16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਨੌਜਵਾਨਾਂ ਨੂੰ ਸਤਾਉਣ ਲੱਗਿਆ ਹੈ ਦਿਲ ਦਾ ਰੋਗ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026

ਵੱਡੀ ਉਮਰ ਦੇ ਲੋਕਾਂ ਨਾਲ ਸੰਬੰਧ ਰੱਖਣ ਵਾਲਾ ਦਿਲ ਦਾ ਰੋਗ ਹੁਣ ਨੌਜਵਾਨਾਂ ਵਿਚ ਨੂੰ ਤੇਜ਼ੀ ਨਾਲ ਆਪਣੀ ਗ੍ਰਿਫ਼ਤ ਵਿਚ ਲੈਂਦਾ ਜਾ ਰਿਹਾ ਹੈ। ਅੱਜ ਸੈਂਕੜੇ ਨੌਜਵਾਨ ਅਜਿਹੇ ਹਨ, ਜੋ ਇਸ ਰੋਗ ਨਾਲ ਕਿਸੇ ਨਾ ਕਿਸੇ ਪੱਧਰ 'ਤੇ ਪੀੜਤ ਹਨ। ਨੌਜਵਾਨਾਂ ਨੂੰ ਦਿਲ ਦਾ ਦੌਰਾ ਪੈਣ ਦਾ ਮੁੱਖ ਕਾਰਨ ਇਹ ਹੈ ਕਿ ਉਹ ਦਿਲ ਦੇ ਰੋਗ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਇਸ ਤੋਂ ਇਲਾਵਾ ਉਨ੍ਹਾਂ ਦਾ ਖਾਣ-ਪੀਣ, ਰਹਿਣ-ਸਹਿਣ ਅਤੇ ਸ਼ੌਕ ਕੁਝ ਇਸ ਤਰ੍ਹਾਂ ਦੇ ਹੁੰਦੇ ਹਨ, ਜਿਸ ਕਾਰਨ ਜੋ ਉਹ ਛੋਟੀ ਉਮਰ ਵਿਚ ਹੀ ਇਸ ਰੋਗ ਦੇ ਸ਼ਿਕਾਰ ਹੋਣ ਲੱਗੇ ਹਨ।
ਇਸ ਦਾ ਮੁੱਖ ਕਾਰਨ ਤਾਂ ਖਾਣ-ਪੀਣ ਹੀ ਹੈ। ਸਾਡੇ ਇਥੇ ਦਾ ਖਾਣ-ਪੀਣ ਚਰਬੀ ਵਧਾਉਣ ਵਾਲਾ ਹੁੰਦਾ ਹੈ। ਜ਼ਿਆਦਾ ਚਰਬੀ ਵਧ ਜਾਣ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਖੂਨ-ਸੰਚਾਰ ਵਿਚ ਰੁਕਾਵਟ ਪੈਦਾ ਹੋ ਜਾਂਦੀ ਹੈ, ਜੋ ਦਿਲ ਦਾ ਦੌਰਾ ਪੈਣ ਦਾ ਸਭ ਤੋਂ ਅਹਿਮ ਕਾਰਨ ਹੈ।
ਅਮਰੀਕੀ ਲੋਕ ਹੁਣ ਇਸ ਰੋਗ ਪ੍ਰਤੀ ਜ਼ਿਆਦਾ ਜਾਗਰੂਕ ਅਤੇ ਸੁਚੇਤ ਹੋ ਗਏ ਹਨ। ਉਹ ਲਗਾਤਾਰ ਕਸਰਤ, ਚਰਬੀ-ਰਹਿਤ ਖਾਣ-ਪੀਣ ਅਤੇ ਤਣਾਅ ਰਹਿਤ ਜੀਵਨ 'ਤੇ ਵਿਸ਼ੇਸ਼ ਜ਼ੋਰ ਦਿੰਦੇ ਹਨ, ਜਦ ਕਿ ਭਾਰਤ ਵਿਚ ਇਨ੍ਹਾਂ ਗੱਲਾਂ ਨੂੰ ਨੌਜਵਾਨ ਵਰਗ ਬਿਲਕੁਲ ਅਣਦੇਖਿਆ ਕਰ ਦਿੰਦੇ ਹਨ। ਉਹ ਖਾਣ-ਪੀਣ ਅਤੇ ਰਹਿਣ-ਸਹਿਣ ਵਿਚ ਪੱਛਮੀ ਦੇਸ਼ਾਂ ਦੀ ਨਕਲ ਜ਼ਰੂਰ ਕਰਦੇ ਹਨ ਪਰ ਸਿਹਤ ਪ੍ਰਤੀ ਜਾਗਰੂਕ ਨਹੀਂ ਹੁੰਦੇ। ਇਸ ਲਈ ਉਹ ਘੱਟ ਉਮਰ ਵਿਚ ਹੀ ਦਿਲ ਦੇ ਦੌਰਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਮੇਜ਼-ਕੁਰਸੀ 'ਤੇ ਕੰਪਿਊਟਰ ਸਾਹਮਣੇ ਬੈਠ ਕੇ ਮਾਨਸਿਕ ਮਿਹਨਤ ਕਰਨ ਵਾਲਿਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧੇ ਨਾਲ ਸਰੀਰਕ ਮਿਹਨਤ ਕਰਨ ਵਾਲਿਆਂ ਨੂੰ ਨੀਵੀਂ ਨਜ਼ਰ ਨਾਲ ਭਾਵੇਂ ਹੀ ਦੇਖਦੇ ਹੋਣ ਪਰ ਧਿਆਨ ਦੇਣ ਵਾਲੀ ਗੱਲ ਹੈ ਕਿ ਸਰੀਰਕ ਮਿਹਨਤ ਕਰਨ ਵਾਲੇ ਜ਼ਿਆਦਾ ਰਿਸ਼ਟ-ਪੁਸ਼ਟ, ਸੁਡੋਲ ਸਰੀਰ ਵਾਲੇ ਅਤੇ ਸਿਹਤਮੰਦ ਹੁੰਦੇ ਹਨ। ਇਸ ਤਰ੍ਹਾਂ ਦੇ ਲੋਕਾਂ ਨੂੰ ਹਸਪਤਾਲ ਵਿਚ ਬਹੁਤ ਹੀ ਘੱਟ ਦੇਖਿਆ ਜਾਂਦਾ ਹੈ।
ਕੰਮ ਦਾ ਦਿਨੋ-ਦਿਨ ਵਧਦਾ ਬੋਝ ਡਾਵਾਂਡੋਲ ਹੁੰਦਾ ਕਰੀਅਰ, ਮੁਕਾਬਲੇਬਾਜ਼ੀ ਆਦਿ ਕਾਰਨਾਂ ਦੇ ਚਲਦਿਆਂ ਤੇ ਤਣਾਅ ਵਰਗੇ ਮਾਨਸਿਕ ਰੋਗ ਵੀ ਨਾਜ਼ੁਕ ਦਿਲ 'ਤੇ ਬੁਰਾ ਅਸਰ ਪਾਉਂਦੇ ਹਨ। ਉਂਝ ਅੱਜ ਨੌਜਵਾਨ ਏਨਾ ਤੇਜ਼ ਅਤੇ ਰੁਝ ਗਿਆ ਹੈ ਕਿ ਲਗਾਤਾਰ ਕਸਰਤ ਕਰਨਾ ਤਾਂ ਦੂਰ, ਟਹਿਲਣ ਤੱਕ ਲਈ ਸਮਾਂ ਨਹੀਂ ਕੱਢ ਪਾਉਂਦਾ ਹੈ।
ਬਚਾਅ ਲਈ ਕੁਝ ਉਪਾਅ : ਜਿਨ੍ਹਾਂ ਕਾਰਨਾਂ ਨਾਲ ਰੋਗ ਨੂੰ ਆਪਣਾ ਸਿਰ ਚੁੱਕਣ ਲਈ ਮੌਕਾ ਮਿਲਦਾ ਹੈ, ਜੇਕਰ ਉਨ੍ਹਾਂ ਕਾਰਨਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਉਨ੍ਹਾਂ ਨੂੰ ਦੂਰ ਕਰਨ ਦੇ ਉਪਾਅ ਕੀਤੇ ਜਾਣ ਤਾਂ ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਖ਼ਤਰਨਾਕ ਮੰਨੇ ਜਾਣ ਵਾਲੇ ਇਸ ਰੋਗ ਤੋਂ ਛੁਟਕਾਰਾ ਨਾ ਪਾਇਆ ਜਾ ਸਕੇ।
ਇਸ ਰੋਗ ਤੋਂ ਬਚਾਅ ਦੇ ਸੰਦਰਭ ਵਿਚ ਖ਼ਾਸ ਕਰਕੇ ਮਾਨਸਿਕ ਮਿਹਨਤ ਕਰਨ ਵਾਲਿਆਂ ਲਈ ਅੱਜ ਦੇ ਸਿਹਤ ਮਾਹਿਰ ਕਸਰਤ 'ਤੇ ਜ਼ਿਆਦਾ ਜ਼ੋਰ ਦੇਣ ਲੱਗੇ ਹਨ। ਮਾਹਿਰਾਂ ਨੇ ਕਿਹਾ ਹੈ ਕਿ ਕਸਰਤ ਕਰਨ ਨਾਲ ਧਮਣੀਆਂ ਦਾ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਵਿਚ ਖੂਨ ਸੰਚਾਰ ਬਿਹਤਰ ਢੰਗ ਨਾਲ ਹੋਣ ਲਗਦਾ ਹੈ। ਸਰੀਰ ਵਿਚ ਵਧੀਆ ਚਰਬੀ ਖੁਰਨ ਲਗਦੀ ਹੈ। ਰੋਗ ਪ੍ਰਤੀ ਜਾਗਰੂਕਤਾ ਅਤੇ ਗੰਭੀਰਤਾ ਹੋਣੀ ਵੀ ਜ਼ਰੂਰੀ ਹੈ।
