05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਨਰਗਿਸ ਫਾਖਰੀ ਨੌਂ ਦਿਨ ਸਿਰਫ਼ ਪਾਣੀ

Ad Position 21
No active advertisement
ਅਜੀਤ ਡੈਸਕ 04-02-2026

45 ਸਾਲ ਦੀ ਉਮਰ 'ਚ ਦੁਲਹਨ ਬਣਨਾ ਨਰਗਿਸ ਫਾਖਰੀ ਦਾ ਫੈਸਲਾ ਉਸ ਅਨੁਸਾਰ ਸਹੀ ਸੀ ਤੇ ਇਕ ਸਾਲ ਹੋ ਗਿਆ ਉਸ ਦਾ ਟੋਨੀ ਬੇਗ ਨਾਲ ਵਿਆਹ ਹੋਏ, ਤਾਂ ਉਸ ਨੇ ਵਿਆਹ ਦੀ ਸਾਲਗਿਰਾਹ 'ਤੇ ਇਹ ਗੱਲਾਂ ਆਪਣੀ ਖਾਸ ਸਹੇਲੀ ਨਾਲ ਸਾਂਝੀਆਂ ਕੀਤੀਆਂ। ਸਤਾਰਾਂ ਸਾਲ ਦੀ ਉਮਰ ਵਿਚ ਕਾਮਯਾਬ ਮਾਡਲ ਬਣਨ ਵਾਲੀ ਨਰਗਿਸ ਫਾਖਰੀ ਨੇ ਕਿਹਾ ਕਿ ਉਸ ਕੋਲ ਭਾਰਤ ਦੀ ਚਾਹੇ ਨਾਗਰਿਕਤਾ ਨਹੀਂ, ਪਰ ਭਾਰਤ ਨਾਲ ਉਸ ਦਾ ਸਭ ਤੋਂ ਜ਼ਿਆਦਾ ਪਿਆਰ ਹੈ। ਨਰਗਿਸ ਕੋਲ ਅਮਰੀਕਾ ਤੇ ਪਾਕਿਸਤਾਨ ਦੀ ਨਾਗਰਿਕਤਾ ਹੈ। ਨਰਗਿਸ ਆਪਣੇ-ਆਪ ਨੂੰ ਧਾਰਮਿਕ ਨਹੀਂ ਅਧਿਆਤਮਿਕ ਮੰਨਦੀ ਹੈ। ਪਾਕਿਸਤਾਨੀ ਹੋਣ ਦੇ ਬਾਵਜੂਦ ਉਸ ਨੇ ਆਪਣੇ-ਆਪ 'ਤੇ ਇਸਲਾਮ ਧਰਮ ਹਾਵੀ ਨਹੀਂ ਹੋਣ ਦਿੱਤਾ। ਨਰਗਿਸ ਤਾਂ ਹਨੂੰਮਾਨ ਚਾਲੀਸਾ ਵੀ ਪੜ੍ਹਦੀ ਹੈ ਤੇ ਗਾਇਤਰੀ ਮੰਤਰ ਵੀ ਸੁਣਦੀ ਹੈ। ਨਰਗਿਸ ਨੇ ਇਹ ਜ਼ਰੂਰ ਕਿਹਾ ਹੈ ਕਿ ਭਾਰਤ 'ਚ ਕਾਫੀ ਆਜ਼ਾਦੀ ਹੈ, ਜਦਕਿ ਪਾਕਿਸਤਾਨ 'ਚ ਉਸ ਨੇ ਲਾਲ ਕੱਪੜੇ ਪਹਿਨ ਕੇ ਇਕ ਵਿਗਿਆਪਨ ਕੀਤਾ ਤਾਂ ਖੂਬ ਰੌਲਾ ਪਿਆ ਸੀ। ਇਹ ਭਾਰਤ 'ਚ ਹੁੰਦਾ ਤਾਂ ਕੁਝ ਨਹੀਂ ਸੀ ਹੋਣਾ, ਉਹ ਆਖਦੀ ਹੈ। ਆਪਣੀ ਫਿਟਨੈੱਸ ਨੂੰ ਲੈ ਕੇ ਫਾਖਰੀ ਨੇ ਦੱਸਿਆ ਕਿ ਉਹ ਸਾਲ 'ਚ ਤਿੰਨ ਵਰਤ ਰੱਖਦੀ ਹੈ। ਲਗਾਤਾਰ ਨੌਂ ਦਿਨ ਉਹ ਕੁਝ ਨਹੀਂ ਖਾਂਦੀ, ਸਿਰਫ਼ ਪਾਣੀ ਹੀ ਪੀਂਦੀ ਹੈ। ਉਸ ਦਾ ਮੰਨਣਾ ਹੈ ਕਿ ਇਸ ਵਰਤ ਨਾਲ, ਸਿਰਫ਼ ਪਾਣੀ ਪੀਣ ਨਾਲ ਉਸ ਦੇ ਚਿਹਰੇ 'ਤੇ ਚਮਕ ਆ ਜਾਂਦੀ ਹੈ। ਰੋਜ਼ਾਨਾ ਅੱਠ ਘੰਟੇ ਦੀ ਨੀਂਦ ਵੀ ਉਹ ਲੈਂਦੀ ਹੈ ਤੇ ਸਿਹਤ ਦੇ ਮਾਮਲੇ 'ਚ ਨਰਗਿਸ ਫਾਖਰੀ ਕਾਫੀ ਚੌਕੰਨੀ ਹੈ। ਪੰਦਰਾਂ ਸਾਲ ਪਹਿਲਾਂ 'ਰਾਕਸਟਾਰ' ਫ਼ਿਲਮ ਨਾਲ ਨਾਇਕਾ ਬਣੀ ਨਰਗਿਸ ਫਾਖਰੀ ਨੇ ਕਿਹਾ ਕਿ 'ਪਲੇ ਬੁਆਏ' ਮੈਗਜ਼ੀਨ ਨੇ ਉਸ ਨੂੰ ਨਗਨ ਫੋਟੋਆਂ ਲਈ ਕਿਹਾ ਤਾਂ ਉਸ ਨੇ ਇਸ ਦੇ ਪੱਤਰਕਾਰ ਦੀ ਖੂਬ ਝਾੜ-ਝੰਬ ਕੀਤੀ ਸੀ। ਇਥੋਂ ਤੱਕ ਕਿ ਇਕ ਨਿਰਦੇਸ਼ਕ ਨੇ ਜਦ ਉਸ ਨੂੰ ਸਮਝੌਤੇ ਲਈ ਕਿਹਾ ਤਾਂ ਉਸ ਨੇ ਨਿਰਦੇਸ਼ਕ ਦਾ ਸਿਰ ਪਾੜ ਦੇਣ ਦੀ ਗੱਲ ਕਹੀ। ਉਦੋਂ ਇੰਡਸਟਰੀ 'ਚ ਇਹ ਗੱਲ ਫੈਲ ਗਈ ਕਿ ਨਰਗਿਸ ਨਾਲ ਐਸਾ-ਵੈਸਾ ਕਰਨ ਬਾਬਤ ਕੋਈ ਨਾ ਸੋਚੇ। ਨਰਗਿਸ ਨੇ ਤਾਜ਼ਾ ਯੋਜਨਾ ਇਹ ਬਣਾਈ ਹੈ ਕਿ ਉਹ ਨਿਊਜ਼ੀਲੈਂਡ 'ਚ ਪੱਕੇ ਤੌਰ 'ਤੇ ਰਹੇਗੀ ਤੇ ਉਥੇ ਹੀ ਉਹ ਆਪਣਾ ਫਾਰਮ ਹਾਊਸ ਲਵੇਗੀ। ਪੰਦਰਾਂ ਸਾਲ ਦੀ ਉਮਰ 'ਚ ਉਸ ਨੇ ਪਹਿਲੀ ਕਮਾਈ ਕੀਤੀ ਸੀ, ਜਦਕਿ ਉਸ ਨੂੰ ਪੈਸਿਆਂ ਦੀ ਲੋੜ ਸੀ ਤਾਂ ਉਸ ਨੇ ਆਪਣੀ ਗੁਆਂਢਣ ਦਾ ਘਰ ਸਾਫ਼ ਕਰਕੇ ਪੰਦਰਾਂ ਡਾਲਰ ਕਮਾਏ ਸਨ। ਗ਼ਰੀਬੀ ਨਰਗਿਸ ਨੇ ਬਹੁਤ ਹੰਢਾਈ ਹੈ ਤੇ ਅੱਜ ਉਸ ਕੋਲ ਜ਼ਿੰਦਗੀ ਬਤੀਤ ਕਰਨ ਜੋਗੇ ਪੈਸੇ ਹਨ, ਪਤੀ ਟੋਨੀ ਬੇਗ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਉਹ ਮੁਕਤ ਹੈ। ਚਿੰਤਾ ਵੱਡੀ ਇਹ ਹੈ ਕਿ ਉਸ ਦੀ ਭੈਣ ਆਲੀਆ ਇਸ਼ਕ 'ਚ ਪਲੰਬਰ ਦਾ ਕਤਲ ਕਰਕੇ ਜੇਲ੍ਹ 'ਚ ਹੈ ਤੇ ਉਸ ਨੂੰ ਰਿਹਾਅ ਕਰਵਾਉਣਾ ਉਸ ਦਾ ਉਦੇਸ਼ ਹੈ।

-ਸੁਖਜੀਤ ਕੌਰ

Ad Position 22
No active advertisement
ਪਿਛਲੀ ਖ਼ਬਰ ਸ਼ਾਨਦਾਰ ਐਕਟਿੰਗ ਦੀ ਪਰੰਪਰਾ ਨੂੰ ਅੱਗੇ ਵਧਾ ਰਹੀ ਹੈ ਆਲੀਆ ਭੱਟ ਅਗਲੀ ਖ਼ਬਰ 04-02-26
Ad Position 24