17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਬੱਚਿਆਂ ਨੂੰ ਨਿਰੋਗ ਅਤੇ ਸਿਹਤਮੰਦ ਬਣਾਉਣ 'ਚ ਸਹਾਈ ਹੋਣ ਵਾਲੇ ਸੂਖ਼ਮ ਤੱਤ

Ad Position 21
No active advertisement
ਅਜੀਤ ਡੈਸਕ 19-06-2026

ਵਧਦੇ ਫੁਲਦੇ ਬੱਚਿਆਂ ਨੂੰ ਉਨ੍ਹਾਂ ਦੇ ਸੰਤੁਲਿਤ ਵਿਕਾਸ ਲਈ ਅਤੇ ਬਿਮਾਰੀਆਂ ਤੋਂ ਬਚਣ ਲਈ ਅਨੇਕਾਂ ਸੂਖਮ ਪੌਸ਼ਕ ਤੱਤਾਂ ($}cronutr}ents) ਦੀ ਲੋੜ ਹੁੰਦੀ ਹੈ। ਜੇਕਰ ਬੱਚਿਆਂ ਨੂੰ ਖ਼ੁਰਾਕ ਤੋਂ ਇਹ ਤੱਤ ਨਹੀਂ ਪ੍ਰਾਪਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿਛਲੇ ਕਈ ਸਾਲਾਂ ਤੋਂ ਸਾਡੇ ਸਮਾਜ ਵਿਚ ਬੱਚਿਆਂ ਦਾ ਖਾਣ ਪੀਣ ਦਾ ਰੁਝਾਨ ਕੁਝ ਐਸਾ ਬਣ ਚੁੱਕਾ ਹੈ ਕਿ ਉਹ ਸਬਜ਼ੀਆਂ, ਫਲ ਅਤੇ ਹੋਰ ਪੌਸ਼ਟਿਕ ਵਸਤਾਂ ਖਾਣ ਦੀ ਬਜਾਏ ਬਾਜ਼ਾਰੀ ਭੋਜਨ ਜਿਵੇਂ ਕਿ ਪੀਜ਼ਾ, ਨੂਡਲਜ਼, ਚਿਪਸ, ਫ਼ਰੈਂਚ ਫ਼ਰਾਈਜ਼, ਸਾਫ਼ਟ ਡ੍ਰਿੰਕਸ, ਕੈਂਡੀ ਬਾਰ, ਐੱਨਰਜੀ ਡ੍ਰਿੰਕਸ, ਪੇਸਟਰੀਜ਼ ਅਤੇ ਕੇਕ ਆਦਿ ਖਾਣਾ ਪਸੰਦ ਕਰਦੇ ਹਨ। ਇਨ੍ਹਾਂ ਨਾਲ ਬੱਚਿਆਂ ਦੀਆਂ ਪੌਸ਼ਟਿਕ ਲੋੜਾਂ ਤਾਂ ਪੂਰੀਆਂ ਨਹੀਂ ਹੁੰਦੀਆਂ ਸਗੋਂ ਮੋਟਾਪਾ ਜ਼ਰੂਰ ਹੋ ਜਾਂਦਾ ਹੈ। ਇਸ ਤਰ੍ਹਾਂ ਬੱਚਿਆਂ ਵਿਚ ਕੁਝ ਸੂਖਮ ਤੱਤਾਂ ਦੀ ਘਾਟ ਰਹਿ ਜਾਂਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਕੁਝ ਸਰੀਰਕ ਊਣਤਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਹੱਡੀਆਂ ਦਾ ਸੰਪੂਰਨ ਵਿਕਾਸ ਨਾ ਹੋਣਾ, ਸਰੀਰਕ ਵਾਧੇ ਵਿਚ ਰੁਕਾਵਟ ਆਉਣਾ, ਪਾਚਣ ਪ੍ਰਣਾਲੀ ਦੀਆਂ ਗੜਬੜੀਆਂ ਅਤੇ ਚਮੜੀ ਦੇ ਰੋਗਾਂ ਦਾ ਪੈਦਾ ਹੋਣਾ ਆਦਿ। ਭਾਰਤੀ ਬੱਚਿਆਂ ਉੱਤੇ ਤਾਜ਼ੇ ਕੀਤੇ ਗਏ ਇਕ ਸਰਵੇ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ ਦਸ ਬੱਚਿਆਂ ਵਿਚੋਂ ਛੇ ਬੱਚਿਆਂ ਵਿਚ ਸੂਖਮ ਪੌਸ਼ਕ ਤੱਤਾਂ ਦੀ ਘਾਟ ਵੇਖੀ ਗਈ ਹੈ। ਸਰਵੇ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ 40 ਫ਼ੀਸਦ ਬੱਚੇ ਅਨੀਮੀਆ (1naem}a) ਭਾਵ ਖ਼ੂਨ ਦੀ ਕਮੀ ਦੇ ਸ਼ਿਕਾਰ, 30 ਫ਼ੀਸਦੀ ਬੱਚੇ ਅਨੀਮੀਆ ਦੇ ਨਾਲ ਨਾਲ ਦੂਜੇ ਸੂਖਮ ਤੱਤਾਂ ਦੀ ਕਮੀ ਦੇ ਸ਼ਿਕਾਰ ਵੇਖੇ ਗਏ ਹਨ। ਇੱਥੇ ਇਹ ਸਮਝਣ ਦੀ ਲੋੜ ਹੈ ਕਿ ਅਨੀਮੀਆ ਤੋਂ ਪੀੜਤ ਬੱਚਿਆਂ ਦੇ ਲਹੂ ਵਿਚ ਲਾਲ ਲਹੂ ਕਣ ਘੱਟ ਮਾਤਰਾ ਵਿਚ ਹੁੰਦੇ ਹਨ ਅਤੇ ਉਹ ਥੋੜ੍ਹਾ ਜਿਹਾ ਕੰਮ ਕਰਨ ਤੇ ਹੀ ਥੱਕ ਜਾਂਦੇ ਹਨ। ਮਾਹਿਰ ਇਸ ਅਨੀਮੀਆ ਲਈ ਬੱਚਿਆਂ ਦੇ ਭੋਜਨ ਵਿਚ 'ਲੋਹਾ' ਤੱਤ, 'ਵਿਟਾਮਿਨ ਬੀ 12' ਅਤੇ 'ਵਿਟਾਮਿਨ ਬੀ 9' ਦੀ ਘਾਟ ਨੂੰ ਜ਼ਿੰਮੇਵਾਰ ਮੰਨਦੇ ਹਨ। ਇਸ ਨਾਲ ਬੱਚਿਆਂ ਦਾ ਸਰੀਰ ਕਮਜ਼ੋਰ ਅਤੇ ਰੰਗ ਪੀਲਾ ਹੋ ਜਾਂਦਾ ਹੈ। ਉਹ ਜਲਦੀ ਥੱਕ ਜਾਂਦੇ ਹਨ ਅਤੇ ਉਨ੍ਹਾਂ ਦਾ ਸੰਤੁਲਿਤ ਸਰੀਰਕ ਵਿਕਾਸ ਨਹੀਂ ਹੋ ਪਾਉਂਦਾ। ਭੋਜਨ ਵਿਚ ਪਾਲਕ, ਚੁਕੰਦਰ, ਫਲੀਆਂ, ਮਟਰ ਅਤੇ ਬਰੋਕਲੀ ਆਦਿ ਨੂੰ ਸ਼ਾਮਿਲ ਕਰਕੇ 'ਲੋਹੇ' ਅਤੇ 'ਵਿਟਾਮਿਨ ਬੀ 9' ਦੀ ਘਾਟ ਦੂਰ ਕੀਤੀ ਜਾ ਸਕਦੀ ਹੈ। 'ਵਿਟਾਮਿਨ ਬੀ 12' ਦੀ ਕਮੀ ਸ਼ਾਕਾਹਾਰੀ ਭੋਜਨ ਪ੍ਰਾਪਤ ਕਰਨ ਵਾਲੇ ਲੋਕਾਂ ਵਿਚ ਅਕਸਰ ਵੇਖੀ ਜਾਂਦੀ ਹੈ। ਇਸ ਦੀ ਕਮੀ ਨਾਲ ਬੱਚਿਆਂ ਦੀਆਂ ਦਿਮਾਗੀ ਨਸਾਂ ਦੀ ਟੁੱਟ ਭੱਜ ਹੁੰਦੀ ਰਹਿੰਦੀ ਹੈ ਜਿਸ ਕਰਕੇ ਉਨ੍ਹਾਂ ਦੀ ਯਾਦ ਸ਼ਕਤੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀ, ਉਹ ਮਨੋਰੋਗੀ ਬਣ ਸਕਦੇ ਹਨ ਜਾਂ ਉਨ੍ਹਾਂ ਵਿਚ ਉਦਾਸੀ ਛਾ ਸਕਦੀ ਹੈ। ਅਜਿਹੇ ਬੱਚਿਆਂ 'ਚ ਖ਼ੂਨ ਘੱਟ ਬਣਦਾ ਹੈ। ਇਸ ਵਿਟਾਮਿਨ ਦੀ ਕਮੀ ਨੂੰ ਪੂਰਾ ਕਰਨ ਲਈ ਦੁੱਧ, ਦਹੀਂ, ਪਨੀਰ, ਯੋਗਰਟ, ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਅਤੇ ਓਟਸ ਨੂੰ ਭੋਜਨ ਵਿਚ ਸ਼ਾਮਲ ਕਰਨਾ ਚਾਹੀਦਾ ਹੈ। 