5 ਸਤੰਬਰ, 1985 ਨੂੰ ਦੇਸ਼ ਦੇ ਦਿਲ ਭਾਵ ਦਿੱਲੀ ਦੇ ਇਕ ਕਸ਼ਮੀਰੀ ਪੰਡਿਤ ਸੁਰਿੰਦਰ ਗਾਗਰੂ ਅਤੇ ਉਰਮਿਲ ਗਾਗਰੂ ਪਰਿਵਾਰ ਵਿਚ ਪੈਦਾ ਹੋਈ ਅਦਾਕਾਰਾ ਮਾਨਵੀ ਗਾਗਰੂ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ।
ਮਾਨਵੀ ਗਾਗਰੂ ਦੀ ਪੜ੍ਹਾਈ-ਲਿਖਾਈ ਦਿੱਲੀ ਵਿਚ ਹੀ ਹੋਈ। ਉਸ ਨੇ ਦਿੱਲੀ ਦੇ ਮਦਰਜ਼ ਇੰਟਰਨੈਸ਼ਨਲ ਸਕੂਲ ਤੋਂ ਪੜ੍ਹਾਈ ਕੀਤੀ। ਉਥੇ ਦਿੱਲੀ ਯੂਨੀਵਰਸਿਟੀ ਦੇ ਗਾਰਗੀ ਕਾਲਜ ਤੋਂ ਉਸ ਨੇ ਸਾਈਕੋਲਾਜੀ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ। ਮਾਨਵੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ.ਵੀ. ਸ਼ੋਅ 'ਧੂਮ ਮਚਾਓ ਧੂਮ' ਤੋਂ ਕੀਤੀ। ਉਸ ਤੋਂ ਅਗਲੇ ਸਾਲ 'ਆਮਰਸ : ਦ ਸਵੀਟ ਟੈਸਟ ਆਫ਼ ਫ੍ਰੈਂਡਸ਼ਿਪ' ਵਿਚ ਰਾਖੀ ਚੱਢਾ ਦੀ ਭੂਮਿਕਾ ਨਿਭਾਉਂਦੇ ਹੋਏ ਮਾਨਵੀ ਨੇ ਫ਼ਿਲਮਾਂ ਵਿਚ ਸ਼ੁਰੂਆਤ ਕੀਤੀ।
ਉਸ ਨੇ ਫ਼ਿਲਮ 'ਉਜੜਾ ਚਮਨ' (2019) ਵਿਚ ਅਪਸਰਾ ਬੱਤਰਾ ਦਾ ਮੁੱਖ ਕਿਰਦਾਰ ਨਿਭਾਇਆ ਸੀ। ਫਿਰ ਉਸ ਨੇ ਇਕ ਹੋਰ ਫ਼ਿਲਮ ਵਿਚ ਉਸ ਨੇ ਸਿੱਧੀ ਪਟੇਲ ਨਾਂਅ ਦੀ ਇਸ ਤਰ੍ਹਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ ਜਿਸ ਨੇ ਉਸ ਨੂੰ ਸਿਰਫ਼ ਰੋਮਾਂਟਿਕ ਕਿਰਦਾਰ ਵਿਚ ਫਿਟ ਬੈਠਣ ਵਾਲੀ ਕੁੜੀ ਦੀ ਦਿੱਖ ਤੋੜਨ ਵਿਚ ਮਦਦ ਕਰਦੇ ਹੋਏ ਉਸ ਦੇ ਕਰੀਅਰ ਨੂੰ ਸਾਕਾਰਾਤਮਿਕ ਦਿਸ਼ਾ ਦਿੱਤੀ ਹੈ। ਮਾਨਵੀ ਆਯੁਸ਼ਮਾਨ ਖੁਰਾਣਾ ਦੀ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਵਿਚ ਵੀ ਨਜ਼ਰ ਆ ਚੁੱਕੀ ਹੈ।
ਮਾਨਵੀ ਨੇ ਟੀ.ਵੀ. ਤੋਂ ਲੈ ਕੇ ਫ਼ਿਲਮਾਂ ਅਤੇ ਵੈੱਬ ਸੀਰੀਜ਼ ਤੱਕ ਆਪਣੇ ਹਰ ਕਿਰਦਾਰ ਵਿਚ ਇਕ ਵੱਖਰੀ ਪਛਾਣ ਛੱਡੀ ਹੈ। ਉਹ ਆਪਣੀਆਂ ਅਦਾਵਾਂ ਨਾਲ ਪ੍ਰਸੰਸਕਾਂ ਦਾ ਦਿਲ ਜਿੱਤ ਲੈਂਦੀ ਹੈ ਅਤੇ ਆਪਣੀ ਐਕਟਿੰਗ ਨਾਲ ਕਿਸੇ ਦੇ ਵੀ ਹੋਸ਼ ਉਡਾਉਣ ਦੀ ਕਾਬਲੀਅਤ ਰੱਖਦੀ ਹੈ।
-੦-