ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਵਿਸ਼ਵ ਪਾਸਪੋਰਟ ਸੂਚੀ ’ਚ ਭਾਰਤ 125ਵੇਂ ਸਥਾਨ ’ਤੇ ਪੁੱਜਾ

Ad Position 21
No active advertisement
ਅਜੀਤ ਡੈਸਕ 06-07-2026

ਮੰਡੀ ਗੌਬਿੰਦਗੜ, 5 ਜੁਲਾਈ (ਮੋਹਿਤ ਸਿੰਗਲਾ)-ਭਾਰਤ ਸਾਲ 2026 ਦੇ ਵਿਸ਼ਵ ਪਾਸਪੋਰਟ ਸੂਚੀ ਵਿਚ 125ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਭਾਰਤ ਇਸ ਸੂਚੀ ’ਚ 124ਵੇਂ ਸਥਾਨ ’ਤੇ ਸੀ, ਜਿਸ ਕਾਰਨ ਇਸ ਵਾਰ ਉਸਨੂੰ ਇਕ ਪਾਇਦਾਨ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਰਿਪੋਰਟ ਦੇ ਅਨੁਸਾਰ ਭਾਰਤ ਦਾ ਸਮੁੱਚਾ ਪਾਸਪੋਰਟ ਸਕੋਰ ਪਿਛਲੇ ਪੰਜ ਸਾਲਾਂ ਦੌਰਾਨ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ। ਗਲੋਬਲ ਸਿਟੀਜ਼ਨ ਸਾਲਿਊਸ਼ਨਜ਼ ਵੱਲੋਂ ਜਾਰੀ ਗਲੋਬਲ ਪਾਸਪੋਰਟ ਇੰਡੈਕਸ ’ਚ ਦੁਨੀਆ ਦੇ 197 ਦੇਸ਼ਾਂ ਦੇ ਪਾਸਪੋਰਟਾਂ ਦਾ ਮੁਲਾਂਕਣ ਕੀਤਾ ਗਿਆ ਹੈ। ਇਹ ਸੂਚਕਾਂਕ ਸਿਰਫ਼ ਵੀਜ਼ਾ-ਮੁਕਤ ਯਾਤਰਾ ਸੁਵਿਧਾਵਾਂ ਦੇ ਆਧਾਰ ’ਤੇ ਨਹੀਂ, ਸਗੋਂ ਵਿਸ਼ਵ ਪੱਧਰੀ ਗਤੀਸ਼ੀਲਤਾ, ਨਿਵੇਸ਼ ਦੇ ਮੌਕਿਆਂ ਤੇ ਜੀਵਨ ਦੀ ਗੁਣਵੱਤਾ ਵਰਗੇ ਵੱਖ-ਵੱਖ ਮਾਪਦੰਡਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾਂਦਾ ਹੈ। ਰਿਪੋਰਟ ਦੇ ਅਨੁਸਾਰ ਭਾਰਤੀ ਪਾਸਪੋਰਟ ਧਾਰਕਾਂ ਨੂੰ ਮੌਜੂਦਾ ਸਮੇਂ 26 ਦੇਸ਼ਾਂ ਵਿੱਚ ਵੀਜ਼ਾ-ਫ੍ਰੀ ਪ੍ਰਵੇਸ਼ ਦੀ ਸੁਵਿਧਾ ਉਪਲਬਧ ਹੈ। ਇਸੇ ਕਾਰਨ ਭਾਰਤ ਅਜੇ ਵੀ ਦੁਨੀਆ ਦੇ ਸਿਖਰਲੇ 100 ਸਭ ਤੋਂ ਮਜ਼ਬੂਤ ਪਾਸਪੋਰਟ ਵਾਲੇ ਦੇਸ਼ਾਂ ਦੀ ਸੂਚੀ ਤੋਂ ਬਾਹਰ ਬਣਿਆ ਹੋਇਆ ਹੈ। ਹਾਲਾਂਕਿ, ਭਾਰਤ ਦੇ ਸਮੁੱਚੇ ਸਕੋਰ ਵਿੱਚ ਸੁਧਾਰ ਦਰਜ ਕੀਤਾ ਗਿਆ ਹੈ, ਜੋ ਦੇਸ਼ ਦੀ ਆਰਥਿਕ ਸਮਰੱਥਾ ਤੇ ਵਿਸ਼ਵ ਪੱਧਰੀ ਮੌਕਿਆਂ ਵਿੱਚ ਵਾਧੇ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਸਾਲ 2026 ਦੇ ਗਲੋਬਲ ਪਾਸਪੋਰਟ ਇੰਡੈਕਸ ’ਚ ਯੂਰਪੀ ਦੇਸ਼ਾਂ ਦਾ ਦਬਦਬਾ ਕਾਇਮ ਰਿਹਾ। ਸਵੀਡਨ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਵਿਟਜ਼ਰਲੈਂਡ ਤੇ ਫਿਨਲੈਂਡ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ ਹਨ। ਸਿਖਰਲੇ ਯੂਰਪੀ ਦੇਸ਼ਾਂ ’ਚ ਜਰਮਨੀ, ਨੀਦਰਲੈਂਡ, ਡੈਨਮਾਰਕ, ਆਇਰਲੈਂਡ, ਯੂਨਾਈਟਡ ਕਿੰਗਡਮ ਤੇ ਨਾਰਵੇ ਵੀ ਸ਼ਾਮਲ ਹਨ। ਗੌਰਤਲਬ ਹੈ ਕਿ ਦੁਨੀਆ ਦੇ ਸਿਖਰਲੇ 10 ਸਭ ਤੋਂ ਮਜ਼ਬੂਤ ਪਾਸਪੋਰਟਾਂ ਵਿਚੋਂ 9 ਯੂਰਪੀ ਦੇਸ਼ਾਂ ਦੇ ਹਨ, ਜਦਕਿ ਸਿੰਗਾਪੁਰ ਇਕਲੌਤਾ ਗੈਰ-ਯੂਰਪੀ ਦੇਸ਼ ਹੈ ਜਿਸ ਨੇ ਸਿਖਰਲੇ 10 ਵਿੱਚ ਸਥਾਨ ਬਣਾਇਆ ਹੈ।

Ad Position 22
No active advertisement
ਪਿਛਲੀ ਖ਼ਬਰ ਇਕਪਾਸੜ ਮੁਕਾਬਲੇ ’ਚ ਮੋਰੱਕੋ ਨੇ ਕੈਨੇਡਾ ਨੂੰ ਹਰਾਇਆ ਅਗਲੀ ਖ਼ਬਰ ਐਮਬਾਪੇ ਨੇ ਫਰਾਂਸ ਨੂੰ ਕੁਆਰਟਰ ਫਾਈਨਲ ’ਚ ਪਹੁੰਚਾਇਆ
Ad Position 24
No active advertisement