨ ਮਹਿਸੂਸ ਕਰੋਗੇ।
-0-

Ad Position 22
No active advertisement
ਪਿਛਲੀ ਖ਼ਬਰ ਰੱਸੀ ਟੱਪਣਾ ਇਕ ਸੁਵਿਧਾਜਨਕ ਕਸਰਤ ਹੈ ਅਗਲੀ ਖ਼ਬਰ ਮੈਂ ਹੱਥ ਨਹੀਂ ਮਿਲਾਉਂਦਾ
Ad Position 24