1. ਸਾਰੀ ਜ਼ਿੰਦਗੀ ਵਿਚ ਉਹ ਸਮਾਂ ਭੈੜਾ ਹੁੰਦਾ ਹੈ, ਜਦੋਂ ਵਿਅਕਤੀ ਮਹਿਸੂਸ ਕਰਦਾ ਹੈ ਕਿ ਉਸ ਨੇ ਵਕਤ ਨਹੀਂ ਸੰਭਾਲਿਆ |

2. ਸਮਾਂ ਉਨ੍ਹਾਂ ਦੀ ਮਦਦ ਨਹੀਂ ਕਰਦਾ ਜੋ ਆਪਣੀ ਮਦਦ ਆਪ ਨਹੀਂ ਕਰਦੇ |
3. ਜਦੋਂ ਪੈਸਾ ਬੋਲਦਾ ਹੈ, ਤਾਂ ਸਚਾਈ ਚੁੱਪ ਹੋ ਜਾਂਦੀ ਹੈ |
4. ਤੁਸੀਂ ਸਾਰੇ ਫੁੱਲਾਂ ਨੂੰ ਕੱਟ ਸਕਦੇ ਹੋ, ਪਰ ਬਹਾਰ ਆਉਣ ਤੋਂ ਰੋਕ ਨਹੀਂ ਸਕਦੇ |
5. ਸਮਾਂ, ਉਮਰ ਤੇ ਪਾਣੀ ਕਦੇ ਪਿਛਾਂਹ ਨਹੀਂ ਮੁੜਦੇ |
6. ਮੁਸ਼ਕਿਲ ਵੇਲੇ ਹਿੰਮਤ ਨਾਲ ਕੰਮ ਲੈਣਾ ਅੱਧੀ ਸਫਲਤਾ ਪ੍ਰਾਪਤ ਕਰਨੀ ਹੈ |
7. ਜ਼ਿੰਦਗੀ ਇਕ 100 ਸਫ਼ੇ ਦੀ ਕਿਤਾਬ ਹੈ, ਪਹਿਲਾ ਸਫਾ ਜਨਮ ਹੈ, ਆਖਰੀ ਸਫਾ ਮੌਤ ਹੈ | ਵਿਚਕਾਰਲੇ ਸਾਰੇ ਸਫੇ ਖਾਲੀ ਹਨ, ਜਿਨ੍ਹਾਂ ਨੂੰ ਤੁਸੀਂ ਅਨੰਦ, ਮੁਸਕਰਾਹਟ, ਪਿਆਰ ਤੇ ਖ਼ੁਸ਼ੀ ਨਾਲ ਭਰ ਸਕਦੇ ਹੋ |
8. ਆਪਣੇ ਗੁੱਸੇ ਨੂੰ ਏਨਾ ਮਹਿੰਗਾ ਕਰ ਦਿਓ ਕਿ ਕੋਈ ਇਸ ਨੂੰ ਲੈ ਨਾ ਸਕੇ ਅਤੇ ਆਪਣੀ ਖ਼ੁਸ਼ੀ ਨੂੰ ਏਨਾ ਸਸਤਾ ਕਰ ਦਿਓ ਕਿ ਹਰ ਇਕ ਇਸ ਨੂੰ ਤੁਹਾਡੇ ਤੋਂ ਮੁਫ਼ਤ ਲੈ ਸਕੇ |
9. ਹਰ ਨਵਾਂ ਦਿਨ ਬੀਤ ਗਏ ਦਿਨ ਦਾ ਵਿਦਿਆਰਥੀ ਹੁੰਦਾ ਹੈ |
10. ਜ਼ਮੀਨ 'ਤੇ ਖਿੱਚੀਆਂ ਲਕੀਰਾਂ ਸਰਹੱਦਾਂ ਬਣ ਜਾਂਦੀਆਂ ਹਨ, ਚਮੜੀ 'ਤੇ ਖਿੱਚੀਆਂ ਜਾਣ ਤਾਂ ਖ਼ੂਨ ਹੀ ਕੱਢ ਦਿੰਦੀਆਂ ਹਨ | ਜੇਕਰ ਰਿਸ਼ਤਿਆਂ ਵਿਚ ਖਿੱਚੀਆਂ ਜਾਣ ਤਾਂ ਕੰਧ ਬਣਾ ਦਿੰਦੀਆਂ ਹਨ |
-ਮੋਬਾਈਲ : 94633-51425