ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕੀਤਾ ਕੀ ਆ? <br/>

Ad Position 21
No active advertisement
ਅਜੀਤ ਡੈਸਕ 05-04-2026

'ਕਿਉਂ ਬਈ ਨਿਹਾਲ ਸਿਹਾਂ ਬੜਾ ਚੁੱਪ-ਚੁੱਪ ਰਹਿਣਾ' ਬਲਹਾਰ ਸਿੰਘ ਨੇ ਨਿਹਾਲ ਸਿੰਘ ਦੇ ਮੋਢੇ 'ਤੇ ਹੱਥ ਰੱਖਦਿਆਂ ਪੁੱਛਿਆ | ਨਿਹਾਲ ਸਿੰਘ ਬੋਲਿਆ, 'ਬੈਜਾ ਬਲਹਾਰ ਸਿਆਂ, ਅੱਜ ਮਨ ਹਲਕਾ ਕਰ ਹੀ ਲੈਨਾਂ | ਮੈਂ ਜਦੋਂ ਕਾਲਜ ਛੱਡਿਆ ਤੇ ਅਰਬ ਕੰਟਰੀ ਚਲੇ ਗਿਆ | 4 ਸਾਲ ਲੇਬਰ ਕੀਤੀ, 40 ਦਿਨ ਜੇਲ੍ਹ 'ਚ ਵੀ ਰਹਿਣਾ ਪਿਆ | ਆ ਕੇ ਪਹਿਲਾਂ ਛੋਟੀ ਭੈਣ ਦਾ ਵਿਆਹ ਕੀਤਾ, ਫਿਰ ਸਾਲ ਕੁ ਠਹਿਰ ਕੇ ਆਪਣਾ ਵਿਆਹ ਕਰਵਾਇਆ | ਸਾਲ ਕੁ ਠਹਿਰ ਕੇ ਮੈਂ ਪੈਰਿਸ ਚਲੇ ਗਿਆ | ਮੇਰੇ ਛੇਤੀ ਮਗਰੋਂ ਮੇਰਾ ਬਾਪ ਚੜ੍ਹਾਈ ਕਰ ਗਿਆ | ਕੁਝ ਮਹੀਨੇ ਬਾਅਦ ਮੇਰੀ ਘਰਵਾਲੀ ਦੇ ਗੁੱਡੀਆ ਹੋ ਕੇ ਮਰ ਗਈ | ਮੇਰੀ ਮਾਂ ਤੇ ਘਰ ਵਾਲੀ ਇਕੱਲੀਆਂ ਰਹਿ ਗਈਆਂ, ਕਿਉਂਕਿ ਛੋਟਾ ਭਰਾ ਵੀ ਅਰਬ ਕੰਟਰੀ ਚਲੇ ਗਿਆ | ਮੈਂ ਪੈਰਿਸ ਛੱਡ ਕੇ ਘਰ ਆ ਲੋਹੇ, ਸੀਮੈਂਟ ਦੀ ਦੁਕਾਨ ਪਾ ਲਈ | ਬਹੁਤ ਮਿਹਨਤ ਕੀਤੀ, ਘਰ ਬਣਾਇਆ, ਨਾਲੇ ਰੱਬ ਮੈਨੂੰ ਮੁੰਡਾ ਦੇ ਦਿੱਤਾ | ਮੁੰਡਾ ਚੰਗੇ ਸਕੂਲ ਪੜ੍ਹਾਇਆ, ਦੁਕਾਨ ਦਾ ਕੰਮ ਬਹੁਤ ਚੱਲ ਪਿਆ | ਲੋਕਾਂ ਦੇ ਵਿਆਹ ਪਾਰਟੀਆਂ 'ਤੇ ਜਾਣਾ ਕਾਫੀ ਵੱਧ ਗਿਆ | ਇਸ ਕਰਕੇ ਘੁਟ ਦਾਰੂ ਪੀਣ ਲੱਗ ਪਿਆ | ਛੋਟਾ ਭਰਾ ਬਾਹਰੋਂ ਖਾਲੀ ਹੱਥ ਆ ਗਿਆ | ਉਹਨੂੰ ਮੰਗਿਆ, ਵਿਆਹਿਆ | ਲੋਕਾਂ ਦੀਆਂ ਗੱਲਾਂ ਦੇ ਡਰੋਂ ਬਾਪ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ | ਮੁੰਡਾ +2 'ਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ | ਫਿਰ ਮੁੰਡਾ ਕਹਿਣ ਲੱਗ ਪਿਆ ਕੇ ਮੈਨੂੰ ਬਾਹਰ ਭੇਜੋ | ਮੈਂ ਔਖਾ-ਸੌਖਾ ਹੋ ਕੇ ਮੁੰਡੇ ਨੂੰ ਆਸਟ੍ਰੇਲੀਆ ਭੇਜਿਆ | ਮੁੰਡਾ ਪੱਕਾ ਹੋ ਗਿਆ | ਆਪਣਾ ਘਰ ਲੈ ਲਿਆ | ਮੈਂ ਮੁੰਡੇ ਤੋਂ ਕਦੀ ਪੈਸੇ ਨਹੀਂ ਮੰਗੇ | ਫਿਰ ਮਾਂ ਨੂੰ ਕੈਂਸਰ ਹੋ ਗਿਆ, ਪੂਰਾ ਡੇਢ ਸਾਲ ਮੈਂ ਪੀ.ਜੀ.ਆਈ. ਲੈ ਕੇ ਜਾਂਦਾ ਰਿਹਾ ਪਰ ਮੈਂ ਮਾਂ ਨੂੰ ਬਚਾ ਨਾ ਸਕਿਆ | ਫਿਰ ਮੁੰਡੇ ਨੇ ਸਾਨੂੰ ਘੁਮਾਉਣ ਲਈ ਬਾਹਰ ਸੱਦਿਆ | ਉਥੇ ਜਾ ਕੇ ਮੈਂ ਕਿਹਾ ਅੱਗੇ ਤਾਂ ਪੰਜਾਬ ਦੇਸੀ ਜਿਹੀ ਦਾਰੂ ਪੀਂਦੇ ਸੀ, ਇਥੇ ਬਾਹਰ ਵਾਲੀ ਪੀ ਕੇ ਦੇਖਦੇ ਆਂ | ਇਕ ਦਿਨ ਕੁਝ ਜ਼ਿਆਦਾ ਪੀ ਹੋ ਗਈ, ਮੁੰਡਾ ਖਿੱਝ ਗਿਆ ਤੇ ਝਟ ਕਹਿ ਦਿੱਤਾ ਤੁਸੀਂ ਸਾਰੀ ਉਮਰ ਦਾਰੂ ਪੀਤੀ ਤੇ ਕੀਤਾ ਕੀ ਆ |'

-ਤਲਵਣ | ਮੋਬਾਈਲ : 98140-74265

Ad Position 22
No active advertisement
ਪਿਛਲੀ ਖ਼ਬਰ ਵਿਅੰਗ ਕਵਿਤਾ/ ਚਾਹ ਦੀ ਚਾਹ ਅਗਲੀ ਖ਼ਬਰ ਜੰਗ ਦਾ ਦਰਦ
Ad Position 24
No active advertisement