ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸੈਮੀਫਾਈਨਲ ਦੀ ਜੰਗ ਲਈ 8 ਟੀਮਾਂ ਤਿਆਰ

Ad Position 21
No active advertisement
ਅਜੀਤ ਡੈਸਕ 09-07-2026
ਜਲੰਧਰ, 8 ਜੁਲਾਈ (ਡਾ. ਜਤਿੰਦਰ ਸਾਬੀ)-ਫੀਫਾ ਵਿਸ਼ਵ ਕੱਪ-2026 ਆਪਣੇ ਸਭ ਤੋਂ ਰੋਮਾਂਚਕ ਪੜਾਅ ਵਿਚ ਦਾਖਲ ਹੋ ਗਿਆ ਹੈ। ਰਾਊਂਡ ਆਫ-16 ਦੇ ਮੁਕਾਬਲਿਆਂ ਦੇ ਸਮਾਪਤ ਹੋਣ ਨਾਲ ਕੁਆਰਟਰ ਫਾਈਨਲ ਦੀਆਂ ਸਾਰੀਆਂ 8 ਟੀਮਾਂ ਤੈਅ ਹੋ ਚੁੱਕੀਆਂ ਹਨ। ਹੁਣ 10 ਤੋਂ 12 ਜੁਲਾਈ ਦਰਮਿਆਨ ਹੋਣ ਵਾਲੇ 4 ਹਾਈ-ਵੋਲਟੇਜ ਮੁਕਾਬਲਿਆਂ ’ਚ ਜੇਤੂ ਟੀਮਾਂ ਸੈਮੀਫਾਈਨਲ ’ਚ ਪ੍ਰਵੇਸ਼ ਕਰਨਗੀਆਂ। ਇਸ ਵਾਰ ਕੁਆਰਟਰ ਫਾਈਨਲ ਵਿਚ ਵਿਸ਼ਵ ਫੁੱਟਬਾਲ ਦੀਆਂ ਪਰੰਪਰਾਗਤ ਤਾਕਤਾਂ ਦੇ ਨਾਲ ਕੁਝ ਅਜਿਹੀਆਂ ਟੀਮਾਂ ਵੀ ਪਹੁੰਚੀਆਂ ਹਨ, ਜੋ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਸਾਕਾਰ ਕਰਨ ਦੇ ਨੇੜੇ ਹਨ। ਖ਼ਾਸ ਕਰਕੇ ਮੋਰੱਕੋ, ਬੈਲਜੀਅਮ, ਨਾਰਵੇ ਅਤੇ ਸਵਿਟਜ਼ਰਲੈਂਡ ਦੀਆਂ ਨਜ਼ਰਾਂ ਆਪਣੇ ਪਹਿਲੇ ਵਿਸ਼ਵ ਕੱਪ ਖ਼ਿਤਾਬ ’ਤੇ ਟਿਕੀਆਂ ਹੋਈਆਂ ਹਨ। ਫਰਾਂਸ ਦੀ ਟੀਮ ਕਪਤਾਨ ਕੀਲੀਅਨ ਐਮਬਾਪੇ ਦੀ ਅਗਵਾਈ ’ਚ ਖ਼ਿਤਾਬ ਵੱਲ ਇਕ ਹੋਰ ਕਦਮ ਵਧਾਉਣ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗੀ। ਦੂਜੇ ਪਾਸੇ ਮੋਰੱਕੋ ਲਗਾਤਾਰ ਦੂਜੇ ਵਿਸ਼ਵ ਕੱਪ ਵਿਚ ਆਪਣੀ ਸ਼ਾਨਦਾਰ ਪ੍ਰਦਰਸ਼ਨ ਨਾਲ ਦੁਨੀਆ ਨੂੰ ਹੈਰਾਨ ਕਰ ਰਿਹਾ ਹੈ। ਐਮਬਾਪੇ ਹੁਣ ਤੱਕ ਟੂਰਨਾਮੈਂਟ ਵਿਚ ਸ਼ਾਨਦਾਰ ਗੋਲ ਸਕੋਰਿੰਗ ਫਾਰਮ ’ਚ ਹਨ ਤੇ ਨਵੇਂ ਰਿਕਾਰਡ ਬਣਾਉਣ ਦੀ ਦੌੜ ਵਿਚ ਸ਼ਾਮਲ ਹਨ। 