17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਵਧਦੀ ਉਮਰ ਨਾਲ ਕਰੋ ਪਿਆਰ

Ad Position 21
No active advertisement
ਅਜੀਤ ਡੈਸਕ 19-06-2026

ਮੌਤ ਤੋਂ ਪਹਿਲਾਂ ਮਰ ਜਾਣ ਦੀ ਗ਼ਲਤੀ ਪਤਾ ਨਹੀਂ ਕਿੰਨੇ ਲੋਕ ਨਾਦਾਨੀ ਵਿਚ ਕਰਦੇ ਹਨ। ਕਾਸ਼ ਕੋਈ ਉਨ੍ਹਾਂ ਨੂੰ ਸਮਝਾ ਸਕਦਾ ਕਿ ਉਂਝ ਸਭ ਕੁਝ ਹੁੰਦੇ ਹੋਏ ਵੀ ਆਪਣੇ-ਆਪ ਨੂੰ ਮਾਰ ਲੈਣਾ ਬੁੱਧੀਮਾਨੀ ਨਹੀਂ ਹੈ ਤੇ ਨਾ ਧਾਰਮਿਕਤਾ। ਇਹ ਉਮਰ ਠਹਿਰਾਓ ਦੀ ਜ਼ਰੂਰ ਕਹੀ ਜਾਂਦੀ ਹੈ ਪਰ ਜਿਥੇ ਠਹਿਰਾਓ ਦਾ ਮਤਲਬ ਸਥਿਰਤਾ ਹੈ, ਸੋਚ ਦਾ ਪਰਿਪੱਕ ਹੋਣਾ ਹੈ, ਗਤੀ ਦਾ ਰੁਕਣਾ ਨਹੀਂ। ਅਧਿਆਤਮਿਕਤਾ ਵੱਲ ਜ਼ਰੂਰ ਝੁਕੋ, ਕਿਉਂਕਿ ਇਹੀ ਤੁਹਾਨੂੰ ਸਹੀ ਰਾਹ ਦਿਖਾਵੇਗੀ। ਜਿਊਣ ਦਾ ਮਰਮ, ਸੁੱਖ ਦਾ ਫਾਰਮੂਲਾ, ਆਰਟ ਆਫ਼ ਲਿਵਿੰਗ ਤੁਸੀਂ ਅਧਿਆਤਮਿਕ ਹੋ ਕੇ ਹੀ ਸਿੱਖ ਸਕਦੇ ਹੋ।
ਹੇਠ ਲਿਖੀਆਂ ਕੁਝ ਗੱਲਾਂ ਤੁਹਾਡੀ ਲੰਮੀ ਉਮਰ ਲਈ ਮਹੱਤਵਪੂਰਨ ਹੋ ਸਕਦੀਆਂ ਹਨ।
ਸਹੀ ਭੋਜਨ : ਸਹੀ ਭੋਜਨ 'ਤੇ ਹੀ ਸਰੀਰ ਦਾ ਸਿਹਤਮੰਦ ਰਹਿਣਾ ਨਿਰਭਰ ਕਰਦਾ ਹੈ। ਭੋਜਨ ਦੀਆਂ ਗ਼ਲਤ ਆਦਤਾਂ ਵਧਦੀ ਉਮਰ ਵਿਚ ਜ਼ਿਆਦਾ ਨੁਕਸਾਨਦੇਹ ਹਨ। ਖ਼ੁਰਾਕ ਵਿਚ ਲਏ ਗਏ ਪੌਸ਼ਟਿਕ ਤੱਤ ਕੋਸ਼ਿਕਾਵਾਂ ਨੂੰ ਠੀਕ ਤਰ੍ਹਾਂ ਚਲਾਉਂਦੇ ਹਨ ਅਤੇ ਤੁਹਾਨੂੰ ਊਰਜਾਵਾਨ ਅਤੇ ਅੰਗਾਂ ਨੂੰ ਸਿਹਤਮੰਦ ਰੱਖਦੇ ਹਨ।
ਭਰਪੂਰ ਨੀਂਦ ਲਓ : ਅੱਜ ਦੀ ਭੱਜ-ਦੌੜ ਵਾਲੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਕੋਈ ਵਿਅਕਤੀ ਇਸ ਤਰ੍ਹਾਂ ਨਹੀਂ ਹੈ, ਜਿਸ ਨੂੰ ਤਣਾਅ ਵਿਚੋਂ ਨਾ ਲੰਘਣਾ ਪਿਆ ਹੋਵੇ। ਤਣਾਅ ਅਤੇ ਨੀਂਦ ਦਾ ਛੱਤੀ ਦਾ ਅੰਕੜਾ ਹੈ। ਤਣਾਅ ਦੇ ਚਲਦਿਆਂ ਨੀਂਦ ਕਿੱਥੇ ਆਉਂਦੀ ਹੈ? ਫਿਰ ਬੁਢਾਪਾ ਤਾਂ ਉਂਝ ਵੀ ਨੀਂਦ ਨਾ ਆਉਣ ਦੀ ਬਿਮਾਰੀ ਲਈ ਜਾਣਿਆ ਜਾਂਦਾ ਹੈ। ਸਰੀਰ ਨੂੰ ਆਰਾਮ ਅਤੇ ਮਨ ਨੂੰ ਸ਼ਾਂਤੀ ਅਤੇ ਅਗਲੇ ਦਿਨ ਲਈ ਚੁਸਤੀ ਦੇਣ ਲਈ ਵਧੀਆ ਡੂੰਘੀ ਨੀਂਦ ਲੈਣੀ ਜ਼ਰੂਰੀ ਹੈ।
ਹਲਕੀ-ਫੁਲਕੀ ਕਸਰਤ : ਬੁਢਾਪੇ ਵਿਚ ਸਰੀਰ ਦਾ ਲਚੀਲਾਪਨ ਘੱਟ ਹੋਣ ਲਗਦਾ ਹੈ। ਕਈ ਲੋਕਾਂ ਦਾ ਸਰੀਰ ਸਥੂਲ ਹੋ ਜਾਂਦਾ ਹੈ। ਆਰਥਰਾਈਟਸ ਭਾਵ ਗਠੀਆ ਦੀ ਸ਼ਿਕਾਇਤ ਹੋਣ 'ਤੇ ਜੋੜਾਂ ਦਾ ਦਰਦ ਪ੍ਰੇਸ਼ਾਨ ਕਰਨ ਲਗਦਾ ਹੈ। ਬਲੱਡ ਪ੍ਰੈੱਸ਼ਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਇਸ ਉਮਰ ਵਿਚ ਆਮ ਹੋ ਜਾਂਦੀਆਂ ਹਨ। ਇਸ ਤਰ੍ਹਾਂ ਹਲਕੀ-ਫੁਲਕੀ ਕਸਰਤ ਸਰੀਰ ਨੂੰ ਕਿਰਿਆਸ਼ੀਲ ਰੱਖਣ ਲਈ ਜ਼ਰੂਰੀ ਹੁੰਦੀ ਹੈ। ਚੱਲਣ ਤੋਂ ਵਧ ਕੇ ਕੋਈ ਕਸਰਤ ਨਹੀਂ ਹੈ। ਨਾ ਇਸ ਨੂੰ ਸਿੱਖਣ ਦੀ ਜ਼ਰੂਰਤ ਹੈ, ਨਾ ਇਸ ਲਈ ਡਾਕਟਰ ਤੋਂ ਸਲਾਹ ਲੈਣ ਦੀ। ਜਿੰਨਾ ਸੰਭਵ ਹੋਵੇ ਚੱਲੋ। ਆਪਣਾ ਕੰਮ ਖ਼ੁਦ ਕਰਨ ਦੀ ਆਦਤ ਬਣਾਈ ਰੱਖੋ। ਇਸ ਨਾਲ ਨਾ ਤਾਂ ਦੂਜਿਆਂ 'ਤੇ ਨਿਰਭਰ ਰਹਿਣਾ ਪਵੇਗਾ, ਨਾ ਸਰੀਰ ਦੀ ਮਸ਼ੀਨਰੀ ਜਾਮ ਹੋਵੇਗੀ।
