ਸੋਸ਼ਲ ਮੀਡੀਆ 'ਤੇ ਵਾਇਰਲ ਭਾਬੀ ਦੇ ਨਾਂਅ ਨਾਲ ਮਸ਼ਹੂਰ ਬੇਹੱਦ ਬੋਲਡ ਅਤੇ ਗਲੈਮਰਸ ਅਦਾਕਾਰਾ ਹੇਮਾ ਸ਼ਰਮਾ ਨੇ ਆਪਣੇ ਡਾਂਸ ਵੀਡੀਓ ਅਤੇ ਦੇਸੀ ਅੰਦਾਜ਼ ਨਾਲ ਮਨੋਰੰਜਨ ਜਗਤ ਵਿਚ ਤਹਿਲਕਾ ਮਚਾਇਆ ਹੋਇਆ ਹੈ। ਬਿੱਗ ਬੌਸ-18 ਵਿਚ ਵੀ ਉਸ ਨੇ ਜੰਮ ਕੇ ਸੁਰਖੀਆਂ ਹਾਸਿਲ ਕੀਤੀਆਂ ਸਨ। ਹੇਮਾ ਨੂੰ ਬਚਪਨ ਤੋਂ ਹੀ ਡਾਂਸ ਦਾ ਬਹੁਤ ਸ਼ੌਕ ਸੀ। ਹਿੰਦੀ ਫ਼ਿਲਮਾਂ ਵਿਚ ਜਿਸ ਤਰ੍ਹਾਂ ਦਾ ਡਾਂਸ ਹੁੰਦਾ ਹੈ, ਉਹ ਤਾਂ ਹੇਮਾ ਨੇ ਸਿਰਫ਼ ਫ਼ਿਲਮਾਂ ਦੇਖ ਕੇ ਹੀ ਸਿੱਖ ਲਿਆ ਸੀ, ਪਰ ਫਿਰ ਕੱਥਕ ਸਿੱਖਦੇ ਹੋਏ 6 ਮਹੀਨੇ ਦਾ ਡਿਪਲੋਮਾ ਕੋਰਸ ਕੀਤਾ।
ਹੇਮਾ ਨੇ ਸਕੂਲ ਦੀ ਪੜ੍ਹਾਈ ਦੌਰਾਨ ਹੀ ਸਕੂਲ ਤੋਂ ਬਾਅਦ ਬੱਚਿਆਂ ਨੂੰ ਡਾਂਸ ਸਿਖਾਉਣਾ ਸ਼ੁਰੂ ਕਰ ਦਿੱਤਾ, ਜਿਸ ਦੇ ਬਦਲੇ ਉਸ ਨੂੰ ਇਕ ਮਹੀਨੇ ਵਿਚ ਲਗਭਗ 5000 ਰੁਪਏ ਦੀ ਆਮਦਨੀ ਹੋ ਜਾਂਦੀ ਸੀ। ਇਸੇ ਦੌਰਾਨ ਹੇਮਾ ਦੀ ਮੁਲਾਕਾਤ ਇਕ ਸ਼ਖ਼ਸ ਨਾਲ ਹੋਈ। ਕੁਝ ਸਮੇਂ ਤੱਕ ਰਿਲੇਸ਼ਨ ਵਿਚ ਰਹਿਣ ਤੋਂ ਬਾਅਦ 2011 ਵਿਚ ਦੋਵਾਂ ਨੇ ਵਿਆਹ ਕਰਾ ਲਿਆ। ਵਿਆਹ ਲਈ ਪਤੀ ਦੀ ਇਹ ਸ਼ਰਤ ਸੀ ਕਿ ਵਿਆਹ ਤੋਂ ਬਾਅਦ ਹੇਮਾ ਕੋਈ ਕੰਮ ਨਹੀਂ ਕਰੇਗੀ। ਸਿਰਫ਼ ਪਤੀ ਦੇ ਕਹਿਣ 'ਤੇ ਹੇਮਾ ਨੇ ਕੰਮ ਛੱਡ ਦਿੱਤਾ ਅਤੇ ਪੂਰੀ ਤਰ੍ਹਾਂ ਕਿ ਗ੍ਰਹਿਣੀ ਬਣ ਗਈ।
ਹੇਮਾ ਪਤੀ ਨਾਲ ਪਿਆਰ ਕਰਦੀ ਸੀ, ਇਸ ਲਈ ਉਸ ਦੀ ਸ਼ਰਤ ਮੰਨ ਗਈ, ਪਰ ਕੁਝ ਸਮੇਂ ਬਾਅਦ ਦੋਵਾਂ ਵਿਚਾਲੇ ਚੀਜ਼ਾਂ ਵਿਗੜਦੀਆਂ ਗਈਆਂ। 2013 ਆਉਂਦੇ ਆਉਂਦੇ ਚੀਜ਼ਾਂ ਬਹੁਤ ਖ਼ਰਾਬ ਹੋ ਗਈਆਂ। ਨਤੀਜਾ, ਦੋਵਾਂ ਦਾ ਤਲਾਕ ਹੋ ਗਿਆ। ਹੇਮਾ ਨੇ ਫਿਰ ਤੋਂ ਕੰਮ ਸ਼ੁਰੂ ਕਰ ਦਿੱਤਾ। ਫ਼ਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਲਈ ਹੇਮਾ ਨੇ ਆਡੀਸ਼ਨ ਦਿੱਤਾ ਅਤੇ ਉਸ ਦੀ ਚੋਣ ਹੋ ਗਈ। ਇਸ ਤਰ੍ਹਾਂ ਇਹ ਹੇਮਾ ਸ਼ਰਮਾ ਦੀ ਫ਼ਿਲਮ ਬਣੀ। ਇਸ ਤੋਂ ਬਾਅਦ ਹੇਮਾ ਨੂੰ ਇਕ ਹੋਰ ਆਡੀਸ਼ਨ ਜ਼ਰੀਏ ਸਲਮਾਨ ਖਾਨ ਦੀ ਫ਼ਿਲਮ 'ਦਬੰਗ-3' ਮਿਲ ਗਈ।
ਸੋਸ਼ਲ ਮੀਡੀਆ ਦੀ ਵਾਇਰਲ 'ਭਾਬੀ'
ਅਜੀਤ ਡੈਸਕ
11-03-2026