ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਨਾਇਕ ਹੀ ਬਣਨ ਲੱਗ ਪਏ ਖ਼ਲਨਾਇਕ

Ad Position 21
No active advertisement
ਅਜੀਤ ਡੈਸਕ 08-07-2026

ਉਂਜ ਤਾਂ ਭਾਰਤੀ ਸਿਨੇਮਾ ਵਿਚ ਕਨ੍ਹਈਆ ਲਾਲ, ਕੇ. ਐਨ. ਸਿੰਘ, ਜੀਵਨ, ਮਦਨ ਪੁਰੀ, ਪ੍ਰੇਮ ਨਾਥ, ਪ੍ਰਾਣ, ਅਜੀਤ, ਡੈਨੀ, ਜਯੰਤ, ਅਮਜ਼ਦ ਖ਼ਾਨ, ਰਣਜੀਤ, ਸੁਜੀਤ ਕੁਮਾਰ, ਰੂਪੇਸ਼ ਕੁਮਾਰ, ਕੁਲਭੂਸ਼ਣ ਖਰਬੰਦਾ ਅਤੇ ਪ੍ਰੇਮ ਚੋਪੜਾ ਜਿਹੇ ਜ਼ਬਰਦਸਤ ਖਲਨਾਇਕ ਹੋਏ ਹਨ, ਜਿਨ੍ਹਾਂ ਨੇ ਆਪਣੀ ਬਾਕਮਾਲ ਅਦਾਕਾਰੀ ਅਤੇ ਯਾਦਗਾਰੀ ਸੰਵਾਦਾਂ ਸਦਕਾ ਦਰਸ਼ਕਾਂ ਦੇ ਮਨਾਂ 'ਤੇ ਗਹਿਰੀ ਛਾਪ ਛੱਡੀ, ਪਰ ਫਿਰ ਇਕ ਦੌਰ ਅਜਿਹਾ ਵੀ ਆਇਆ ਜਦੋਂ ਨਾਇਕ ਵਜੋਂ ਮੁੱਖ ਭੂਮਿਕਾਵਾਂ ਨਿਭਾਉਣ ਵਾਲੇ ਵੱਡੇ ਅਦਾਕਾਰ ਖ਼ੁਦ ਹੀ ਖ਼ਲਨਾਇਕ ਦਾ ਕਿਰਦਾਰ ਵੀ ਅਦਾ ਕਰਨ ਲੱਗ ਪਏ। ਅਮਿਤਾਭ ਬੱਚਨ ਦੀਆਂ 'ਦੀਵਾਰ, ਸੁਹਾਗ, ਕਾਲੀਆ, ਡੌਨ, ਲਾਲ ਬਾਦਸ਼ਾਹ' ਆਦਿ ਫ਼ਿਲਮਾਂ, ਵਿਨੋਦ ਖੰਨਾ ਦੀ 'ਮੇਰਾ ਗਾਓਂ ਮੇਰਾ ਦੇਸ਼', ਸ਼ਤਰੂਘਨ ਸਿਨਹਾ ਦੀ 'ਦੋਸਤਾਨਾ' ਅਤੇ ਫਿਰ ਅਗਲੇ ਦੌਰ ਵਿਚ ਅਕਸ਼ੇ ਕੁਮਾਰ ਦੀ 'ਇੰਟਰਨੈਸ਼ਨਲ ਖਿਲਾੜੀ', ਸ਼ਾਹਰੁਖ਼ ਖ਼ਾਨ ਦੀਆਂ 'ਡਰ' ਅਤੇ 'ਬਾਜ਼ੀਗਰ' ਅਤੇ ਜਾਨ ਅਬ੍ਰਾਹਮ ਦੀ 'ਧੂਮ' ਆਦਿ ਫ਼ਿਲਮਾਂ ਇਸ ਪ੍ਰਚਲਨ ਦੀਆਂ ਪ੍ਰਮੁੱਖ ਉਦਾਹਰਨਾਂ ਹਨ।

Ad Position 22
No active advertisement
ਪਿਛਲੀ ਖ਼ਬਰ ਵੱਖਰੀ ਹੀ ਪਛਾਣ ਰੱਖਦੀ ਹੈ ਮਾਨਵੀ ਗਾਗਰੂ ਅਗਲੀ ਖ਼ਬਰ ਆਰ. ਮਾਧਵਨ ਨੂੰ ਪਦਮਸ਼੍ਰੀ ਮਿਲਣਾ ਹੁਨਰ ਦਾ ਸਤਿਕਾਰ
Ad Position 24
No active advertisement