ਪੀ.ਜੀ.ਆਈ. ਦੇ ਐਕਸਪੈਰੀਮੈਂਟਲ ਡਿਪਾਰਟਮੈਂਟ ਦੇ ਅਡੀਸ਼ਨਲ ਪ੍ਰੋਫ਼ੈਸਰ ਡਾ. ਕਾਲ ਆਪਣੀ ਖੋਜ ਉਪਰੰਤ ਦੱਸਦੇ ਹਨ ਕਿ ਜੇਕਰ ਲਗਾਤਾਰ ਤੁਲਸੀ ਅਤੇ ਗ੍ਰੀਨ ਚਾਹ ਦੀ ਵਰਤੋਂ ਕੀਤੀ ਜਾਵੇ ਤਾਂ ਕੋਲੈਸਟ੍ਰੋਲ ਦੀ ਮਾਤਰਾ ਕੰਟਰੋਲ ਵਿਚ ਆਉਣ ਲਗਦੀ ਹੈ। ਦਿਲ ਦੇ ਦੌਰੇ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ। ਉਹ ਇਸ ਦਾ ਕਾਰਨ ਦੱਸਦੇ ਹਨ ਕਿ ਤੁਲਸੀ ਅਤੇ ਗ੍ਰੀਨ ਚਾਹ ਦੇ ਪੱਤਿਆਂ ਵਿਚ ਇਸ ਤਰ੍ਹਾਂ ਦੇ ਜੀਨਸ ਪਾਏ ਜਾਂਦੇ ਹਨ, ਜੋ ਕੋਲੈਸਟ੍ਰੋਲ ਮੈਟਾਬਾਲਿਜ਼ਮ ਨੂੰ ਕੰਟਰੋਲ ਕਰਦੇ ਹਨ।
ਤਲੇ-ਭੁੱਜੇ, ਮਿਰਚ-ਮਸਾਲੇ ਵਾਲੇ ਭੋਜਨ ਤੋਂ ਹਮੇਸ਼ਾ ਦੂਰ ਰਹੋ। ਚਰਬੀ ਵਾਲੇ ਭੋਜਨ ਤੋਂ ਬਚਣਾ ਚਾਹੀਦਾ ਹੈ। ਭੋਜਨ ਵਿਚ ਹਰੀਆਂ ਸਬਜ਼ੀਆਂ, ਘੱਟ ਤੋਂ ਘੱਟ ਨਮਕ ਅਤੇ ਚਿਕਨਾਈ ਦੀ ਵਰਤੋਂ ਵੀ ਨਾ ਦੇ ਬਰਾਬਰ ਹੋਣੀ ਚਾਹੀਦੀ ਹੈ। ਭਾਰੀ ਭੋਜਨ ਤੋਂ ਬਚੋ ਤਾਂ ਕਿ ਪਾਚਣ ਕਿਰਿਆ ਦਰੁਸੱਤ ਰਹੇ।
ਆਪਸੀ ਸੰਬੰਧਾਂ ਨੂੰ ਹਮੇਸ਼ਾ ਮਧੁਰ ਅਤੇ ਸੰਜਮ ਨਾਲ ਬਣਾਈ ਰੱਖਣ ਦੀ ਕੋਸ਼ਿਸ਼ ਕਰੋ। ਕੰਮ ਕਰਨ ਦੇ ਢੰਗ ਤੋਂ ਲੈ ਕੇ ਸਭ ਕੁਝ ਵਿਵਸਥਿਤ ਹੋਣਾ ਚਾਹੀਦਾ ਹੈ। ਇਸ ਨਾਲ ਤਣਾਅ ਨੂੰ ਕਾਫ਼ੀ ਹੱਦ ਤੱਕ ਖ਼ਤਮ ਕੀਤਾ ਜਾ ਸਕਦਾ ਹੈ। ਮਾਨਸਿਕ ਮਿਹਨਤ ਵਿਚ ਵੀ ਸੰਤੁਲਨ ਬਣਾਈ ਰੱਖੋ। ਸਮੇਂ-ਸਮੇਂ 'ਤੇ ਆਪਣੇ ਪਰਿਵਾਰਕ ਡਾਕਟਰ ਨਾਲ ਵੀ ਸੰਪਰਕ ਕਰਦੇ ਰਹੋ, ਤਾਂ ਜੋ ਹਾਲਤ ਗੰਭੀਰ ਹੋਣ 'ਤੇ ਤੁਰੰਤ ਡਾਕਟਰ ਮੁਹੱਈਆ ਕਰਾਇਆ ਜਾ ਸਕੇ।
-੦-

Ad Position 22
No active advertisement
ਪਿਛਲੀ ਖ਼ਬਰ ਗ਼ਲਤੀਆਂ ਜੋ ਅਕਸਰ ਮਰੀਜ਼ ਕਰਦੇ ਹਨ ਅਗਲੀ ਖ਼ਬਰ ਮੂੰਹ ਵਿਚ ਛਾਲੇ ਕਿਉਂ ਹੁੰਦੇ ਹਨ?
Ad Position 24