ਦਿਮਾਗ਼ੀ ਸੰਤੁਲਨ ਬਣਾਈ ਰੱਖੋ : ਵੱਡੀ ਉਮਰ ਹੋਣ 'ਤੇ ਜੀਵਨ ਦੇ ਬਹੁਤ ਸਾਰੇ ਖੱਟੇ-ਮਿੱਠੇ ਅਨੁਭਵਾਂ ਤੋਂ ਤੁਸੀਂ ਸਮ੍ਰਿਧ ਹੋ ਜਾਂਦੇ ਹੋ। ਤੁਹਾਨੂੰ ਚੰਗੇ ਬੁਰੇ ਦੀ ਬਿਹਤਰ ਪਰਖ ਹੋ ਜਾਂਦੀ ਹੈ ਅਤੇ ਆਪਣਾ ਭਲਾ ਬੁਰਾ ਵੀ ਖ਼ੂਬ ਸਮਝਣ ਲਗਦੇ ਹੋ। ਤੁਸੀਂ ਜਾਣ ਜਾਂਦੇ ਹੋ ਕਿ ਗੁੱਸਾ ਸਿਹਤ ਲਈ ਵੀ ਬੁਰਾ ਹੈ ਅਤੇ ਰਿਸ਼ਤਿਆਂ ਲਈ ਵੀ। ਨਾਕਾਰਾਤਮਿਕਤਾ ਨਾਲ ਜੀਵਨ ਬੋਝਲ ਬਣਦਾ ਹੈ। ਖ਼ੁਦ ਖੁਸ਼ ਰਹੋਗੇ ਅਤੇ ਹੋਰਾਂ ਨੂੰ ਵੀ ਖੁਸ਼ੀਆਂ ਵੰਡੋਗੇ ਤਾਂ ਜੀਵਨ ਬੋਝ ਨਹੀਂ ਬਣੇਗਾ। ਅੱਤ ਹਰ ਚੀਜ਼ ਦੀ ਬੁਰੀ ਹੁੰਦੀ ਹੈ, ਇਸ ਲਈ ਸੰਤੁਲਨ ਬਣਾ ਕੇ ਰੱਖਣਾ ਜਿਊਣ ਦਾ ਵਧੀਆ ਫਾਰਮੂਲਾ ਹੋਵੇਗਾ।
ਸਮਾਜਿਕ ਬਣੋ : ਇਕੱਲੇ ਵਿਅਕਤੀ ਦੀ ਉਮਰ ਘੱਟ ਹੁੰਦੀ ਹੈ, ਜਦ ਕਿ ਪਰਿਵਾਰਾਂ ਵਿਚ ਰਹਿਣ ਵਾਲੇ ਲੰਮੀ ਉਮਰ ਜਿਊਂਦੇ ਹਨ, ਇਹ ਇਕ ਸੱਚਾਈ ਹੈ। ਵਿਅਕਤੀ ਲਈ ਗੱਲਬਾਤ ਕਰਨਾ ਉਸ ਦੀ ਮਾਨਸਿਕ ਸਿਹਤ ਲਈ ਲਾਹੇਵੰਦ ਹੁੰਦਾ ਹੈ। ਸੰਵੇਗਾਂ ਨੂੰ ਬਾਹਰ ਆਉਣ ਦੇਣਾ ਚਾਹੀਦਾ ਹੈ। ਦੂਜਿਆਂ ਨਾਲ ਗੱਲ ਕਰਕੇ ਮਨ ਦਾ ਬੋਝ ਹਲਕਾ ਹੁੰਦਾ ਹੈ ਅਤੇ ਆਤਮ-ਵਿਸ਼ਵਾਸ ਵਧਦਾ ਹੈ ਤੇ ਇਹ ਤਣਾਅ ਨਾਲ ਨਜਿੱਠਣ ਦਾ ਜ਼ਰੀਆ ਮਿਲਦਾ ਹੈ। ਮਜ਼ਬੂਤ ਸੰਬੰਧਾਂ ਨਾਲ ਵਿਅਕਤੀ ਸੁਰੱਖਿਅਤ ਮਹਿਸੂਸ ਕਰਦਾ ਹੈ।