'ਵਿਟਾਮਿਨ ਡੀ' ਦੀ ਕਮੀ ਵੀ ਭਾਰਤੀ ਬੱਚਿਆਂ ਵਿਚ ਅਕਸਰ ਪਾਈ ਜਾਂਦੀ ਹੈ ਜਿਸ ਨਾਲ ਉਨ੍ਹਾਂ ਦੀਆਂ ਹੱਡੀਆਂ ਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਅਤੇ ਉਨ੍ਹਾਂ ਦੀਆਂ ਲੱਤਾਂ ਟੇਢੀਆਂ ਹੋ ਸਕਦੀਆਂ ਹਨ। ਬੱਚਿਆਂ ਨੂੰ ਸਰੀਰਕ ਥਕਾਵਟ ਅਤੇ ਮਾਸਪੇਸ਼ੀਆਂ ਦੀਆਂ ਦਰਦਾਂ ਹੋ ਸਕਦੀਆਂ। ਇਹ ਵਿਟਾਮਿਨ ਦੁੱਧ, ਦਹੀਂ, ਪਨੀਰ, ਅੰਡੇ ਅਤੇ ਧੁੱਪ ਤੋਂ ਪ੍ਰਾਪਤ ਸਕਦਾ ਹੈ। ਭਾਰਤੀ ਬੱਚਿਆਂ ਵਿਚ ਇਕ ਹੋਰ ਤੱਤ 'ਜ਼ਿੰਕ' ਭਾਵ ਜਿਸਤ ਦੀ ਕਮੀ ਆਮ ਪਾਈ ਜਾਂਦੀ ਹੈ। ਇਹ ਤੱਤ ਸਾਡੇ ਸਰੀਰ 'ਚ ਅਨੇਕਾਂ ਤਰਾਂ੍ਹ ਦੇ ਐੱਨਜ਼ਾਈਮ ਬਣਾਉਣ 'ਚ ਮਦਦਗਾਰ ਹੁੰਦਾ ਹੈ। ਇਸ ਦੀ ਘਾਟ ਨਾਲ ਭੁੱਖ ਘੱਟ ਲਗਣਾ, ਰੋਗ ਰਹਿਤਤਾ 'ਚ ਕਮੀ ਆਉਣਾ, ਵਾਲ ਝੜਨੇ, ਸਰੀਰਕ ਵਾਧਾ ਰੁਕ ਜਾਣਾ ਅਤੇ ਦਸਤ ਲੱਗਣੇ ਆਦਿ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਹ ਤੱਤ ਬੱਚਿਆਂ ਨੂੰ ਮੀਟ, ਮੂੰਗਫਲੀ, ਫਲੀਆਂ, ਸਾਬਤ ਅਨਾਜ, ਦਾਲਾਂ, ਦੁੱਧ, ਪਨੀਰ ਅਤੇ ਬਦਾਮਾਂ ਤੋਂ ਪ੍ਰਾਪਤ ਹੋ ਸਕਦਾ ਹੈ। ਭਾਰਤੀ ਬੱਚਿਆਂ ਉੱਤੇ ਕੀਤੇ ਗਏ ਉਕਤ ਸਰਵੇ ਵਿਚ ਸਾਹਮਣੇ ਆਇਆ ਹੈ ਕਿ ਇੱਥੋਂ ਦੇ ਬੱਚਿਆਂ ਵਿਚ 'ਵਿਟਾਮਿਨ ਏ' ਦੀ ਕਮੀ ਵੀ ਆਮ ਹੀ ਹੁੰਦੀ ਹੈ ਜਿਸ ਨਾਲ ਉਨ੍ਹਾਂ ਵਿਚ ਨਜ਼ਰ ਦਾ ਘਟਣਾ, ਚਮੜੀ ਦੇ ਰੋਗ ਪੈਦਾ ਹੋਣਾ, ਬਿਮਾਰੀਆਂ ਵਿਰੁੱਧ ਲੜਨ (9mmun}t਼) ਦੀ ਤਾਕਤ 'ਚ ਕਮੀ ਆਉਣਾ ਅਤੇ ਸਰੀਰਕ ਵਿਕਾਸ ਵਿਚ ਰੁਕਾਵਟ ਆਉਣਾ ਆਦਿ ਲੱਛਣ ਨਜ਼ਰ ਆਉਂਦੇ ਹਨ। ਇਸ ਵਿਟਾਮਿਨ ਦੀ ਕਮੀ ਨੂੰ ਪੂਰਾ ਕਰਨ ਲਈ ਉਨਾਂ੍ਹ ਦੇ ਭੋਜਨ ਵਿਚ ਪਨੀਰ, ਆਂਡੇ, ਮੱਖਣ, ਪਾਲਕ, ਸ਼ਕਰਕੰਦੀ ਅਤੇ ਗਾਜਰਾਂ ਆਦਿ ਨੂੰ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਟਮਾਟਰਾਂ, ਬਰੋਕਲੀ, ਨਿੰਬੂ, ਸੰਤਰੇ, ਹਰੀ ਮਿਰਚ ਅਤੇ ਅਮਰੂਦ ਵਿਚ ਮਿਲਣ ਵਾਲੇ 'ਵਿਟਾਮਿਨ ਸੀ' ਦੀ ਵੀ ਭਾਰਤੀ ਬੱਚਿਆਂ ਵਿਚ ਕਾਫ਼ੀ ਕਮੀ ਵੇਖੀ ਜਾਂਦੀ ਹੈ। ਇਸ ਨਾਲ ਸਰੀਰਕ ਜ਼ਖ਼ਮ ਦੇਰ ਨਾਲ ਠੀਕ ਹੁੰਦੇ ਹਨ, ਖ਼ੂਨ ਦੀ ਕਮੀ ਹੁੰਦੀ ਹੈ, ਮਸੂੜ੍ਹਿਆਂ 'ਚੋਂ ਲਹੂ ਨਿਕਲਦਾ ਹੈ, ਰੋਗ ਰੋਕੂ ਸਮਰੱਥਾ ਘੱਟ ਜਾਂਦੀ ਹੈ ਅਤੇ ਬੱਚਿਆਂ ਨੂੰ ਲਾਗ ਜਾਂ ਛੂਤ ਵਾਲੇ ਰੋਗ (9nfect}ous d}seases) ਜਲਦੀ ਲਗ ਜਾਂਦੇ ਹਨ। ਬੱਚਿਆਂ ਦੇ ਵਾਧੇ ਲਈ 'ਕੈਲਸ਼ੀਅਮ' ਤੱਤ ਸਭ ਤੋਂ ਵੱਧ ਅਹਿਮੀਅਤ ਵਾਲਾ ਤੱਤ ਹੈ। ਇਸ ਦੀ ਲੋੜ ਦੰਦਾਂ ਅਤੇ ਹੱਡੀਆਂ ਦੇ ਬਣਨ ਲਈ ਅਤੇ ਮਾਸਪੇਸ਼ੀਆਂ ਅਤੇ ਨਸਾਂ ਦੇ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਹੁੰਦੀ ਹੈ। ਇਸ ਦੀ ਕਮੀ ਨਾਲ ਬੱਚਿਆਂ ਵਿਚ ਕੁਝ ਖ਼ਾਸ ਲੱਛਣ ਵੇਖਣ ਨੂੰ ਮਿਲਦੇ ਹਨ ਜਿਵੇਂ ਦੰਦ ਦੇਰੀ ਨਾਲ ਕੱਢਣਾ, ਨਬਜ਼ ਹੌਲੀ ਚੱਲਣਾ, ਜੋੜਾਂ ਵਿਚ ਵਿਗਾੜ ਪੈਦਾ ਹੋਣਾ, ਪੱਠਿਆਂ ਜਾਂ ਮਾਸਪੇਸ਼ੀਆਂ ਦਾ ਫਰਕਣਾ, ਘੱਟ ਬਲੱਡ ਪ੍ਰੈਸ਼ਰ ਅਤੇ ਲੱਤਾਂ ਬਾਹਾਂ ਕੰਬਣਾ ਆਦਿ। ਇਸ ਦੀ ਕਮੀ ਨੂੰ ਦੂਰ ਕਰਨ ਲਈ ਦੁੱਧ, ਦਹੀਂ, ਪਨੀਰ, ਬਦਾਮ, ਪਾਲਕ, ਦਾਲਾਂ ਅਤੇ ਅੰਜੀਰ ਨੂੰ ਬੱਚਿਆਂ ਦੇ ਭੋਜਨ ਵਿਚ ਸ਼ਾਮਲ ਕਰਨਾ ਚਾਹੀਦਾ ਹੈ।

-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ (ਗੁਰਦਾਸਪੁਰ)।

Ad Position 22
No active advertisement
ਪਿਛਲੀ ਖ਼ਬਰ ਗਰਮੀਆਂ ਵਿਚ ਸਵਾਦ ਅਤੇ ਸਿਹਤ ਦਾ ਸੰਗਮ ਪੰਜ ਚਟਨੀਆਂ ਅਗਲੀ ਖ਼ਬਰ ਵਧਦੀ ਉਮਰ ਨਾਲ ਕਰੋ ਪਿਆਰ
Ad Position 24