ਨਵੀਂ ਦਿੱਲੀ, 22 ਮਈ (ਪੀ.ਟੀ.ਆਈ.)-ਭਾਰਤੀ ਆਲਰਾਊਾਡਰ ਵਿਜੇ ਸ਼ੰਕਰ ਨੇ ਘਰੇਲੂ ਕ੍ਰਿਕਟ ਤੇ ਆਈ.ਪੀ.ਐਲ. ਤੋਂ ਸੰਨਿਆਸ ਲੈਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਕ੍ਰਿਕਟ ਖੇਡਣਾ ਜਾਰੀ ਰੱਖਣ ਲਈ ਨਵੇਂ ਮੌਕਿਆਂ ਦੀ ਭਾਲ ਕਰੇਗਾ | ਤਾਮਿਲਨਾਡੂ ਦੇ 35 ਸਾਲਾ ਸ਼ੰਕਰ ਨੇ 2025-26 ਸੀਜ਼ਨ ਦੌਰਾਨ ਤਿ੍ਪੁਰਾ ਟੀਮ ਦੀ ਨੁਮਾਇੰਦਗੀ ਕੀਤੀ | ਉਸਨੇ 2018 ਅਤੇ 2019 ਦੇ ਵਿਚਕਾਰ ਭਾਰਤ ਲਈ 12 ਇਕ ਰੋਜ਼ਾ ਅਤੇ 9 ਟੀ-20 ਮੈਚ ਖੇਡੇ | ਤਾਮਿਲਨਾਡੂ ਦੇ ਰਹਿਣ ਵਾਲੇ ਵਿਜੇ ਨੇ 10 ਸਾਲ ਦੀ ਉਮਰ 'ਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ | ਉਸਨੇ ਆਪਣਾ ਜ਼ਿਆਦਾਤਰ ਕ੍ਰਿਕਟ ਤਾਮਿਲਨਾਡੂ ਲਈ ਖੇਡਿਆ, ਅੰਡਰ-13 ਪੱਧਰ ਤੋਂ ਲੈ ਕੇ ਸੀਨੀਅਰ ਟੀਮ ਤੱਕ | ਉਸਨੇ 77 ਫਸਟ-ਕਲਾਸ ਮੈਚਾਂ ਵਿਚ 4,253 ਦÏੜਾਂ ਬਣਾਈਆਂ ਤੇ 43 ਵਿਕਟਾਂ ਲਈਆਂ¢ ਲਿਸਟ 'ਏ' ਕ੍ਰਿਕਟ ਵਿਚ, ਉਸਨੇ 112 ਮੈਚਾਂ ਵਿੱਚ 2,790 ਦÏੜਾਂ ਬਣਾਈਆਂ ਤੇ 73 ਵਿਕਟਾਂ ਲਈਆਂ, ਜਦੋਂ ਕਿ 159 ਟੀ-20 ਮੈਚਾਂ ਵਿੱਚ, ਉਸਨੇ 2,583 ਦÏੜਾਂ ਅਤੇ 38 ਵਿਕਟਾਂ ਦਰਜ ਕੀਤੀਆਂ |
ਖੇਡ ਸੰਸਾਰ
Free
ਵਿਜੇ ਸ਼ੰਕਰ ਨੇ ਘਰੇਲੂ ਕ੍ਰਿਕਟ ਤੇ ਆਈ.ਪੀ.ਐਲ. ਤੋਂ ਲਿਆ ਸੰਨਿਆਸ
ਅਜੀਤ ਡੈਸਕ
23-05-2026