ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਫ਼ਿਲਮ 'ਸ਼ਹੀਦ-ਏ-ਮੁਹੱਬਤ' ਮੇਰੇ ਦਿਲ ਦੇ ਕਰੀਬ - ਦਿਵਿਆ ਦੱਤਾ

Ad Position 21
No active advertisement
ਅਜੀਤ ਡੈਸਕ 01-07-2026

ਅਜੋਕੇ ਦੌਰ 'ਚ ਆਸਾਨ ਨਹੀਂ ਹੈ ਫ਼ਿਲਮ ਜਗਤ ਵਿਚ ਆਪਣਾ ਦਬਦਬਾ ਬਣਾਈ ਰੱਖਣਾ। ਅਭਿਨੇਤਰੀ ਤੇ ਹੀਰੋਇਨ ਵਿਚ ਵਧੇਰੇ ਅੰਤਰ ਹੁੰਦਾ ਹੈ ਪਰ ਇਸ ਗੱਲ ਦੀ ਅਭਿਨੇਤਰੀ ਦਿਵਿਆ ਦੱਤਾ ਨੂੰ ਪੂਰੀ ਸਮਝ ਹੈ। ਪ੍ਰਸਿੱਧ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਦੇ ਨਾਲ ਫ਼ਿਲਮ 'ਸ਼ਹੀਦ-ਏ-ਮੁਹੱਬਤ' ਤੇ ਹੋਰ ਬਹੁਤ ਸਾਰੀਆਂ ਪੰਜਾਬੀ ਤੇ ਬਾਲੀਵੁੱਡ ਫ਼ਿਲਮਾਂ ਵਿਚ ਇਕ ਭੋਲੀ-ਭਾਲੀ ਵਧੇਰੇ ਕਰਕੇ ਸਲਵਾਰ ਕਮੀਜ਼ ਵਿਚ ਦਿਸਣ ਵਾਲੀ ਦਿਵਿਆ ਦੱਤਾ ਨੇ ਸਮੇਂ-ਸਮੇਂ 'ਤੇ ਬਾਲੀਵੁੱਡ ਵਿਚ ਗਲੈਮਰ ਰੂਪ ਰਾਹੀਂ ਵੀ ਆਪਣੀ ਵਿਲੱਖਣ ਪਛਾਣ ਬਣਾਈ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨੰਗੇਜ ਦੀ ਪ੍ਰਸਿੱਧੀ ਵਕਤੀ ਹੁੰਦੀ ਹੈ, ਕਲਾ ਦੇ ਜ਼ਰੀਏ ਹੀ ਇਕ ਅਦਾਕਾਰ ਫ਼ਨਕਾਰ ਆਪਣੇ ਖੇਤਰ 'ਚ ਲੰਮਾ ਪੈਂਡਾ ਤੈਅ ਕਰਨ ਦੇ ਸਮਰੱਥ ਬਣਦਾ ਹੈ। ਆਪਣੀ ਪਹਿਲੀ ਫ਼ਿਲਮ 'ਇਸ਼ਕ ਮੇਂ ਜੀਨਾ ਇਸ਼ਕ ਮੇਂ ਮਰਨਾ' (1994) ਤੋਂ ਨਿਰਦੇਸ਼ਕ ਸ਼ਾਹਰੁਖ ਮਿਰਜਾ ਰਾਹੀ ਵੱਡੇ ਪਰਦੇ 'ਤੇ ਆਉਣ ਵਾਲੀ ਹਿੰਦੀ, ਪੰਜਾਬੀ ਤੇ ਹਾਲੀਵੁੱਡ ਅਦਾਕਾਰਾ ਦਿਵਿਆ ਦੱਤਾ ਦਾ ਇਹ ਵੀ ਕਹਿਣਾ ਹੈ ਕਿ ਗੁਰਦਾਸ ਮਾਨ ਨਾਲ ਆਈਆਂ ਉਸ ਦੀਆਂ ਫ਼ਿਲਮਾਂ 'ਸ਼ਹੀਦ-ਏ-ਮੁਹੱਬਤ', 'ਦੇਸ਼ ਹੋਇਆ ਪ੍ਰਦੇਸ਼' , 'ਵਾਰਿਸ ਸ਼ਾਹ ਇਸ਼ਕ ਦਾ ਵਾਰਿਸ' , 'ਸੁਖਮਨੀ' ਆਦਿ ਵਿਚ ਕੀਤੇ ਅਭਿਨੈ ਤੋਂ ਉਹ ਬੇਹੱਦ ਸੰਤੁਸ਼ਟ ਹੈ ਤੇ ਉਸ ਫ਼ਿਲਮ 'ਸ਼ਹੀਦ-ਏ-ਮੁਹੱਬਤ' ਨੂੰ ਆਪਣੇ ਦਿਲ ਦੇ ਕਰੀਬ ਦੀ ਫ਼ਿਲਮ ਕਹਿ ਕੇ ਵੀ ਬਿਆਨਿਆ। ਉਸ ਨੇ ਹਮੇਸ਼ਾ ਵਪਾਰਕ ਤੇ ਕਲਾ ਫ਼ਿਲਮਾਂ ਦੋਵਾਂ ਨੂੰ ਹੀ ਬਰਾਬਰ ਦੀ ਮਹੱਤਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਮੇਡੀ ਫ਼ਿਲਮਾਂ ਕਰਕੇ ਵੀ ਉਸ ਨੂੰ ਖੁਸ਼ੀ ਮਿਲਦੀ ਹੈ। ਅਭਿਨੇਤਰੀ ਦਿਵਿਆ ਦੱਤਾ ਨੇ ਆਪਣੀਆਂ ਫ਼ਿਲਮਾਂ 'ਵੀਰਜਾਰਾ', 'ਬਾਗ਼ਬਾਨ', 'ਸ਼ਾਦੀ ਕਾ ਲੱਡੂ', 'ਜੁਰਾਸਿਕ ਪਾਰਕ' ਅਤੇ 'ਅਗਨੀ ਪੱਥ' ਵਿਚ ਆਪਣੇ ਵੱਖ-ਵੱਖ ਕਿਰਦਾਰਾਂ ਪ੍ਰਤੀ ਜਿੱਥੇ ਖੁਸ਼ੀ ਸਾਂਝੀ ਕੀਤੀ, ਉੱਥੇ ਦਿਵਿਆ ਦੱਤਾ ਨੇ ਆਪਣੀ ਫ਼ਿਲਮ 'ਨੇਤਾ ਜੀ', 'ਅਗਨੀ ਸਾਕਸ਼ੀ', 'ਜ਼ਿੰਦਗੀ ਖੂਬਸੂਰਤ ਹੈ', 'ਛੋਟੇ ਸਰਕਾਰ' ਦੇ ਨਾਲ ਨਾਲ 'ਟਰੇਨ ਟੂ ਪਾਕਿਸਤਾਨ', 'ਬੜੇ ਮੀਆਂ ਛੋਟੇ ਮੀਆਂ', 'ਸਰ ਆਂਖੋਂ ਪਰ', 'ਰਾਜਾ ਜੀ', 'ਰਾਮ ਔਰ ਸ਼ਿਆਮ', 'ਰਾਜਾ ਕੀ ਆਏਗੀ ਬਰਾਤ', 'ਕਸੂਰ' ਅਤੇ 'ਈਂਟ ਕਾ ਜਵਾਬ ਪੱਥਰ' ਆਦਿ ਵਿਚ ਨਿਭਾਏ ਆਪਣੇ ਚੰਗੇ ਅਭਿਨੇ ਦਾ ਵੀ ਜ਼ਿਕਰ ਕੀਤਾ। ਨਸੀਰੂਦੀਨ ਸ਼ਾਹ ਨਾਲ ਕੀਤੀ ਫ਼ਿਲਮ 'ਦਾਵਾ' ਵਿਚ ਦਿਵਿਆ ਦੱਤਾ ਨੇ ਆਪਣੀ ਕਲਾ ਦਾ ਇਕ ਵੱਖਰਾ ਰੂਪ ਪੇਸ਼ ਕਰਕੇ ਦਰਸ਼ਕਾਂ ਦੀ ਚੰਗੀ ਸਰਾਹਣਾ ਹਾਸਿਲ ਕਰਨ ਦਾ ਵੀ ਇਕ ਚੰਗਾ ਮੌਕਾ ਮੰਨਿਆ ਹੈ। ਵੱਡੇ ਬੈਨਰਾਂ ਦੀਆਂ ਫ਼ਿਲਮਾਂ ਕਰਕੇ ਦਿਵਿਆ ਦੱਤਾ ਦਾ ਵਧੇਰੇ ਆਤਮ ਵਿਸ਼ਵਾਸ ਵਧਿਆ। ਦਿਵਿਆ ਦੱਤਾ ਨੇ ਫ਼ਿਲਮਾਂ ਵਿਚ ਆਪਣੀ ਸਮਝਦਾਰੀ ਤੇ ਆਪਣੀ ਸੁੰਦਰਤਾ ਦੇ ਜ਼ਬਰਦਸਤ ਕੰਬੀਨੇਸ਼ਨ ਰਾਹੀਂ ਸਾਬਤ ਕੀਤਾ ਕਿ ਉਹ ਗਲੈਮਰਸ ਦਿੱਖ ਵਿਚ ਵੀ ਆਪਣੇ ਕਿਰਦਾਰਾਂ ਰਾਹੀਂ ਦਰਸ਼ਕਾਂ ਦੀ ਪ੍ਰਸੰਸਾ ਖੱਟੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦਿਵਿਆ ਦੱਤਾ ਨੇ ਲੜੀਵਾਰ 'ਕਦਮ' ਦੀਆਂ 60 ਕਿਸ਼ਤਾਂ ਵਿਚ 60 ਵੱਖ ਵੱਖ ਕਿਰਦਾਰ ਨਿਭਾਏ, ਜੋ ਕਿ ਕਿਸੇ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮੈਂ ਖੁਸ਼ ਹਾਂ ... ਤੇ ਇਕ ਪੰਜਾਬਣ ਮੁਟਿਆਰ ਨੇ ਪੰਜਾਬੀ ਸਿਨੇਮੇ ਦੇ ਨਾਲ-ਨਾਲ ਬਾਲੀਵੁੱਡ ਤੇ ਹਾਲੀਵੁੱਡ ਤੱਕ ਦਾ ਸਫਰ ਤੈਅ ਕੀਤਾ ਹੈ। ਉਨ੍ਹਾਂ ਇਹ ਦੱਸਦੇ ਹੋਏ ਖੁਸ਼ੀ ਜ਼ਾਹਿਰ ਕੀਤੀ ਕਿ ਉਨ੍ਹਾਂ ਦੀ ਮਾਤਾ ਡਾਕਟਰ ਨਲਿਨੀ ਦੱਤਾ ਦੀ ਲਘੂ ਕਹਾਣੀਆਂ ਤੇ ਅਧਾਰਿਤ ਪੁਸਤਕ 'ਕਤਰਾ ਕਤਰਾ ਜ਼ਿੰਦਗੀ' ਮੁੰਬਈ ਵਿਖੇ ਲੋਕ ਅਰਪਣ ਕਰਕੇ ਵਧੇਰੇ ਸਕੂਨ ਮਿਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਮੰਮੀ ਨਲਿਨੀ ਦੱਤਾ ਦੀ ਪਹਿਲੀ ਪੁਸਤਕ 'ਤਨਹਾਈਆਂ' ਬਾਲੀਵੁੱਡ ਦੇ ਮਰਹੂਮ ਪ੍ਰਸਿੱਧ ਅਭਿਨੇਤਾ ਸੁਨੀਲ ਦੱਤ ਵਲੋਂ ਲੋਕ ਅਰਪਣ ਕੀਤੀ ਗਈ ਸੀ। ਕੁਦਰਤੀ ਤੌਰ 'ਤੇ ਹਸੂੰ-ਹਸੂੰ ਕਰਦੇ ਚਿਹਰੇ 'ਤੇ ਆਉਂਦੇ ਕਮਾਲ ਦੇ ਹਾਵ- ਭਾਵ ਦੇ ਸੁਮੇਲ ਵਿਚ 150 ਤੋਂ ਵੱਧ ਫ਼ਿਲਮਾਂ ਅਤੇ ਲੜੀਵਾਰਾਂ ਦਾ ਹਿੱਸਾ ਬਣੀ ਅਭਿਨੈ ਸ਼ੈਲੀ ਵਿਚ ਮੋਹਰੀ ਬਣੀ ਹੈ। ਦਿਵਿਆ ਦੱਤਾ ਦੀ ਕਾਮਯਾਬੀ ਪਿੱਛੇ ਉਸ ਦੇ ਵੱਖ-ਵੱਖ ਬੋਲੀਆਂ ਵਿਚ ਸਹਿਜਤਾ ਨਾਲ ਡਾਇਲਾਗ ਪੇਸ਼ ਕਰਨ ਦੀ ਮੁਹਾਰਤ ਵੀ ਰਹੀ ਹੈ। ਫ਼ਿਲਮ ਫੇਅਰ ਐਵਾਰਡ, ਸਕਰੀਨ ਐਵਾਰਡ, ਜ਼ੀ ਸਿਨੇ ਐਵਾਰਡ ਆਦਿ ਪੁਰਸਕਾਰਾਂ ਨਾਲ ਨਿਵਾਜੀ ਆਪਣੇ ਫ਼ਿਲਮੀ ਕਰੀਅਰ ਦੀ ਗਲੋਬਲ ਤੱਕ ਪਹਿਚਾਣ ਬਣਾਉਣ ਵਿਚ ਵੀ ਮੋਹਰੀ ਬਣੀ ਹੈ। ਉਨ੍ਹਾਂ ਨੂੰ ਇਹ ਵੀ ਮਾਣ ਹਾਸਿਲ ਹੋਇਆ ਕਿ 13ਵੇਂ ਆਈਫਾ ਪੁਰਸਕਾਰ ਦੌਰਾਨ ਦਿਵਿਆ ਦੱਤਾ ਨੂੰ ਫ਼ਿਲਮ 'ਸਟੈਨਲੇ ਕਾ ਢਾਬਾ' ਲਈ ਬੈਸਟ ਐਕਟਰੈੱਸ ਐਵਾਰਡ ਦੇ ਕੇ ਵੀ ਨਿਵਾਜਿਆ ਗਿਆ।

Ad Position 22
No active advertisement
ਪਿਛਲੀ ਖ਼ਬਰ ਫਿਰ ਤੋਂ ਮੰਗ ਵਿਚ ਹੈ ਸੰਜੈ ਦੱਤ ਅਗਲੀ ਖ਼ਬਰ ਸਰਦੂਲ ਸਿਕੰਦਰ ਦੇ ਪੁੱਤਰ ਅਲਾਪ ਸਿਕੰਦਰ ਦਾ 'ਸਟੇਅ' ਗੀਤ ਨਾਲ ਵਿਰਾਸਤੀ ਗਾਇਕੀ ਦਾ ਨਵਾਂ ਰੰਗ
Ad Position 24
No active advertisement