ਇਸ ਉਮਰ ਵਿਚ ਸਮਾਜਿਕ ਸੇਵਾ ਇਕ ਚੰਗੀ ਰੁਚੀ ਜ਼ਰੂਰ ਹੋਵੇਗੀ। ਹਰ ਉਮਰ ਦੇ ਲੋਕਾਂ ਨਾਲ ਦੋਸਤੀ ਜੀਵਨ ਨੂੰ ਰਸ ਵਾਲੀ ਬਣਾਈ ਰੱਖਦੀ ਹੈ। ਸੰਭਵ ਹੋਵੇ ਤਾਂ ਕੁਝ ਸਮਾਂ ਬੱਚਿਆਂ ਨਾਲ ਬਿਤਾਓ। ਉਨ੍ਹਾਂ ਦੀਆਂ ਭੋਲੀਆਂ-ਮਿੱਠੀਆਂ ਗੱਲਾਂ ਤੁਹਾਡੇ ਵਿਚ ਨਵਾਂ ਜੀਵਨ ਸੰਚਾਰ ਕਰਨਗੀਆਂ।
ਹਮ-ਉਮਰ ਲੋਕਾਂ ਨਾਲ ਹਲਕੇ-ਫੁਲਕੇ ਵਿਸ਼ੇ 'ਤੇ ਵਿਚਾਰ-ਚਰਚਾ ਤੁਹਾਡੇ ਦਿਮਾਗ਼ ਨੂੰ ਚੌਕੰਨਾ ਰੱਖੇਗੀ ਅਤੇ ਤਾਜ਼ਗੀ ਦੇਵੇਗੀ। ਇਸ ਤੋਂ ਇਲਾਵਾ ਵਰਗ ਪਹੇਲੀ ਹੱਲ ਕਰਨਾ, ਸੁਡੋਕੂ ਵਰਗੀਆਂ ਦਿਮਾਗ਼ੀ ਕਸਰਤਾਂ ਦਿਮਾਗ਼ੀ ਸੈੱਲਾਂ ਨੂੰ ਸਰਗਰਮ ਰੱਖਦੀਆਂ ਹਨ।
ਡਾਕਟਰ ਕੋਲ ਜਾਣਾ ਨਾ ਟਾਲੋ : ਕਈ ਲੋਕਾਂ ਨੂੰ ਛੋਟੀ ਤੋਂ ਛੋਟੀ ਤਕਲੀਫ਼ ਲਈ ਡਾਕਟਰਾਂ ਕੋਲ ਦੌੜਨ ਦੀ ਆਦਤ ਹੁੰਦੀ ਹੈ, ਤਾਂ ਕਈ ਲੋਕਾਂ ਨੂੰ ਡਾਕਟਰ ਕੋਲ ਜਾਣ ਨਾਲ ਫੋਬੀਆ ਹੁੰਦਾ ਹੈ। ਉਹ ਔਖੇ ਹੁੰਦੇ ਰਹਿੰਦੇ ਹਨ ਪਰ ਡਾਕਟਰ ਕੋਲ ਬਿਮਾਰੀ ਜ਼ਿਆਦਾ ਵਧਣ 'ਤੇ ਹੀ ਬਹੁਤ ਮਜਬੂਰੀ ਵਿਚ ਜਾਂਦੇ ਹਨ। ਇਥੇ ਸਮਝਦਾਰੀ ਵਰਤਣਾ ਬਹੁਤ ਜ਼ਰੂਰੀ ਹੈ ਕਿ ਕਦੋਂ ਤੁਹਾਨੂੰ ਡਾਕਟਰਾਂ ਕੋਲ ਜਾਣਾ ਚਾਹੀਦਾ ਹੈ, ਕਦੋਂ ਨਹੀਂ।
