ਹੈਦਰਾਬਾਦ, 18 ਅਪ੍ਰੈਲ (ਏਜੰਸੀ)-ਆਈ.ਪੀ.ਐਲ. 2026 ਦੇ 27ਵੇਂ ਮੈਚ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 10 ਦੌੜਾਂ ਨਾਲ ਹਰਾਇਆ | ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਅਭਿਸ਼ੇਕ ਤੇ ਕਲਾਸੇਨ ਦੇ ਅਰਧ ਸੈਂਕੜਿਆਂ ਦੀ ਬਦੌਲਤ ਹੈਦਰਾਬਾਦ ਨੇ ਚੇਨਈ ਲਈ 195 ਦੌੜਾਂ ਦਾ ਟੀਚਾ ਰੱਖਿਆ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਹੈਦਰਾਬਾਦ ਨੇ ਸ਼ਾਨਦਾਰ ਸ਼ੁਰੂਆਤ ਕੀਤੀ | ਅਭਿਸ਼ੇਕ ਸ਼ਰਮਾ ਨੇ ਸਿਰਫ਼ 15 ਗੇਂਦਾਂ 'ਤੇ ਧਮਾਕੇਦਾਰ ਅਰਧ ਸੈਂਕੜਾ ਲਗਾਇਆ, ਅੰਤ 'ਚ 22 ਗੇਂਦਾਂ 'ਤੇ 59 ਦੌੜਾਂ ਬਣਾਈਆਂ | ਇਸ ਦÏਰਾਨ, ਹੈਡ ਨੇ 23 ਦÏੜਾਂ ਦਾ ਯੋਗਦਾਨ ਪਾਇਆ | ਹਾਲਾਂਕਿ, ਈਸ਼ਾਨ ਕਿਸ਼ਨ ਬਿਨ੍ਹਾਂ ਕੋਈ ਦੋੜ ਬਣਾਏ ਆਉਟ ਹੋ ਗਿਆ | ਇਸ ਤੋਂ ਬਾਅਦ, ਹੇਨਰਿਕ ਕਲਾਸੇਨ ਨੇ 39 ਗੇਂਦਾਂ 'ਤੇ 59 ਦÏੜਾਂ ਬਣਾਈਆਂ | ਇਨ੍ਹਾਂ ਪ੍ਰਦਰਸ਼ਨਾਂ ਦੇ ਦਮ 'ਤੇ, ਹੈਦਰਾਬਾਦ ਨੇ ਆਪਣੇ ਨਿਰਧਾਰਤ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ ਕੁੱਲ 194 ਦÏੜਾਂ ਬਣਾਈਆਂ | ਟੀਚੇ ਦੀ ਪ੍ਰਾਪਤੀ ਕਰਦੇ ਸਮੇਂ ਚੇਨਈ ਦੀ ਸ਼ੁਰੂਆਤ ਬਹੁਤ ਮਾੜੀ ਰਹੀ | ਟੀਮ ਦੇ ਸਟਾਰ ਬੱਲੇਬਾਜ਼ ਸੰਜੂ ਸੈਮਸਨ ਸਿਰਫ਼ 7 ਦੌੜਾਂ ਬਣਾ ਕੇ ਆਊਟ ਹੋ ਗਏ | ਇਸ ਤੋਂ ਬਾਅਦ, ਗਾਇਕਵਾੜ (19) ਇਕ ਵਾਰ ਫਿਰ ਅਸਫਲ ਰਿਹਾ | ਹਾਲਾਂਕਿ, ਆਯੁਸ਼ ਨੇ 13 ਗੇਂਦਾਂ 'ਤੇ 30 ਦÏੜਾਂ ਬਣਾਈਆਂ ਤੇ ਮੈਥਿਊ ਸ਼ਾਰਟ ਨੇ ਵੀ ਇਕ ਵਧੀਆ ਪਾਰੀ ਖੇਡੀ | ਪਰ ਡੇਵਾਲਡ ਬ੍ਰੇਵਿਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ | ਸਰਫਰਾਜ਼ ਖਾਨ 25 ਦÏੜਾਂ ਬਣਾਉਣ 'ਚ ਕਾਮਯਾਬ ਰਿਹਾ | ਸ਼ਿਵਮ ਦੂਬੇ ਨੇ 16 ਗੇਂਦਾਂ 'ਤੇ 21 ਦÏੜਾਂ ਬਣਾ ਕੇ ਪਾਰੀ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਿਰਾਜ ਨੇ ਉਸਨੂੰ ਬੋਲਡ ਆਊਟ ਕਰ ਦਿੱਤਾ | ਟੀਮ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ ਕੁੱਲ 184 ਦੌੜਾਂ ਹੀ ਬਣਾ ਪਾਈ |
ਖੇਡ ਸੰਸਾਰ
Free
ਹੈਦਰਾਬਾਦ ਨੇ ਚੇਨਈ ਨੂੰ 10 ਦੌੜਾਂ ਨਾਲ ਹਰਾਇਆ <br/>
ਅਜੀਤ ਡੈਸਕ
19-04-2026