ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸੰਗਰੂਰ ਦੇ ਮੁੱਕੇਬਾਜ਼ ਗੁਰਪ੍ਰੀਤ ਨੇ ਜਕਾਰਤਾ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ ਜਿੱਤੇ 2 ਚਾਂਦੀ ਦੇ ਤਗਮੇ

Ad Position 21
No active advertisement
ਅਜੀਤ ਡੈਸਕ 06-07-2026

ਸੰਗਰੂਰ, 5 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)-ਜ਼ਿਲ੍ਹੇ ਦੇ ਪਿੰਡ ਛਾਜਲਾ ਦੇ 33 ਸਾਲਾ ਮੁੱਕੇਬਾਜ਼ ਗੁਰਪ੍ਰੀਤ ਸਿੰਘ ਨੇ ਇੰਡੋਨੇਸ਼ੀਆ ਦੇ ਜਕਾਰਤਾ ਵਿਚ ਕਰਵਾਈ ‘ਇਸਕਾ ਅੰਤਰਰਾਸ਼ਟਰੀ ਬਾਕਸਿੰਗ ਤੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ’ ਵਿਚ ਦੋਹਰੇ ਚਾਂਦੀ ਦੇ ਤਗਮੇ ਆਪਣੇ ਨਾਂਅ ਕੀਤੇ। ਇਸ ਪ੍ਰਤੀਯੋਗਤਾ ’ਚ ਗੁਰਪ੍ਰੀਤ ਨੇ ਬਾਕਸਿੰਗ ਤੇ ਕਿੱਕ ਬਾਕਸਿੰਗ ਦੋਵਾਂ ਮੁਕਾਬਲਿਆਂ ’ਚ ਇਹ ਸਫਲਤਾ ਹਾਸਲ ਕੀਤੀ। ਗੁਰਪ੍ਰੀਤ ਸਿੰਘ ਦੀ ਇਹ ਪ੍ਰਾਪਤੀ ਬੇਹੱਦ ਸੰਘਰਸ਼ਪੂਰਨ ਰਹੀ ਹੈ। ਉਸਨੂੰ ਪਹਿਲਾਂ ਨੈਸ਼ਨਲ ਪੱਧਰ ’ਤੇ ਕਥਿਤ ਪੱਖਪਾਤ ਕਾਰਨ ਖੇਡ ਛੱਡਣੀ ਪਈ, ਫਿਰ ਉਹ ਨਿਰਾਸ਼ਾ ਤੇ ਨਸ਼ੇ ਦੀ ਦਲਦਲ ’ਚ ਫਸ ਗਿਆ ਸੀ। ਪਿਛਲੇ ਸਾਲ ਉਸਦੇ ਮਾਤਾ ਦੇ ਦਿਹਾਂਤ ਨੇ ਉਸ ਨੂੰ ਗਹਿਰਾ ਸਦਮਾ ਦਿੱਤਾ। ਪਰ ਆਪਣੀ ਮਾਤਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਗੁਰਪ੍ਰੀਤ ਨੇ ਨਸ਼ੇ ਦਾ ਪੂਰੀ ਤਰ੍ਹਾਂ ਤਿਆਗ ਕਰਦੇ ਹੋਏ 9 ਮਹੀਨਿਆਂ ਦੀ ਸਖ਼ਤ ਮਿਹਨਤ ਕਰਕੇ ਅੰਤਰਰਾਸ਼ਟਰੀ ਮੰਚ ’ਤੇ ਵਾਪਸੀ ਕੀਤੀ। ਇੰਡੋਨੇਸ਼ੀਆ ਰਵਾਨਾ ਹੋਣ ਤੋਂ ਠੀਕ ਪਹਿਲਾਂ ਗੁਰਪ੍ਰੀਤ ਗੰਭੀਰ ਰੂਪ ’ਚ ਬੀਮਾਰ ਸੀ ਤੇ ਡਾਕਟਰਾਂ ਵੱਲੋਂ ਖੇਡਣ ਤੋਂ ਮਨ੍ਹਾ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਨੇ ਪ੍ਰਤੀਯੋਗਤਾ ਵਿਚ ਹਿੱਸਾ ਲਿਆ ਤੇ 2 ਚਾਂਦੀ ਦੇ ਤਗਮੇ ਆਪਣੇ ਨਾਂਅ ਕੀਤੇ। ਪਿੰਡ ਦੀ ਸਰਪੰਚ ਕਰਮਜੀਤ ਕੌਰ ਦੇ ਪਤੀ ਜਗਤਾਰ ਸਿੰਘ ਜੱਗੀ ਤੇ ਪਤਵੰਤੇ ਸੱਜਣਾਂ ਨੇ ਗੁਰਪ੍ਰੀਤ ਦੀ ਇਸ ਕਾਮਯਾਬੀ ਦੀ ਸ਼ਲਾਘਾ ਕੀਤੀ।

Ad Position 22
No active advertisement
ਪਿਛਲੀ ਖ਼ਬਰ ਦੱਖਣੀ ਕੋਰੀਆ ’ਚ ਅਗਲੀ ਖ਼ਬਰ ਡੋਪਿੰਗ ਦਾ ਦਾਗ ਹੋਰ ਗੂੜ੍ਹਾ, 162 ਭਾਰਤੀ ਖਿਡਾਰੀ ਪਾਬੰਦੀ ਹੇਠ
Ad Position 24
No active advertisement