ਜ਼ਖ਼ਮ 'ਚੋਂ ਖੂਨ ਵਗਣਾ ਬੰਦ ਨਾ ਹੋ ਰਿਹਾ ਹੋਵੇ, ਤੇਜ਼ ਬੁਖਾਰ ਹੋਵੇ, ਇਸ ਤਰ੍ਹਾਂ ਹੋਵੇ ਤਾਂ ਉਸੇ ਸਮੇਂ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗੰਭੀਰ ਰੋਗ ਜਿਵੇਂ ਦਿਲ ਦੀ ਬਿਮਾਰੀ, ਹਾਈ ਬੀ.ਪੀ., ਸ਼ੂਗਰ, ਕਿਡਨੀ, ਲਿਵਰ ਵਿਚ ਇੰਫੈਕਸ਼ਨ, ਕਿਸੇ ਕਿਸਮ ਦਾ ਤੇਜ਼ ਦਰਦ ਜਾਂ ਹੋਰ ਕੋਈ ਰੋਗ ਜਿਸ ਵਿਚ ਸਰਜਰੀ ਦੀ ਜ਼ਰੂਰਤ ਹੋਵੇ, ਲਈ ਡਾਕਟਰ ਕੋਲ ਜਾਣਾ ਨਾ ਟਾਲੋ। ਕਿਸੇ ਤਰ੍ਹਾਂ ਦੀ ਗੰਢ ਵੀ ਜਾਨਲੇਵਾ ਬਣ ਸਕਦੀ ਹੈ। ਇਸ ਲਈ ਜਾਂਚ ਤੋਂ ਪਰਹੇਜ਼ ਨਾ ਕਰੋ। ਸ਼ੁਰੂਆਤੀ ਦੌਰ ਵਿਚ ਬਿਮਾਰੀ ਛੇਤੀ ਠੀਕ ਹੋ ਜਾਂਦੀ ਹੈ।
ਸਮੇਂ ਦੇ ਨਾਲ ਚੱਲੋ : ਸਮੇਂ ਦਾ ਪਹੀਆ ਰੁਕਦਾ ਨਹੀਂ। ਸਮੇਂ ਦੇ ਨਾਲ-ਨਾਲ ਪੁਰਾਣਾ ਬਹੁਤ ਕੁਝ ਬਦਲ ਜਾਂਦਾ ਹੈ। ਕੋਈ ਚਾਹੇ ਜਾਂ ਨਾ ਚਾਹੇ ਪਰ ਇਹੀ ਜੀਵਨ-ਧਰਮ ਹੈ। ਜੋ ਸਮੇਂ ਦੇ ਨਾਲ ਤਾਲਮੇਲ ਬੈਠਾ ਲੈਂਦੇ ਹਨ, ਉਨ੍ਹਾਂ ਦਾ ਜੀਵਨ ਸੌਖਾ ਬਣ ਜਾਂਦਾ ਹੈ ਪਰ ਅੜੀਅਲ ਸੁਭਾਅ ਦੇ ਬਣੇ ਰਹਿਣ ਵਾਲਿਆਂ ਨੂੰ ਨਵੀਂ ਪੀੜ੍ਹੀ ਨਾਲ ਵਿਦਰੋਹ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਚਲਦਿਆਂ ਉਹ ਉਨ੍ਹਾਂ ਨੂੰ ਵਾਰ-ਵਾਰ ਅਪਮਾਨਿਤ ਕਰਦੇ ਹਨ।
ਆਪਣੀ ਉਮਰ ਨਾਲ ਪਿਆਰ ਤੁਸੀਂ ਉਦੋਂ ਕਰ ਪਾਉਂਦੇ ਹੋ, ਜਦੋਂ ਉਸ ਵਿਚ ਤਾਜ਼ਗੀ ਭਰਦੇ ਹੋਏ ਆਲੇ-ਦੁਆਲੇ ਦੀ ਦੁਨੀਆ ਨਾਲ ਥੋੜ੍ਹਾ ਸਮਝੌਤਾ ਕਰ ਲੈਂਦੇ ਹੋ। ਪੁਰਾਣੇ ਨਾਲ ਚੁੰਬੜੇ ਰਹਿਣ ਦੀ ਸੂਰਤ ਵਿਚ ਜੀਵਨ ਵਿਚ ਅਕਾਊ ਤੋਂ ਛੁਟਕਾਰਾ ਨਹੀਂ ਮਿਲੇਗਾ। ਫਿਰ ਇਹ ਮੁਸ਼ਕਿਲ ਵੀ ਹੋਵੇਗੀ। ਅੱਜ ਵਿਸ਼ਵੀਕਰਨ ਦਾ ਜ਼ਮਾਨਾ ਹੈ। ਦੁਨੀਆ ਕਿੱਥੋਂ ਕਿੱਥੇ ਪਹੁੰਚ ਗਈ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦੀ ਸੋਚ ਵਿਚ ਭਾਰੀ ਬਦਲਾਅ ਆਇਆ ਹੈ। ਅਲੱਗ-ਥਲੱਗ ਰਹਿਣ ਦੀ ਸੂਰਤ ਵਿਚ ਤੁਸੀਂ ਇਕੱਲੇ ਪੈ ਜਾਓਗੇ।
ਵੱਡੀ ਉਮਰ ਦੇ ਜ਼ਿੰਦਾਦਿਲ ਲੋਕ ਜਿਨ੍ਹਾਂ ਨੂੰ ਸਜਣ-ਫੱਬਣ ਦਾ ਸ਼ੌਕ ਹੈ, ਜਿਨ੍ਹਾਂ ਦੇ ਜੀਵਨ ਤੋਂ ਰੋਮਾਂਸ ਦੂਰ ਨਹੀਂ ਹੋਇਆ ਹੈ, ਸੁੰਦਰ ਖ਼ੂਬਸੂਰਤ ਚੀਜ਼ਾਂ ਉਨ੍ਹਾਂ ਨੂੰ 'ਏ ਥਿੰਕ ਆਫ਼ ਬਿਊਟੀ ਇਜ਼ ਜੁਆਏ ਫਾਰ ਐਵਰ' ਲਗਦੀ ਹੈ। ਜੋ ਆਪਣੇ-ਆਪ ਨੂੰ ਰਚਨਾਤਮਿਕ ਕੰਮਾਂ ਨਾਲ ਜੋੜੀ ਰੱਖਦੇ ਹਨ ਅਤੇ ਕੁਝ ਸ਼ੌਕ ਰੱਖਦੇ ਹੋਏ ਲਗਾਤਾਰ ਆਪਣੇ ਅੰਦਰ ਗਿਆਨ ਵਾਧਾ ਕਰੀ ਜਾਂਦੇ ਹਨ, ਹਮੇਸ਼ਾ ਕੁਝ ਨਵਾਂ ਕਰਨ, ਸਿੱਖਣ ਨੂੰ ਤਤਪਰ ਰਹਿਣ ਵਾਲੇ ਲੋਕ ਅਸਲ ਵਿਚ ਆਪਣੇ ਹਮ-ਉਮਰ ਹੀ ਨਹੀਂ, ਸਗੋਂ ਕਈ ਬੁਝੇ ਮਨ ਵਾਲੇ ਜਵਾਨਾਂ ਲਈ ਵੀ ਪ੍ਰੇਰਨਾਸਰੋਤ ਹੁੰਦੇ ਹਨ।
-੦-

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਨਿਰੋਗ ਅਤੇ ਸਿਹਤਮੰਦ ਬਣਾਉਣ 'ਚ ਸਹਾਈ ਹੋਣ ਵਾਲੇ ਸੂਖ਼ਮ ਤੱਤ ਅਗਲੀ ਖ਼ਬਰ 19-06-26
Ad Position 24