07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਮੈਕਸੀਕੋ ਵਲੋਂ 40 ਸਾਲਾਂ ਬਾਅਦ ਨਾਕਆਊਟ ’ਚ ਪਹਿਲੀ ਜਿੱਤ ਦਰਜ

Ad Position 21
No active advertisement
ਅਜੀਤ ਡੈਸਕ 02-07-2026
ਮੈਕਸੀਕੋ ਸਿਟੀ, 1 ਜੁਲਾਈ (ਏਜੰਸੀ)- ਜੂਲੀਅਨ ਕਿਵਨੋਨਸ ਤੇ ਰਾਉਲ ਜਿਮੇਨੇਜ ਨੇ ਪਹਿਲੇ ਅੱਧ ’ਚ 9 ਮਿੰਟ ਦੇ ਅੰਤਰਾਲ ’ਚ ਗੋਲ ਕੀਤੇ, ਜਿਸ ਨਾਲ ਮੈਕਸੀਕੋ ਨੇ ਇਕਵਾਡੋਰ ਨੂੰ 2-0 ਨਾਲ ਹਰਾ ਕੇ ਅੰਤਿਮ 16 ’ਚ ਥਾਂ ਬਣਾਈ ਅਤੇ ਨਾਕਆਊਟ ਪੜਾਅ ’ਚ ਜਿੱਤ ਹਾਸਿਲ ਕਰਨ ਦੇ 40 ਸਾਲ ਦੇ ਸੌਕੇ ਨੂੰ ਖਤਮ ਕੀਤਾ। ਕਿਵਨੋਨਸ ਨੇ 22ਵੇਂ ਮਿੰਟ ’ਚ ਮੈਕਸੀਕੋ ਲਈ ਪਹਿਲਾ ਗੋਲ ਕੀਤਾ, ਜਦੋਂ ਕਿ ਜਿਮੇਨੇਜ ਨੇ 31ਵੇਂ ਮਿੰਟ ’ਚ ਉਸ ਦੀ ਬੜਤ ਦੁਗਣੀ ਕਰ ਦਿੱਤੀ। ਮੈਕਸੀਕੋ ਦੀ ਟੀਮ ਨੇ 1986 ’ਚ ਟੂਰਨਾਮੈਂਟ ਦੀ ਮੇਜ਼ਬਾਨੀ ਕਰਦੇ ਹੋਏ ਰਾਉਂਡ ਆਫ 16 ’ਚ ਬੁਲਗਾਰੀਆ ਨੂੰ ਹਰਾਉਣ ਦੇ ਬਾਅਦ ਤੋਂ ਨਾਕਆਊਟ ਪੜਾਅ ਦਾ ਕੋਈ ਮੈਚ ਨਹੀਂ ਜਿੱਤਿਆ ਸੀ। ਇਸ ਦੇ ਬਾਅਦ ਮੈਕਸੀਕੋ ਨੂੰ 1994, 1998, 2002, 2006, 2010, 2014 ਤੇ 2018 ਦੇ ਵਿਸ਼ਵ ਕੱਪ ’ਚ ਅੰਤਿਮ 16 ’ਚ ਲਗਾਤਾਰ 7 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਕਤਰ ’ਚ 2022 ’ਚ ਖੇਡੇ ਗਏ ਵਿਸ਼ਵ ਕੱਪ ’ਚ ਗਰੁੱਪ ਪੜਾਅ ਤੋਂ ਹੀ ਬਾਹਰ ਹੋ ਗਿਆ ਸੀ। ਮੈਕਸੀਕੋ ਐਤਵਾਰ ਨੂੰ ਆਪਣੇ ਘਰੇਲੂ ਮੈਦਾਨ ’ਤੇ ਇੰਗਲੈਂਡ ਤੇ ਕਾਂਗੋ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਦਾ ਸਾਹਮਣਾ ਕਰੇਗਾ। ਮੌਸਮ ਤੋਂ ਪ੍ਰਭਾਵਿਤ ਹੋਣ ਵਾਲਾ ਇਹ ਟੂਰਨਾਮੈਂਟ ਦਾ ਦੂਸਰਾ ਮੈਚ ਸੀ। ਫਰਾਂਸ ਤੇ ਇਰਾਕ ਵਿਚਾਲੇ 22 ਜੂਨ ਨੂੰ ਫਿਲਾਡੇਲਫਿਆ ’ਚ ਖੇਡੇ ਗਏ ਮੈਚ ਦੌਰਾਨ ਤੂਫਾਨ ਕਾਰਨ ਪਹਿਲੇ ਅੱਧ ਦੇ ਆਖਰ ’ਚ 2 ਘੰਟੇ 11 ਮਿੰਟ ਤੱਕ ਖੇਡ ਨਹੀਂ ਹੋ ਸਕੀ ਸੀ।
Ad Position 22
No active advertisement
ਪਿਛਲੀ ਖ਼ਬਰ ਐਸਟਾਡਿਓ ਐਜ਼ਟੇਕਾ ‘ਉਹ ਕਿਲ੍ਹਾ ਜਿੱਥੇ ਮੈਕਸੀਕੋ ਨੂੰ ਹਰਾਉਣਾ ਲਗਭਗ ਅੰਸਭਵ’ ਅਗਲੀ ਖ਼ਬਰ ਐਮਬਾਪੇ ਦੀ ਦਹਾੜ ਅੱਗੇ ਸਵੀਡਨ ਦੀ ਟੀਮ ਹੋਈ ਬੇਵੱਸ
Ad Position 24