16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦਿਮਾਗ਼ ਦੀ ਕਾਰਜ ਸਮਰੱਥਾ ਵਿਚ ਸੁਧਾਰ ਕਰਨ ਲਈ ਪੜ੍ਹੋ, ਖੇਡੋ ਤੇ ਸੰਗੀਤ ਸੁਣੋ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026

'ਐਕਟਿਵ ਫਨ' ਨਾ ਸਿਰਫ਼ ਤੁਹਾਡੀ ਜੀਵਨ ਸ਼ੈਲੀ ਵਿਚ ਸੁਧਾਰ ਲਿਆਉਂਦਾ ਹੈ ਸਗੋਂ ਤੁਹਾਡੇ ਦਿਮਾਗ਼ ਦੀ ਕੰਮ ਕਰਨ ਦੀ ਸਮਰੱਥਾ ਵਿਚ ਵੀ ਸੁਧਾਰ ਕਰਦਾ ਹੈ ਅਤੇ ਹੁਣ ਨਵੀਆਂ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਇਹ ਤੁਹਾਡੀ ਅਲਜਾਈਮਰ ਰੋਗ ਤੋਂ ਵੀ ਸੁਰੱਖਿਆ ਕਰਦਾ ਹੈ। ਮਾਹਿਰਾਂ ਨੇ ਆਪਣੀ ਇਕ ਖੋਜ ਵਿਚ 550 ਵਿਅਕਤੀਆਂ 'ਤੇ ਇਕ ਅਧਿਐਨ ਕੀਤਾ ਜਿਸ ਵਿਚੋਂ 200 ਵਿਅਕਤੀ ਅਲਜਾਈਮਰ ਰੋਗ ਦੇ ਸ਼ਿਕਾਰ ਸਨ। ਮਾਹਿਰਾਂ ਨੇ ਇਸ ਖੋਜ ਵਿਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣਾ ਖਾਲੀ ਸਮਾਂ ਕਿਵੇਂ ਬਿਤਾਉਂਦੇ ਹਨ ਅਤੇ ਦੇਖਿਆ ਕਿ ਜੋ ਵਿਅਕਤੀ ਆਪਣੇ ਜੀਵਨ ਵਿਚ ਹਰੇਕ ਕਿਰਿਆ ਜਿਵੇਂ ਪੜ੍ਹਨਾ, ਸ਼ਤਰੰਜ ਖੇਡਣਾ, ਸੰਗੀਤ ਸੁਣਨਾ ਜਾਂ ਡਾਂਸ ਕਰਨਾ ਆਦਿ ਵਿਚ ਰੁੱਝੇ ਰਹਿੰਦੇ ਹਨ, ਉਨ੍ਹਾਂ ਵਿਚ ਇਸ ਤਰ੍ਹਾਂ ਦੀਆਂ ਕਿਰਿਆਵਾਂ ਵਿਚ ਰੁੱਝੇ ਨਾ ਰਹਿਣ ਵਾਲੇ ਵਿਅਕਤੀਆਂ ਦੇ ਮੁਕਾਬਲੇ ਵਿਚ ਅਲਜਾਈਮਰ ਰੋਗ ਹੋਣ ਦੀ ਸੰਭਾਵਨਾ ਢਾਈ ਗੁਣਾ ਘੱਟ ਪਾਈ ਗਈ। ਇਸ ਖੋਜ ਦੇ ਮੁਖੀ ਅਨੁਸਾਰ ਨਾ ਸਿਰਫ਼ ਕਿਤਾਬਾਂ ਪੜ੍ਹਨਾ, ਖੇਡ ਖੇਡਣਾ, ਸੰਗੀਤ ਸੁਣਨਾ, ਡਾਂਸ ਕਰਨਾ ਆਦਿ ਹੀ ਦਿਮਾਗ਼ ਲਈ ਫ਼ਾਇਦੇਮੰਦ ਹਨ ਸਗੋਂ ਇਨ੍ਹਾਂ ਦੇ ਨਾਲ-ਨਾਲ ਮਿੱਤਰਾਂ ਨਾਲ ਸਮਾਂ ਬਿਤਾਉਣਾ ਆਦਿ ਵੀ ਲਾਭਕਾਰੀ ਹੈ। ਹਾਂ, ਉਹ ਟੀ.ਵੀ. ਦੇਖਣ ਨੂੰ ਸਰਗਰਮ ਜੀਵਨਸ਼ੈਲੀ ਵਿਚ ਸ਼ਾਮਿਲ ਨਹੀਂ ਕਰਦੇ। ਉਨ੍ਹਾਂ ਅਨੁਸਾਰ ਉਹ ਕਿਰਿਆਵਾਂ ਜਿਸ ਵਿਚ ਸਿੱਖਣਾ, ਯਾਦ ਕਰਨਾ, ਸੋਚਣਾ ਆਦਿ ਸ਼ਾਮਿਲ ਹੈ, ਉਹ ਦਿਮਾਗ਼ ਵਿਚ ਪਲੇਕ ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਨਿਰਉਤਸ਼ਾਹਿਤ ਕਰਦੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਸਿਰ ਦੀ ਖੁਸ਼ਕੀ ਨੂੰ ਕਹੋ ਅਲਵਿਦਾ ਅਗਲੀ ਖ਼ਬਰ ਗ਼ਲਤੀਆਂ ਜੋ ਅਕਸਰ ਮਰੀਜ਼ ਕਰਦੇ ਹਨ
Ad Position 24