2010 ਦਾ ਵਿਸ਼ਵ ਚੈਂਪੀਅਨ ਸਪੇਨ ਆਪਣੀ ਨਵੀਂ ਅਤੇ ਜੋਸ਼ੀਲੀ ਟੀਮ ਨਾਲ ਇੱਕ ਵਾਰ ਫਿਰ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਦੇਖ ਰਿਹਾ ਹੈ। ਲਾਮਿਨ ਯਾਮਾਲ, ਪੇਡਰੀ, ਗਾਵੀ, ਰੋਡਰੀ ਤੇ ਨਿਕੋ ਵਿਲੀਅਮਜ਼ ਵਰਗੇ ਨੌਜਵਾਨ ਸਿਤਾਰੇ ਟੀਮ ਦੀ ਸਭ ਤੋਂ ਵੱਡੀ ਤਾਕਤ ਹਨ। ਉੱਥੇ ਹੀ ਬੈਲਜੀਅਮ ਆਪਣੇ ਤਜਰਬੇਕਾਰ ਖਿਡਾਰੀਆਂ ਰੋਮੇਲੂ ਲੁਕਾਕੂ ਤੇ ਕੇਵਿਨ ਡੀ ਬਰੂਇਨ ਦੇ ਦਮ ’ਤੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਸਾਕਾਰ ਕਰਨਾ ਚਾਹੁੰਦਾ ਹੈ। ਨਾਰਵੇ ਦੇ ਸਟਾਰ ਸਟ੍ਰਾਈਕਰ ਅਰਲਿੰਗ ਹਾਲੈਂਡ ਤੇ ਇੰਗਲੈਂਡ ਦੇ ਕਪਤਾਨ ਹੈਰੀ ਕੇਨ ’ਤੇ ਪ੍ਰਸੰਸਕਾਂ ਦੀਆਂ ਨਜ਼ਰ ਟਿਕੀਆਂ ਹੋਣਗੀਆਂ। ਹਾਲੈਂਡ ਮੈਸੀ ਅਤੇ ਐਮਬਾਪੇ ਨਾਲ ਟੂਰਨਾਮੈਂਟ ’ਚ ਗੋਲਡਨ ਬੂਟ ਦੀ ਦੌੜ ਵਿੱਚ ਹੈ। ਜਦਕਿ ਕੇਨ ਛੇ ਗੋਲਾਂ ਨਾਲ ਉਨ੍ਹਾਂ ਦੇ ਪਿੱਛੇ ਹਨ। ਲਿਓਨਲ ਮੈਸੀ ਦੀ ਅਗਵਾਈ ਵਾਲੀ ਅਰਜਨਟੀਨਾ ਦਾ ਤਜਰਬਾ ਤੇ ਸਵਿਟਜ਼ਰਲੈਂਡ ਦਾ ਅਨੁਸ਼ਾਸਿਤ ਡਿਫੈਂਸ ਵੀ ਉਨ੍ਹਾਂ ਵਿਚਾਲੇ ਮੁਕਾਬਲੇ ਨੂੰ ਬੇਹੱਦ ਦਿਲਚਸਪ ਬਣਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਜੋਕੋਵਿਚ ਨੇ 5:15 ਘੰਟੇ ਤੱਕ ਚੱਲੇ ਮੈਚ ’ਚ 14 ਸਾਲ ਛੋਟੇ ਖਿਡਾਰੀ ਨੂੰ ਹਰਾਇਆ ਅਗਲੀ ਖ਼ਬਰ 72 ਸਾਲਾਂ ਦਾ ਇੰਤਜ਼ਾਰ ਖਤਮ, ਕੋਲੰਬੀਆ ਨੂੰ ਹਰਾ ਕੇ ਸਵਿਟਜ਼ਰਲੈਂਡ ਕੁਆਰਟਰ ਫਾਈਨਲ ’ਚ
Ad Position 24
No active advertisement