ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸਰਦੂਲ ਸਿਕੰਦਰ ਦੇ ਪੁੱਤਰ ਅਲਾਪ ਸਿਕੰਦਰ ਦਾ 'ਸਟੇਅ' ਗੀਤ ਨਾਲ ਵਿਰਾਸਤੀ ਗਾਇਕੀ ਦਾ ਨਵਾਂ ਰੰਗ

Ad Position 21
No active advertisement
ਅਜੀਤ ਡੈਸਕ 01-07-2026

ਵਿਰਾਸਤੀ ਪਰੰਪਰਾਵਾਂ 'ਚ ਬੱਝੇ ਰਹਿਣਾ ਸਿਆਣਪ ਦਾ ਪ੍ਰਗਟਾਵਾ ਹੁੰਦਾ ਹੈ। ਸੰਗੀਤ ਵਿਚ ਘਰਾਣੇ ਨਾਲ ਜੁੜੇ ਰਹਿਣਾ ਹਮੇਸ਼ਾ ਪਰੰਪਰਾਵਾਦੀ ਰਿਹਾ ਹੈ। ਮਰਹੂਮ ਸਰਦੂਲ ਸਿਕੰਦਰ ਦੀ ਗਾਇਕੀ ਨੂੰ ਕੌਣ ਨਹੀਂ ਜਾਣਦਾ? ਪੰਜਾਬੀ ਗਾਇਕੀ ਦਾ ਇਕ ਯੁੱਗ ਸੱਚੀਂ ਮੁੱਚੀਂ ਸਰਦੂਲ ਸਿਕੰਦਰ ਦੇ ਨਾਂਅ ਹੈ ਤੇ ਉਸ ਦੀ ਧਰਮ ਪਤਨੀ ਅਮਰੂ ਨੂਰੀ ਨੂੰ ਗਾਇਕੀ ਤੇ ਅਦਾਕਾਰੀ ਦੇ ਖੇਤਰ 'ਚ ਵੀ ਬੜਾ ਵੱਡਾ ਰੁਤਬਾ ਹਾਸਲ ਹੈ। ਉਹਨਾਂ ਦੇ ਦੋ ਪੁੱਤਰ ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ ਗਾਇਕੀ ਦੇ ਖੇਤਰ ਵਿਚ ਪ੍ਰਵੇਸ਼ ਕਰਨ ਲਈ ਤਿਆਰ ਹਨ, ਜਿਨ੍ਹਾਂ 'ਚੋਂ ਛੋਟੇ ਅਲਾਪ ਸਿਕੰਦਰ ਨੇ ਆਪਣੇ 'ਸਟੇਅ' ਗੀਤ ਨਾਲ ਉਹ ਕੁਝ ਕਰਨ ਦਾ ਯਤਨ ਕੀਤਾ ਹੈ ਜੋ ਉਸ ਦੇ ਪਿਤਾ ਸਰਦੂਲ ਸਿਕੰਦਰ ਦੀਆਂ ਪਾਈਆਂ ਪੈੜਾਂ ਦੇ ਬਿਲਕੁਲ ਨਾਲ ਨਾਲ ਤੇ ਅਨੁਕੂਲ ਚੱਲ ਰਿਹੈ ਤੇ ਜੇ ਵਰਤਮਾਨ ਗਾਇਕੀ ਦੇ ਸੰਦਰਭ ਵਿਚ ਵੇਖੀਏ ਤਾਂ ਇਹ ਹੋਰ ਵੀ ਵੱਡੀ ਗੱਲ ਹੈ। ਵਪਾਰਕ ਪੱਖ ਤੋਂ ਇਸ ਵੇਲੇ ਜਿੱਦਾਂ ਦੇ ਹਾਲਾਤ ਨੇ, ਜੋ ਕੁਝ ਗਾਇਕੀ ਤੇ ਗੀਤਾਂ ਜ਼ਰੀਏ ਪਰੋਸਿਆ ਜਾ ਰਿਹਾ ਹੈ ਉਹ ਚਿੰਤਾਜਨਕ ਹੈ ਪਰ ਇਸ ਦੌਰ 'ਚ ਵੀ ਜੇ ਅਲਾਪ ਸਿਕੰਦਰ ਦਾ ਗੀਤ ਉਨ੍ਹਾਂ ਦੇ ਘਰਾਣੇ ਦੇ ਪ੍ਰਸੰਗ 'ਚ ਰੱਖ ਕੇ ਵੇਖੀਏ ਤਾਂ ਇਹ ਬਹੁਤ ਕੁਝ ਪੰਜਾਬੀ ਗਾਇਕੀ ਦੇ ਭਲੇ ਲਈ ਵਿਚਾਰਨਯੋਗ ਹੋਵੇਗਾ। ਸਰਦੂਲ ਵਰਗੀ ਮਿਠਾਸ ਪੁੱਤਰ ਦੇ ਗਲ਼ੇ 'ਚੋਂ ਮਿਲਣ ਦੀ ਆਸ ਬਣ ਗਈ ਹੈ। ਇਹਦੇ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਇਸ ਪਰਿਵਾਰ ਦੀਆਂ ਰਗਾਂ 'ਚ ਸੰਗੀਤਕ ਸੂਝ ਤੇ ਸੁਰਾਂ ਦਾ ਸਾਂਝਾ ਬਹਿਣ ਹੈ ਤੇ 'ਕਿਉਂ ਕਰਦੇ ਹੋ ਸਾਨੂੰ ਤੜਫਾਉਣ ਦੀਆਂ ਗੱਲਾਂ, ਹੁਣੇ ਆਏ ਹੋ ਤੇ ਹੁਣੇ ਤੁਰ ਜਾਣ ਦੀਆਂ ਗੱਲਾਂ' ਗੀਤਕਾਰ ਗੁਰਮਿੰਦਰ ਕੈਂਡੋਵਾਲ ਦੀ ਇਹ ਰਚਨਾ ਸੁਣਨ ਯੋਗ ਤੇ ਪ੍ਰਸੰਸਾਯੋਗ ਹੈ। ਸੰਗੀਤ ਨੂੰ ਪਿਆਰ ਕਰਨ ਵਾਲੇ ਉਦਾਸ ਚਿਹਰਿਆਂ 'ਤੇ ਰੌਣਕ ਪਰਤਣ ਦੀਆਂ ਉਮੀਦਾਂ ਬਣੀਆਂ ਹਨ। ਅਲਾਪ ਸਿਕੰਦਰ ਨੇ ਇਸ ਗੀਤ ਨਾਲ ਸਰਦੂਲ ਸਿਕੰਦਰ ਦੇ ਲੱਖਾਂ ਦੀਵਾਨਿਆਂ ਨੂੰ ਇਹ ਭਰੋਸਾ ਜ਼ਰੂਰ ਦਿੱਤਾ ਹੈ ਕਿ ਪਿੱਪਲ ਥਾਂ ਪਿੱਪਲ ਨਾ ਵੀ ਲੱਗੇ ਪਰ ਵੱਡੇ ਪਰਛਾਵੇਂ ਵਾਲੇ ਦਰਖਤ ਬਣਨ ਦੀ ਚਾਹਨਾ ਜ਼ਰੂਰ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਦੀਆਂ ਉਮੀਦਾਂ ਪੰਜਾਬੀ ਗਾਇਕੀ ਵਿਚ ਸੁਹਿਰਦਤਾ ਨਾਲ, ਸੰਗੀਤਕ ਸੁਰ ਤੇ ਸੰਭਾਵਨਾਵਾਂ ਨਾਲ ਪ੍ਰਵੇਸ਼ ਕਰਨ ਵਾਲੇ ਅਲਾਪ ਸਿਕੰਦਰ ਤੋਂ ਬਣੀਆਂ ਨੇ। ਸੰਗੀਤ ਸਮਰਾਟ ਮਰਹੂਮ ਚਰਨਜੀਤ ਅਹੂਜਾ ਤੇ ਸਰਦੂਲ ਸਿਕੰਦਰ ਉਸਤਾਦ-ਸ਼ਗਿਰਦ ਸਨ ਤੇ ਹੁਣ ਅਹੂਜਾ ਦੇ ਪੁੱਤਰ ਸਚਿਨ ਅਹੂਜਾ ਨੇ ਆਪਣੇ ਭਰਾਵਾਂ ਵਰਗੇ ਅਲਾਪ ਸਿਕੰਦਰ ਦੇ ਗੀਤ 'ਸਟੇਅ'ਨੂੰ ਸੰਗੀਤ ਦਿੱਤਾ ਹੈ ਤੇ ਮਾਹੀ ਮਿਊਜ਼ਿਕ ਕੰਪਨੀ ਨੇ ਇਕ ਮਹਾਨ ਸੰਗੀਤਕ ਪਰਿਵਾਰ ਦੀ ਨਵੀਂ ਸੁਰ ਨੂੰ ਸਰੋਤਿਆਂ ਦੇ ਸਨਮੁਖ ਪੇਸ਼ ਕਰਨ ਦਾ ਯਤਨ। ਜਿਵੇਂ ਸਰਦੂਲ ਸਿਕੰਦਰ ਤੇ ਅਮਰ ਨੂਰੀ ਨੇ ਪੰਜਾਬੀ ਗਾਇਕੀ, ਫ਼ਿਲਮ 'ਚ ਚੰਗੀ ਗਾਇਕੀ ਤੇ ਮਿਆਰੀ ਗੀਤਾਂ ਨਾਲ ਪੈੜਾਂ ਪਾਈਆਂ ਨੇ ਤੇ ਆਸ ਕਰਾਂਗੇ ਕਿ ਆਪ ਸਿਕੰਦਰ ਵੀ ਆਪਣੇ ਮਾਂ ਬਾਪ ਦੇ ਨਾਂ ਦੀ ਲੱਜ ਖੂਬਸੂਰਤ ਅੰਦਾਜ਼ 'ਚ ਪਾਲੇਗਾ।' ਸਟੇਅ ਗੀਤ ਨਾਲ ਅਲਾਪ ਨੂੰ ਸੱਚੀਂ ਚੰਗੀ ਗਾਇਕੀ 'ਚ ਸਟੇਅ ਮਿਲੇ, ਆਪਣੇ ਮਿੱਤਰ ਦੇ ਪੁੱਤਰ ਲਈ ਦੁਆਵਾਂ।

Ad Position 22
No active advertisement
ਪਿਛਲੀ ਖ਼ਬਰ ਫ਼ਿਲਮ 'ਸ਼ਹੀਦ-ਏ-ਮੁਹੱਬਤ' ਮੇਰੇ ਦਿਲ ਦੇ ਕਰੀਬ - ਦਿਵਿਆ ਦੱਤਾ ਅਗਲੀ ਖ਼ਬਰ ਨਵੀਂ ਪੀੜ੍ਹੀ ਲਈ ਪ੍ਰੇਰਨਾ ਹੈ ਹਿਨਾ ਖਾਨ
Ad Position 24
No active advertisement