ਸਾਡਾ ਸਰੀਰ ਕੰਮ ਕਰਨ ਲਈ ਖਾਣਾ ਮੰਗਦਾ ਹੈ। ਸਾਡੇ ਸਰੀਰ ਨੂੰ ਊਰਜਾ ਵਿਕਾਸ ਲਈ ਬਾਲਣ ਚਾਹੀਦਾ ਹੁੰਦਾ ਹੈ ਅਤੇ ਉਹ ਬਾਲਣ ਸਾਨੂੰ ਭੋਜਨ ਵਿਚੋਂ ਪ੍ਰੋਟੀਨ ਤੇ ਵਿਟਾਮਿਨ ਆਦਿ ਤੋਂ ਹਾਸਿਲ ਹੁੰਦਾ ਹੈ। ਸਾਡਾ ਦਿਮਾਗ਼ ਵੀ ਇਸੇ ਤਰ੍ਹਾਂ ਲਗਾਤਾਰ ਕੰਮ ਕਰਦਾ ਰਹਿੰਦਾ ਹੈ ਅਤੇ ਉਸ ਨੂੰ ਵੀ ਕੁਝ ਜ਼ਰੂਰੀ ਭੋਜਨ ਦੀ ਜ਼ਰੂਰਤ ਰਹਿੰਦੀ ਹੈ, ਜਿਸ ਤਰ੍ਹਾਂ ਖਾਣਾ ਤਾਂ ਤੇਲ ਵਿਚ ਵੀ ਬਣਦਾ ਹੈ ਪਰ 'ਘਿਓ' ਦੀ ਗੱਲ ਹੀ ਕੁਝ ਹੋਰ ਹੈ, ਉਸੇ ਤਰ੍ਹਾਂ ਉਂਝ ਤਾਂ ਦਿਮਾਗ਼ ਨੂੰ ਕੰਟਰੋਲ ਚੰਗਾ ਅਤੇ ਭਰਪੂਰ ਭੋਜਨ ਮਿਲਦਾ ਰਹੇ ਤਾਂ ਉਸ ਨਾਲ ਨਾ ਸਿਰਫ਼ ਉਹ ਸਿਰਫ਼ ਤਰੋ-ਤਾਜ਼ਾ ਰਹੇਗਾ, ਸਗੋਂ ਫੁਰਤੀਲਾ ਵੀ ਹੋ ਜਾਵੇਗਾ।
ਤੁਸੀਂ ਆਪਣੇ ਆਲੇ-ਦੁਆਲੇ ਜ਼ਰਾ ਧਿਆਨ ਦੇਵੋ। ਜ਼ਿਆਦਾ ਦੂਰ ਜਾਣ ਦੀ ਜ਼ਰੂਰਤ ਨਹੀਂ, ਘਰ ਵਿਚ ਹੀ ਨਜ਼ਰ ਦੌੜਾਓ। ਘਰ ਦੇ ਲਾਟ ਸਾਹਿਬ, ਜੀ ਹਾਂ, ਅਸੀਂ ਛੋਟੇ ਮੀਆਂ ਦੀ ਗੱਲ ਕਰ ਰਹੇ ਹਾਂ, ਜਦੋਂ ਤੱਕ ਉਹ ਨੌਵੀਂ-ਦਸਵੀਂ ਵਿਚ ਸੀ, ਉਦੋਂ ਤੱਕ ਉਸ ਦੇ ਅੰਕ ਸਹੀ ਆਉਂਦੇ ਸਨ ਪਰ 11ਵੀਂ-12ਵੀਂ ਵਿਚ ਆਉਂਦਿਆਂ ਹੀ ਉਨ੍ਹਾਂ ਦੇ ਪਾਸ ਹੋਣ ਲਈ ਵੀ ਅੰਕ ਘੱਟ ਪੈ ਜਾਂਦੇ ਹਨ।
ਅਸੀਂ ਇਹ ਸੋਚਦੇ ਹਾਂ ਕਿ ਉਹ ਹੁਣ ਪੜ੍ਹਦਾ ਨਹੀਂ, ਘੁੰਮਦਾ ਬਹੁਤ ਹੈ, ਪੜ੍ਹਾਈ ਵਧ ਗਈ ਹੈ, ਵੱਡੀਆਂ 'ਕਲਾਸਾਂ' ਵਿਚ ਇਸ ਤਰ੍ਹਾਂ ਹੋ ਹੀ ਜਾਂਦਾ ਹੈ ਆਦਿ ਪਰ ਇਸ ਤਰ੍ਹਾਂ ਨਹੀਂ ਹੈ। ਹੁਣ ਉਹ ਬਾਹਰ ਤੋਂ ਜ਼ਿਆਦਾ ਖਾਂਦਾ ਹੈ। ਕੋਲਡ ਡ੍ਰਿੰਕ ਤਾਂ ਜ਼ਰੂਰੀ ਚੀਜ਼ਾਂ ਵਿਚੋਂ ਇਕ ਹੈ ਅਤੇ ਘਰ ਦਾ ਖਾਣਾ ਉਸ ਦੀ ਨੱਕ ਥੱਲੇ ਨਹੀਂ ਆਉਂਦਾ, ਕਿਉਂ ਹੈ ਨਾ ਇਸ ਤਰ੍ਹਾਂ?
