ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਲਾਰਡਜ਼ ਦੇ ਇਤਿਹਾਸ ’ਚ ਪਹਿਲੀ ਵਾਰ ਗੂੰਜੇਗੀ ਮਹਿਲਾ ਟੈਸਟ ਦੀ ਗੂੰਜ

Ad Position 21
No active advertisement
ਅਜੀਤ ਡੈਸਕ 10-07-2026

ਜਲੰਧਰ, 9 ਜੁਲਾਈ ( ਡਾ ਜਤਿੰਦਰ ਸਾਬੀ)- ਕ੍ਰਿਕਟ ਦੇ ‘ਮੱਕਾ’ ਵਜੋਂ ਮਸ਼ਹੂਰ ਲਾਰਡਜ਼ ਕ੍ਰਿਕਟ ਮੈਦਾਨ ’ਚ 10 ਜੁਲਾਈ ਦਾ ਦਿਨ ਇਤਿਹਾਸ ਦੇ ਸੁਨਹਿਰੀ ਸਫ਼ਿਆਂ ਵਿਚ ਦਰਜ ਹੋਣ ਜਾ ਰਿਹਾ ਹੈ। 1884 ਵਿਚ ਇੱਥੇ ਪਹਿਲਾ ਪੁਰਸ਼ ਟੈਸਟ ਮੈਚ ਖੇਡਿਆ ਗਿਆ ਸੀ, ਪਰ 142 ਸਾਲਾਂ ਦੇ ਲੰਬੇ ਇਤਿਹਾਸ ਦੌਰਾਨ ਇਸ ਮੈਦਾਨ ਨੇ ਕਦੇ ਵੀ ਮਹਿਲਾ ਟੈਸਟ ਮੈਚ ਦੀ ਮੇਜ਼ਬਾਨੀ ਨਹੀਂ ਕੀਤੀ। ਹੁਣ ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾ ਟੀਮਾਂ ਵਿਚਾਲੇ ਹੋਣ ਵਾਲਾ ਟੈਸਟ ਇਸ ਇਤਿਹਾਸਕ ਘਾਟ ਨੂੰ ਪੂਰਾ ਕਰੇਗਾ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਇੰਗਲੈਂਡ ਦੀ ਕਪਤਾਨ ਨੈਟ ਸਾਈਵਰ-ਬਰੰਟ ਆਪਣੀਆਂ ਟੀਮਾਂ ਦੀ ਅਗਵਾਈ ਕਰਦਿਆਂ ਸਿਰਫ਼ ਜਿੱਤ ਲਈ ਨਹੀਂ, ਸਗੋਂ ਮਹਿਲਾ ਕ੍ਰਿਕਟ ਦੇ ਇਤਿਹਾਸ ਵਿਚ ਇੱਕ ਨਵਾਂ ਅਧਿਆਇ ਲਿਖਣ ਲਈ ਵੀ ਮੈਦਾਨ ਵਿਚ ਉਤਰਣਗੀਆਂ।ਲਾਰਡਜ਼ ਨੂੰ ਕ੍ਰਿਕਟ ਦਾ ਸਭ ਤੋਂ ਪਵਿੱਤਰ ਮੈਦਾਨ ਮੰਨਿਆ ਜਾਂਦਾ ਹੈ। ਇੰਗਲੈਂਡ ਦੀ ਮਹਿਲਾ ਟੀਮ ਆਪਣੇ ਦੇਸ਼ ਵਿਚ ਹੁਣ ਤੱਕ 55 ਟੈਸਟ ਮੈਚ 19 ਵੱਖ-ਵੱਖ ਮੈਦਾਨਾਂ ’ਤੇ ਖੇਡ ਚੁੱਕੀ ਹੈ, ਪਰ ਲਾਰਡਜ਼ ਵਿਚ ਪਹਿਲੀ ਵਾਰ ਮਹਿਲਾ ਟੈਸਟ ਹੋਵੇਗਾ।ਦੁਨੀਆ ਭਰ ਦੀਆਂ ਨਜ਼ਰਾਂ ਇਸ ਇਤਿਹਾਸਕ ਮੁਕਾਬਲੇ ’ਤੇ ਟਿਕੀਆਂ ਹੋਣਗੀਆਂ ਅਤੇ ਭਾਰਤੀ ਪ੍ਰਸ਼ੰਸਕਾਂ ਨੂੰ ਉਮੀਦ ਹੋਵੇਗੀ ਕਿ ਹਰਮਨਪ੍ਰੀਤ ਕੌਰ ਦੀ ਟੀਮ ਲਾਰਡਜ਼ ਵਿਚ ਇਕ ਹੋਰ ਯਾਦਗਾਰ ਜਿੱਤ ਦਰਜ ਕਰਕੇ ਇਤਿਹਾਸ ਨੂੰ ਹੋਰ ਵੀ ਸੁਨਹਿਰਾ ਬਣਾ ਦੇਵੇਗੀ।

Ad Position 22
No active advertisement
ਪਿਛਲੀ ਖ਼ਬਰ ਬਰੁਕ-ਸਾਲਟ ਦੇ ਦਮ ’ਤੇ ਜਿੱਤਿਆ ਇੰਗਲੈਂਡ ਅਗਲੀ ਖ਼ਬਰ ਬਰਨਹਮ ਬਣਨਗੇ ਬਰਤਾਨੀਆ ਦੇ ਅਗਲੇ ਪ੍ਰਧਾਨ ਮੰਤਰੀ
Ad Position 24
No active advertisement