19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਮਾਂ ਰਹਿੰਦਿਆਂ ਹੀ ਸੰਭਾਲੋ ਆਪਣੇ ਦਿਲ ਨੂੰ

Ad Position 21
No active advertisement
ਅਜੀਤ ਡੈਸਕ 24-04-2026

ਦਿਲ ਨਾਲ ਸੰਬੰਧਿਤ ਬਿਮਾਰੀਆਂ ਦਿਨੋ-ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਹੁਣ ਤਾਂ ਦਿਲ ਦੇ ਰੋਗੀ ਘੱਟ ਉਮਰ ਦੇ ਲੋਕਾਂ ਵਿਚ ਵੀ ਪਾਏ ਜਾਣ ਲੱਗੇ ਹਨ। ਇਸ ਦਾ ਮੁੱਖ ਕਾਰਨ ਜੀਵਨ ਵਿਚ ਤਣਾਅ ਦਾ ਵਧਣਾ ਹੈ। ਜੇਕਰ ਅਸੀਂ ਇਸ ਰੋਗ 'ਤੇ ਸਮਾਂ ਰਹਿੰਦਿਆਂ ਹੀ ਧਿਆਨ ਦਈਏ ਤਾਂ ਅਸੀਂ ਆਪਣੇ ਛੋਟੇ ਜਿਹੇ ਪਰ ਮਹੱਤਵਪੂਰਨ ਕੰਮ ਕਰਨ ਵਾਲੇ ਦਿਲ ਨੂੰ ਸੰਭਾਲ ਸਕਦੇ ਹਾਂ।
ਸ਼ਾਕਾਹਾਰੀ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ। ਸ਼ਾਕਾਹਾਰੀ ਭੋਜਨ ਦਿਲ ਲਈ ਲਾਭਕਾਰੀ ਹੁੰਦਾ ਹੈ। ਸਰ੍ਹੋਂ ਦਾ ਸ਼ੁੱਧ ਤੇਲ ਦਿਲ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਲਈ ਭੋਜਨ ਵਿਚ ਘਿਓ-ਮੱਖਣ ਦੀ ਥਾਂ ਸਰ੍ਹੋਂ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।
ਜੋ ਲੋਕ ਨਾਸ਼ਤੇ ਤੋਂ ਤੁਰੰਤ ਬਅਦ ਕੰਮ ਲਈ ਨਿਕਲ ਜਾਂਦੇ ਹਨ ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਹਲਕਾ ਨਾਸ਼ਤਾ ਕਰਨ। ਭਾਰੀ ਨਾਸ਼ਤਾ ਦਿਲ 'ਤੇ ਦਬਾਅ ਪਾਉਂਦਾ ਹੈ। ਜੇਕਰ ਭਾਰੀ ਨਾਸ਼ਤਾ ਖਾਣਾ ਪਵੇ ਤਾਂ ਉਸ ਤੋਂ ਬਾਅਦ ਕੁਝ ਆਰਾਮ ਕਰੋ, ਤੁਰੰਤ ਕੰਮ 'ਤੇ ਨਾ ਜਾਓ।
ਦਿਲ ਦੇ ਰੋਗ ਤੋਂ ਬਚਣ ਲਈ ਸਰੀਰ ਨੂੰ ਸਰਗਰਮ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ, ਇਸ ਲਈ ਕਸਰਤ ਅਤੇ ਸੈਰ ਨੂੰ ਆਪਣਾ ਸਾਥੀ ਬਣਾ ਲਓ। ਸੈਰ ਅਤੇ ਕਸਰਤ ਕਰਦੇ ਸਮੇਂ ਮਾਨਸਿਕ ਰੂਪ ਵਿਚ ਸ਼ਾਂਤ ਰਹੋ। ਧਿਆਨ ਵੀ ਮਾਨਸਿਕ ਤਣਾਅ ਨੂੰ ਘੱਟ ਕਰਦਾ ਹੈ।
ਸੂਰਜ ਦੀ ਰੌਸ਼ਨੀ ਜਦੋਂ ਹਰੇ ਪੱਤਿਆਂ 'ਤੇ ਪੈਂਦੀ ਹੈ ਤਾਂ ਉਦੋਂ ਰੌਸ਼ਨੀ ਸੰਸਲੇਸ਼ਣ ਹੋਣ ਨਾਲ ਹਵਾ ਵਿਚ ਆਕਸੀਜਨ ਦੀ ਮਾਤਰਾ ਵਧਦੀ ਹੈ। ਇਸ ਦਾ ਮਤਲਬ ਹੈ ਕਿ ਸਵੇਰੇ ਹਨੇਰੇ ਅਤੇ ਦੇਰ ਰਾਤ ਤੱਕ ਘੁੰਮਣ ਲਈ ਨਾ ਨਿਕਲੋ। ਸੂਰਜ ਨਿਕਲਣ ਤੋਂ ਬਾਅਦ ਹੀ ਸੈਰ ਲਈ ਜਾਓ।