ਸਾਡੇ ਦਿਮਾਗ਼ ਨੂੰ ਭੋਜਨ ਵਿਚ ਖਣਿਜ ਅਤੇ ਪ੍ਰੋਟੀਨ, ਵਿਟਾਮਿਨ ਦੇ ਸਭ ਤਰ੍ਹਾਂ ਦੀਆਂ ਖ਼ਾਸ ਚੀਜ਼ਾਂ ਦੀ ਜ਼ਰੂਰਤ ਰਹਿੰਦੀ ਹੈ। ਇਸ ਨਾਲ ਸਾਡੇ ਦਿਮਾਗ਼ ਨੂੰ ਸ਼ਕਤੀ ਅਤੇ ਤਰੋ-ਤਾਜ਼ਗੀ ਮਿਲਦੀ ਹੈ। ਇਹੀ ਕਾਰਨ ਹੈ ਕਿ ਪਿੰਡ ਵਿਚ ਪੜ੍ਹ ਰਹੇ ਵਿਦਿਆਰਥੀ ਸਰੀਰਕ ਅਤੇ ਮਾਨਸਿਕ ਆਧਾਰ 'ਤੇ ਔਸਤ ਸ਼ਹਿਰੀ ਬੱਚਿਆਂ ਤੋਂ ਚੰਗੀ ਹਾਲਤ ਵਿਚ ਹੁੰਦੇ ਹਨ। ਫਿਲਹਾਲ, ਆਪਣੇ ਬੱਚਿਆਂ ਨੂੰ ਪੜ੍ਹਾਈ ਵਿਚ ਅੱਗੇ ਵਧਾਉਣ ਲਈ ਉਸ ਨੂੰ ਇਕ ਚੰਗਾ ਭੋਜਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਵਿਚ ਖਣਿਜ, ਦੁੱਧ-ਘਿਓ, ਦਹੀਂ, ਫਲ ਆਦਿ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਗਾਜਰ ਤੇ ਸੰਤਰੇ ਦਾ ਇਕ-ਇਕ ਗਿਲਾਸ ਜੂਸ ਪੀ ਲਓ ਤਾਂ ਉਸ ਨਾਲ ਤੁਹਾਨੂੰ ਪੂਰੇ ਦਿਨ ਦੇ ਵਿਟਾਮਿਨਾਂ ਦੀ ਜ਼ਰੂਰਤ ਖ਼ਤਮ ਹੋ ਜਾਂਦੀ ਹੈ। ਇਸ ਦੇ ਨਾਲ-ਨਾਲ ਸਬਜ਼ੀ ਵੱਲ ਵੀ ਧਿਆਨ ਦਿਓ। ਹਰੀਆਂ ਸਬਜ਼ੀਆਂ ਅੱਖਾਂ, ਸਿਹਤ ਤੇ ਦਿਮਾਗ਼ ਲਈ ਅਤਿ ਜ਼ਰੂਰੀ ਹਨ।
ਉਂਝ ਤਾਂ ਇਸ ਚੀਜ਼ ਦਾ ਖਿਆਲ ਸਾਨੂੰ ਬੱਚਿਆਂ ਦੀ ਛੋਟੀ ਉਮਰ ਵਿਚ ਹੀ ਰੱਖਣਾ ਚਾਹੀਦਾ ਹੈ। ਆਮ ਤੌਰ 'ਤੇ ਇਕ ਬੱਚੇ ਦੇ ਦਿਮਾਗ਼ ਦਾ ਵਿਕਾਸ ਛੇ ਸਾਲ ਦੀ ਉਮਰ ਤੱਕ ਹੁੰਦਾ ਹੈ। ਇਸ ਤਰ੍ਹਾਂ ਉਸ ਨੂੰ ਪ੍ਰੋਟੀਨ ਦੀ ਬੇਹੱਦ ਜ਼ਰੂਰਤ ਹੁੰਦੀ ਹੈ। 