06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬੱਪੀ ਲਹਿਰੀ ਅਤੇ ਉਸ ਦੇ ਸੋਨੇ ਦੇ ਜਨੂੰਨ ਦੇ ਅਣਸੁਣੇ ਕਿੱਸੇ

Ad Position 21
No active advertisement
ਅਜੀਤ ਡੈਸਕ 29-04-2026

(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਉਨ੍ਹਾਂ ਦੇ ਘਰ 'ਚ ਇਕ ਸੋਨੇ ਦੀ ਕੁਰਸੀ ਹੈ, ਜਿਸ 'ਤੇ ਬੈਠ ਕੇ ਉਹ ਰਿਆਜ਼ ਕਰਿਆ ਕਰਦੇ ਸਨ ਅਤੇ ਦੂਜਿਆਂ ਨੂੰ ਸਿਖਾਇਆ ਕਰਦੇ ਸਨ। ਇਕ ਸੋਨੇ ਚੜ੍ਹਿਆ ਮਾਈਕ੍ਰੋਫੋਨ ਹੈ, ਡਿਸਕੋ ਡਾਂਸਰ ਦੇ ਸਮੇਂ ਦਾ। ਬੱਪੀ ਦੀ ਮੌਤ ਤੋਂ ਬਾਅਦ ਵੀ ਪਰਿਵਾਰ ਨੇ ਕੁਰਸੀ 'ਤੇ ਉਸ ਦੇ ਪੈਰਾਂ ਦੇ ਨਿਸ਼ਾਨ ਨੂੰ ਰੱਖਿਆ ਹੋਇਆ ਹੈ, ਬੰਗਾਲੀ ਪਰੰਪਰਾ ਅਨੁਸਾਰ। ਇਹ ਸਭ ਦੇਖਣ ਤੋਂ ਬਾਅਦ ਮੈਂ ਬਰਾਮਦੇ ਵਿਚ ਆ ਗਿਆ, ਜਿਥੇ ਬੱਪੀ ਰਿਲੈਕਸ ਕਰਨਾ ਪਸੰਦ ਕਰਦੇ ਸਨ। ਸ਼ਾਮ ਦੀ ਚਾਹ ਲਈ ਇਹ ਉਨ੍ਹਾਂ ਦੀ ਸਭ ਤੋਂ ਪਸੰਦੀਦਾ ਥਾਂ ਸੀ, ਸੰਗੀਤ ਸਤਰਾਂ, ਗਣਪਤੀ ਤੇ ਸਰਸਵਤੀ ਪੂਜਾ ਲਈ ਵੀ। ਬੱਪੀ-ਦਾ ਦੇ ਨਾਂਅ ਨਾਲ ਪ੍ਰਸਿੱਧ ਬੱਪੀ ਲਹਿਰੀ ਦਾ ਜਨਮ ਅਲੋਕੇਸ਼ ਅਪਾਰੇਸ਼ ਲਹਿਰੀ ਦੇ ਰੂਪ ਵਿਚ 27 ਨਵੰਬਰ, 1952 ਨੂੰ ਸਿਲੀਗੁੜੀ, ਪੱਛਮੀ ਬੰਗਾਲ ਵਿਚ ਹੋਇਆ ਸੀ। ਉਨ੍ਹਾਂ ਦੇ ਮਾਪੇ ਅਪਾਰੇਸ਼ ਤੇ ਬਾਂਸੁਰੀ ਲਹਿਰੀ, ਦੋਵੇਂ ਸ਼ਾਸਤਰੀ ਸੰਗੀਤ ਤੇ ਸ਼ਿਆਮਾ ਸੰਗੀਤ ਵਿਚ ਬੰਗਾਲੀ ਗਾਇਕ ਤੇ ਸੰਗੀਤਕਾਰ ਸਨ। ਉਨ੍ਹਾਂ ਦਾ ਸੰਬੰਧ ਬੰਗਾਲੀ ਹਿੰਦੂ ਲਹਿਰੀ-ਮੋਹਨ ਪਰਿਵਾਰ ਨਾਲ ਸੀ, ਜਿਸ ਦੀਆਂ ਜੜ੍ਹਾਂ ਮੋਹਨਪੁਰ, ਸਿਰਾਜਗੰਜ (ਵਰਤਮਾਨ ਬੰਗਲਾਦੇਸ਼) ਵਿਚ ਹੈ। 1947 ਦੀ ਦੇਸ਼ ਵੰਡ ਤੋਂ ਬਾਅਦ ਇਹ ਪਰਿਵਾਰ ਪੱਛਮੀ ਬੰਗਾਲ ਵਿਚ ਆ ਕੇ ਵਸ ਗਿਆ ਸੀ। ਬੱਪੀ ਦੇ ਮਾਪਿਆਂ ਦੀ ਆਪਸ ਵਿਚ ਮੁਲਾਕਾਤ ਉਸ ਸਮੇਂ ਹੋਈ ਸੀ, ਜਦੋਂ ਉਹ ਦੋਵੇਂ ਆਲ ਇੰਡੀਆ ਰੇਡੀਓ ਲਈ ਪਰਫਾਰਮ ਕਰ ਰਹੇ ਸਨ। ਬੱਪੀ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸਨ ਅਤੇ ਕਿਸ਼ੋਰ ਕੁਮਾਰ ਉਨ੍ਹਾਂ ਦੇ ਮਾਮਾ ਸਨ।
ਬੱਪੀ ਨੇ ਸਿਰਫ਼ ਤਿੰਨ ਸਾਲ ਦੀ ਉਮਰ ਵਿਚ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਸ਼ੁਰੂਆਤ ਵਿਚ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਸੰਗੀਤ ਦੀ ਸਿੱਖਿਆ ਦਿੱਤੀ। ਪਰ ਜਦੋਂ ਤਬਲੇ 'ਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨੋਟਿਸ ਕੀਤਾ ਗਿਆ, ਤਾਂ ਲਤਾ ਮੰਗੇਸ਼ਕਰ ਦੀ ਸਲਾਹ 'ਤੇ ਉਹ ਸਮਤਾ ਪ੍ਰਸਾਦ ਤੋਂ ਸਿੱਖਿਆ ਲੈਣ ਲੱਗੇ। ਬਚਪਨ ਤੋਂ ਹੀ ਬੱਪੀ ਅਮਰੀਕੀ ਗਾਇਕ ਐਲਵਿਸ ਪ੍ਰੇਸਲੇ ਦੇ ਪ੍ਰਸੰਸਕ ਸਨ ਅਤੇ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਹੀ ਉਹ ਆਪਣੇ ਗਲੇ ਵਿਚ ਸੋਨੇ ਦੀਆਂ ਅਨੇਕਾਂ ਚੇਨਾਂ ਤੇ ਹੋਰ ਗਹਿਣੇ ਪਾਇਆ ਕਰਦੇ ਸਨ। ਉਹ ਆਪਣੇ ਗਲੇ ਵਿਚ ਇਕ ਕਿੱਲੋ ਤੋਂ ਜ਼ਿਆਦਾ ਸੋਨਾ ਪਾਇਆ ਕਰਦੇ ਸਨ। ਉਨ੍ਹਾਂ ਨੇ ਬਚਪਨ ਤੋਂ ਹੀ ਸੋਚ ਲਿਆ ਸੀ ਕਿ ਸਫਲ ਹੋਣ ਤੋਂ ਬਾਅਦ ਉਹ ਆਪਣਾ ਸਿਗਨੇਚਰ ਦਿੱਖ ਵਿਕਸਿਤ ਕਰਨਗੇ। (ਸਮਾਪਤ)

Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼-ਭਾਰਤੀ ਸਿਨੇਮਾ ਦਾ ਪਿਤਾਮਾ ਸੀ ਦਾਦਾ ਸਾਹਿਬ ਫ਼ਾਲਕੇ ਅਗਲੀ ਖ਼ਬਰ ਅਦਾਕਾਰਾ ਰੂਪ ਦੁਰਗਾਪਾਲ ਦਾ ਓ.ਟੀ.ਟੀ. 'ਤੇ ਦਾਖਲਾ
Ad Position 24