ਮਾਨਸਿਕ ਤਣਾਅ ਖ਼ੂਨ ਦੀ ਰਸਾਇਣਕ ਸੰਰਚਨਾ ਨੂੰ ਵਿਗਾੜਨ ਵਿਚ ਮਦਦ ਕਰਦਾ ਹੈ। ਤਣਾਅਗ੍ਰਸਤ ਹੋਣ ਨਾਲ ਦਿਲ 'ਤੇ ਵਾਧੂ ਭਾਰ ਪੈਂਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਅਤੇ ਖ਼ੂਨ ਵਿਚ ਐਲਡੀਐਲ ਵਧ ਜਾਂਦਾ ਹੈ ਜੋ ਦਿਲ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਭੱਜ-ਦੌੜ ਤੋਂ ਖ਼ੁਦ ਨੂੰ ਦੂਰ ਰੱਖੋ। ਉਂਝ ਤਾਂ ਅੱਜ ਦੀ ਮੰਗ ਅਨੁਸਾਰ ਘੱਟ ਸਮੇਂ ਵਿਚ ਜ਼ਿਆਦਾ ਕੰਮ ਕਰਨੇ ਪੈਂਦੇ ਹਨ, ਜਿਸ ਨਾਲ ਭੱਜ-ਨੱਠ ਕਰਨੀ ਸੁਭਾਵਿਕ ਹੁੰਦੀ ਹੈ। ਭੱਜ-ਨੱਠ ਵੀ ਦਿਲ 'ਤੇ ਵਾਧੂ ਭਾਰ ਪਾਉਂਦੀ ਹੈ ਜੋ ਦਿਲ ਲਈ ਗ਼ਲਤ ਹੈ। ਕੰਮਾਂ ਨੂੰ ਯੋਜਨਾਬੱਧ ਢੰਗ ਨਾਲ ਕਰੋ ਅਤੇ ਕੰਮ ਵੱਲ ਪੂਰਾ ਧਿਆਨ ਅਤੇ ਸਮਾਂ ਦਿਓ ਤਾਂ ਕਿ ਅਖ਼ੀਰ ਵਿਚ ਭੱਜ-ਨੱਠ ਨਾ ਕਰਨੀ ਪਵੇ।
ਭੋਜਨ ਹੌਲੀ-ਹੌਲੀ ਚਬਾ ਕੇ ਕਰਨਾ ਚਾਹੀਦਾ ਹੈ ਅਤੇ ਪੇਟ ਨੂੰ ਸਵਾਦ ਦੇ ਚੱਕਰ ਵਿਚ ਜ਼ਿਆਦਾ ਭਰਨਾ ਨਹੀਂ ਚਾਹੀਦਾ। ਜ਼ਿਆਦਾ ਭੋਜਨ ਖਾਣ ਨਾਲ ਅਤੇ ਛੇਤੀ-ਛੇਤੀ ਭੋਜਨ ਕਰਨ ਨਾਲ ਵੀ ਦਿਲ 'ਤੇ ਜ਼ੋਰ ਪੈਂਦਾ ਹੈ।
ਹਾਈ ਬਲੱਡ ਪ੍ਰੈੱਸ਼ਰ ਅਤੇ ਸ਼ੂਗਰ ਦਿਲ ਦੇ ਰੋਗ ਨੂੰ ਵਧਾਉਂਦੇ ਹਨ। ਇਸ ਤਰ੍ਹਾਂ ਦੀ ਸ਼ਿਕਾਇਤ ਹੋਣ 'ਤੇ ਛੇਤੀ ਹੀ ਇਲਾਜ ਕਰਵਾਓ।
ਰਾਤ ਦੇ ਖਾਣੇ ਤੋਂ ਬਾਅਦ ਤੁਰੰਤ ਟਹਿਲਣਾ ਨਹੀਂ ਚਾਹੀਦਾ। ਇਸ ਨਾਲ ਦਿਲ 'ਤੇ ਜ਼ੋਰ ਪੈਂਦਾ ਹੈ। ਕੋਈ ਵੀ ਕਸਰਤ ਜਾਂ ਸੈਰ ਖਾਣਾ ਖਾਣ ਤੋਂ ਪਹਿਲਾਂ ਹੀ ਕਰੋ। ਖਾਣਾ ਖਾਣ ਤੋਂ ਬਾਅਦ ਬਿਲਕੁਲ ਨਾ ਕਰੋ। ਖਾਣੇ ਤੋਂ ਬਾਅਦ ਕੁਝ ਦੇਰ ਆਰਾਮ ਜ਼ਰੂਰ ਕਰੋ।
40 ਸਾਲ ਤੋਂ ਉੱਪਰ ਹੋਣ 'ਤੇ ਹਰ ਛੇ ਮਹੀਨੇ ਬਾਅਦ ਬਲੱਡ ਪ੍ਰੈਸ਼ਰ, ਖ਼ੂਨ ਦੀ ਜਾਂਚ ਅਤੇ ਖ਼ੂਨ ਵਿਚ ਚਰਬੀ ਦੀ ਜਾਂਚ ਜ਼ਰੂਰ ਕਰਵਾਓ। ਜ਼ਰੂਰਤ ਪੈਣ 'ਤੇ ਟੀ.ਐਮ.ਟੀ. ਅਤੇ ਈਕੋ ਵੀ ਕਰਵਾਓ।
35 ਸਾਲ ਦੀ ਉਮਰ ਬਾਅਦ ਆਪਣੇ ਖਾਣ-ਪੀਣ ਅਤੇ ਰਹਿਣ-ਸਹਿਣ ਵੱਲ ਵਿਸ਼ੇਸ਼ ਧਿਆਨ ਦਿਓ ਤਾਂ ਕਿ ਖ਼ੁਦ ਨੂੰ ਰੋਗਾਂ ਤੋਂ ਦੂਰ ਰੱਖ ਸਕੋ।
-੦-

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਭਖਦੇ ਮੁੱਦਿਆਂ ਪ੍ਰਤੀ ਉਦਾਸੀਨ ਨੇ ਸਿਆਸੀ ਦਲ ਅਗਲੀ ਖ਼ਬਰ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਦੀਆਂ ਚੋਣਾਂ
Ad Position 24