05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪਪੀਤਾ ਖਾਓ ਕੱਚਾ ਤੇ ਪੇਟ ਰਹੇ ਅੱਛਾ

Ad Position 21
No active advertisement
ਅਜੀਤ ਡੈਸਕ 22-05-2026

ਪਪੀਤਾ ਇਕ ਸਿਹਤਵਰਧਕ, ਸਸਤਾ ਅਤੇ ਘਰੇਲੂ ਫਲ ਹੈ। ਇਲਾਜ ਦੇ ਖੇਤਰ ਵਿਚ ਪਪੀਤੇ ਦਾ ਬਹੁਤ ਮਹੱਤਵ ਹੈ। ਪਪੀਤੇ ਵਿਚ ਹਾਜ਼ਮਾ ਸ਼ਕਤੀ ਦੇ ਦਵਾਈ ਵਾਲੇ ਗੁਣ ਪੂਰਨ ਰੂਪ ਵਿਚ ਮੌਜੂਦ ਹੁੰਦੇ ਹਨ। ਪਪੀਤੇ ਵਿਚ ਉਹ ਅਨੋਖੀ ਸ਼ਕਤੀ ਹੈ ਜੋ ਅਲਸਰ ਵਰਗੀ ਹਾਨੀਕਾਰਕ ਬਿਮਾਰੀ ਨੂੰ ਆਪਣੀ ਸ਼ਕਤੀ ਨਾਲ ਰੋਕ ਸਕਣ ਦੇ ਸਮਰੱਥ ਹੈ। ਸਾਡੇ ਦੇਸ਼ ਵਿਚ ਪਪੀਤਾ ਹਰ ਥਾਂ ਮਿਲਦਾ ਹੈ।
ਇਸ ਦੀ ਕਈ ਤਰ੍ਹਾਂ ਨਾਲ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕੱਚਾ ਪਪੀਤਾ, ਅੱਧਪੱਕਿਆ ਪਪੀਤਾ ਅਤੇ ਪੂਰਾ ਪੱਕਿਆ ਪਪੀਤਾ। ਇਹ ਤਿੰਨੇ ਹਾਲਤਾਂ ਵਿਚ ਸਿਹਤ ਲਈ ਲਾਹੇਵੰਦ ਹੈ। ਇਸ ਦਾ ਗੁੱਦਾ ਤਾਂ ਵਰਤੋਂ ਵਿਚ ਲਿਆਂਦਾ ਜਾਂਦਾ ਹੈ ਨਾਲ ਹੀ ਇਸ ਦੇ ਦੁੱਧ ਤੇ ਇਸ ਦੇ ਛਿਲਕੇ ਦਾ ਵੀ ਇਲਾਜ ਖੇਤਰ ਵਿਚ ਮਹੱਤਵ ਹੈ। ਪਪੀਤੇ ਦੇ ਗੁੱਦੇ ਨੂੰ ਹੀ ਲੈ ਲਓ। ਮਾਸ ਪਕਾਉਂਦੇ ਸਮੇਂ ਜੇਕਰ ਕੱਚੇ ਪਪੀਤੇ ਦਾ ਇਕ ਛੋਟਾ ਟੁਕੜਾ ਉਸ ਵਿਚ ਪਾ ਦਿੱਤਾ ਜਾਵੇ ਤਾਂ ਮਾਸ ਬਹੁਤ ਛੇਤੀ ਪੱਕ ਜਾਂਦਾ ਹੈ ਅਤੇ ਮਾਸ ਖਾਣ ਤੋਂ ਬਾਅਦ ਜੇਕਰ ਥੋੜ੍ਹਾ ਜਿਹਾ ਕੱਚਾ ਪਪੀਤਾ ਖਾ ਲਿਆ ਜਾਵੇ ਤਾਂ ਮਾਸ ਛੇਤੀ ਹੀ ਹਜ਼ਮ ਹੋ ਜਾਂਦਾ ਹੈ। ਭੁੱਖ ਨਾ ਲੱਗੇ, ਕਬਜ਼ ਹੋ ਜਾਵੇ ਜਾਂ ਪੇਟ ਨਾਲ ਸੰਬੰਧਿਤ ਕੋਈ ਹੋਰ ਰੋਗ ਹੋਵੇ ਤਾਂ ਉਸ ਸਮੇਂ ਪਪੀਤਾ ਕੱਚਾ ਜਾਂ ਪੱਕਿਆ ਦੋਵੇਂ ਰੂਪਾਂ ਵਿਚ ਫ਼ਾਇਦੇਮੰਦ ਹੈ। ਪਪੀਤੇ ਦੇ ਗੁੱਦੇ ਤੋਂ ਛੋਟੀ ਅੰਤੜੀ ਦੇ ਉੱਪਰਲੇ ਹਿੱਸੇ ਦੀਆਂ ਗਿਲਟੀਆਂ ਤੇ ਪੇਟ ਦੇ ਭਿਆਨਕ ਦਰਦ ਆਦਿ ਵੀ ਦੂਰ ਹੋ ਜਾਂਦੇ ਹਨ। ਕੱਚੇ ਪਪੀਤੇ ਦੀ ਸਬਜ਼ੀ ਤੇ ਰਾਇਤਾ ਖਾਣ ਨਾਲ ਚਮੜੀ ਰੋਗ ਦੂਰ ਹੁੰਦਾ ਹੈ। ਕੱਚੇ ਪਪੀਤੇ ਦਾ ਗੁੱਦਾ ਕੱਪੜੇ 'ਤੇ ਲੱਗੇ ਦਾਗ਼ ਨੂੰ ਤੁਰੰਤ ਦੂਰ ਕਰਨ ਵਿਚ ਮਜ਼ਬੂਤ ਹੈ। ਇਸੇ ਤਰ੍ਹਾਂ ਕੱਚੇ ਪਪੀਤੇ ਦਾ ਦੁੱਧ ਭਾਵ ਪਪੇਨ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਇਹ ਸਾਡੇ ਜੀਵਨ ਵਿਚ ਕਿੰਨਾ ਲਾਹੇਵੰਦ ਅਤੇ ਮੁੱਲਵਾਨ ਹੈ। ਕੱਚੇ ਪਪੀਤੇ ਦੇ ਦੁੱਧ ਨਾਲ ਹਾਜ਼ਮਾ ਬਹੁਤ ਮਜ਼ਬੂਤ ਹੁੰਦਾ ਹੈ। ਪਪੇਨ ਤੋਂ ਹਾਜ਼ਮੇ ਦੀ ਸਭ ਤੋਂ ਚੰਗੀ ਅਤੇ ਕਾਰਗਰ ਦਵਾਈ (ਪੇਪਸਿਨ) ਤਿਆਰ ਕੀਤੀ ਜਾਂਦੀ ਹੈ। ਇਹ ਦਵਾਈ ਅਮਾਸ਼ਿਆ ਤੋਂ ਨਿਕਲਣ ਵਾਲਾ ਇਕ ਤਰ੍ਹਾਂ ਦਾ ਰਸ ਹੈ, ਭਾਵ 'ਜੈਵਿਕ ਇੰਜਾਈਮ' ਹੈ ਜੋ ਪ੍ਰੋਟੀਨ ਨੂੰ ਹਜ਼ਮ ਕਰਕੇ ਉਸ ਨੂੰ ਸਰੀਰ ਲਈ ਇਕ ਨਵਾਂ ਰੂਪ ਦਿੰਦਾ ਹੈ। ਇਹ ਦੁੱਧ ਵੀ ਆਪਣੇ ਪ੍ਰਭਾਵ ਵਿਚ ਪੇਪਸਿਨ ਤੋਂ ਕਿਸੇ ਮਾਮਲੇ ਵਿਚ ਘੱਟ ਨਹੀਂ ਉੱਤਰਦਾ। ਪਪੇਨ ਕਾਰਨ ਹੀ ਪਪੀਤੇ ਵਿਚ ਦਵਾਈ ਵਾਲਾ ਗੁਣ ਮੌਜੂਦ ਹੁੰਦਾ ਹੈ।
ਪਪੇਨ ਅਸਲ ਵਿਚ ਪਪੀਤੇ ਦਾ ਸੁਕਾਇਆ ਹੋਇਆ ਦੁੱਧ ਚੂਰਨ ਹੈ, ਨਾਲ ਹੀ ਇਕ ਗੁਣਕਾਰੀ ਪਦਾਰਥ ਵੀ ਹੈ। ਇਸ ਵਿਚ ਭੋਜਨ ਨੂੰ ਹਜ਼ਮ ਕਰਨ ਦੀ ਸ਼ਕਤੀ ਏਨੀ ਜ਼ਿਆਦਾ ਹੁੰਦੀ ਹੈ ਕਿ ਸਖ਼ਤ ਤੋਂ ਸਖ਼ਤ ਭੋਜਨ ਪਦਾਰਥ ਇਕ ਨਿਸਚਿਤ ਤਾਪ 'ਤੇ ਸੌਖਿਆਂ ਹੀ ਗਲ ਜਾਂਦਾ ਹੈ। ਕੱਚੇ ਪਪੀਤੇ ਦੇ ਤਾਜ਼ੇ ਦੁੱਧ (ਪਪੇਨ) ਨੂੰ ਦਾਦ, ਖਾਜ, ਖਾਰਸ਼ ਤੇ ਐਕਜ਼ੀਮਾ ਆਦਿ 'ਤੇ ਲਗਾਉਣ ਨਾਲ ਕੁਝ ਹੀ ਦਿਨਾਂ ਵਿਚ ਇਸ ਦੇ ਰੋਗੀ ਠੀਕ ਅਨੁਭਵ ਕਰਨ ਲਗਦੇ ਹਨ। ਸਰੀਰ 'ਤੇ ਕਿਤੇ ਮੱਸੇ ਨਿਕਲੇ ਹੋਣ ਜਾਂ ਪੈਰਾਂ ਵਿਚ ਜੁੱਤੀਆਂ ਨਾਲ ਲਾਗ ਲੱਗ ਗਈ ਹੋਵੇ ਤਾਂ ਕੱਚੇ ਪਪੀਤੇ ਦੇ ਦੁੱਧ ਨੂੰ ਜ਼ਖ਼ਮ 'ਤੇ ਲਗਾਉਣਾ ਲਾਭਕਾਰੀ ਹੁੰਦਾ ਹੈ। ਪਪੇਨ ਨੂੰ ਸੂਤੀ ਅਤੇ ਊਨੀ ਕੱਪੜਿਆਂ ਨੂੰ ਸੁੰਗੜਨ ਤੋਂ ਬਚਾਉਣ ਅਤੇ ਉਸ ਵਿਚ ਚਮਕ ਲਿਾਉਣ ਲਈ ਵਰਤਿਆ ਜਾਂਦਾ ਹੈ।
ਪਪੀਤੇ ਦੇ ਛਿਲਕੇ ਦੀ ਵਰਤੋਂ ਤਾਂ ਬਹੁਤ ਜ਼ਿਆਦਾ ਗੁਣਕਾਰੀ ਹੈ। ਇਸ ਦੇ ਛਿਲਕੇ ਨੂੰ ਸੁਕਾ ਕੇ ਇਸ ਵਿਚ ਲੌਂਗ, ਕਾਲੀ ਮਿਰਚ ਅਤੇ ਥੋੜ੍ਹਾ ਜਿਹਾ ਲਾਲ ਗੇਰੂ ਦਾ ਬਾਰੀਕ ਚੂਰਨ ਮਿਲਾ ਕੇ ਘਰੇਲੂ ਮੰਜਨ ਤਿਆਰ ਕੀਤਾ ਜਾਂਦਾ ਹੈ ਜੋ ਮਸੂੜਿਆਂ ਵਿਚ ਜੰਮੇ ਬਾਦੀ ਖੂਨ, ਸੋਜ ਅਤੇ ਜ਼ਖ਼ਮਾਂ ਨੂੰ ਮਿਟਾ ਕੇ ਬਦਬੂ-ਰਹਿਤ ਸਿਹਤਮੰਦ ਮਸੂੜੇ ਬਣਾਉਂਦਾ ਹੈ। ਡਾਕਟਰਾਂ ਵਲੋਂ ਕੈਂਸਰ, ਡਿਪਥੀਰੀਆ, ਅਲਸਰ, ਚਮੜੀ ਰੋਗ, ਲੀਵਰ ਟਾਨਿਕ ਅਤੇ ਹੋਰ ਕਈ ਰੋਗਾਂ ਦੀਆਂ ਦਵਾਈਆਂ ਵਿਚ ਪਪੇਨ ਭਾਵ ਪਪੀਤੇ ਦੇ ਦੁੱਧ ਦੀ ਵਰਤੋਂ ਜ਼ਰੂਰਤ ਅਨੁਸਾਰ ਕੀਤੀ ਜਾਂਦੀ ਹੈ।

Ad Position 22
No active advertisement
ਪਿਛਲੀ ਖ਼ਬਰ ਜਦੋਂ ਕਰੋ ਤੁਸੀਂ ਪ੍ਰਾਣਾਯਾਮ ਅਗਲੀ ਖ਼ਬਰ ਹਰ ਰੋਜ਼ 30 ਮਿੰਟ ਦੀ ਕਸਰਤ ਤੁਹਾਨੂੰ ਰੱਖਦੀ ਹੈ ਨਿਰੋਗੀ
Ad Position 24