1-2 ਸਾਲ ਤੱਕ ਮਾਂ ਦਾ ਦੁੱਧ ਅਤੇ ਉਸ ਤੋਂ ਬਾਅਦ ਦੁੱਧ-ਘਿਓ, ਦਾਲ ਆਦਿ ਬੱਚੇ ਨੂੰ ਚੰਗੀ ਮਾਤਰਾ ਵਿਚ ਦਿਓ। ਪ੍ਰੋਟੀਨ ਨਾ ਮਿਲਣ ਨਾਲ ਕੋਸ਼ਿਕਾਵਾਂ ਦਾ ਵਿਕਾਸ ਸਹੀ ਢੰਗ ਨਾਲ ਨਹੀਂ ਹੋ ਸਕੇਗਾ। ਇਸ ਤਰ੍ਹਾਂ ਜੇਕਰ ਇਕ ਵਾਰ ਉਮਰ ਨਿਕਲ ਜਾਵੇ ਤਾਂ ਬਾਅਦ ਵਿਚ ਕਿੰਨਾ ਵੀ ਖਿਲਾਉਣ ਨਾਲ ਦਿਮਾਗ਼ ਦੀਆਂ ਕੋਸ਼ਿਕਾਵਾਂ ਨਹੀਂ ਵਧ ਪਾਉਣਗੀਆਂ। ਹਾਂ, ਦਿਮਾਗ਼ ਚੁਸਤ, ਦਰੁੱਸਤ ਅਤੇ ਦਬਾਅ ਝੱਲਣ ਲਾਇਕ ਹੀ ਹੋ ਸਕੇਗਾ।
ਮਾਨਸਿਕ ਸ਼ੋਰ ਵਧਾਉਣ ਵਿਚ ਭੋਜਨ ਦੇ ਮਹੱਤਵ ਨੂੰ ਵਿਗਿਆਨੀ ਬਾਖੂਬੀ ਮੰਨਦੇ ਹਨ। ਇਸੇ ਤੋਂ ਪ੍ਰੇਰਿਤ ਹੋ ਕੇ ਛੋਟੇ ਬੱਚਿਆਂ ਲਈ ਸਕੂਲਾਂ ਵਿਚ ਸਹੀ ਭੋਜਨ ਵੰਡਣਾ ਸ਼ੁਰੂ ਕੀਤਾ ਗਿਆ। ਇਸ ਗੱਲ ਦਾ ਸਰਕਾਰ ਵੀ ਪ੍ਰਚਾਰ ਕਰ ਕੇ ਸਹੀ ਧਿਆਨ ਦੇ ਰਹੀ ਹੈ। ਆਪਣੇ ਟੀ.ਵੀ. 'ਤੇ 'ਆਇਓਡੀਨ' ਵਾਲਾ ਨਮਕ, ਹਰੀਆਂ ਸਬਜ਼ੀਆਂ ਦੀ ਅਹਿਮੀਅਤ, ਯਾਦਦਾਸ਼ਤ ਲਈ ਬ੍ਰਾਹਮੀ ਦੀ ਵਰਤੋਂ ਆਦਿ ਪ੍ਰਚਾਰ ਦੇਖੇ ਹੀ ਹੋਣਗੇ, ਭਾਵ ਬੱਚਿਆਂ ਦੀ ਮਾਨਸਿਕ ਸ਼ਕਤੀ ਵਧਾਉਣ ਵਿਚ ਸਹੀ ਭੋਜਨ ਦੀ ਬੇਹੱਦ ਜ਼ਰੂਰਤ ਹੁੰਦੀ ਹੈ।
ਕਿਵੇਂ ਵਧਾਈਏ ਬੱਚਿਆਂ ਦੀ ਬੌਧਿਕ ਤਾਕਤ
ਅਜੀਤ ਡੈਸਕ
24-04-2026