ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਬਰੁਕ-ਸਾਲਟ ਦੇ ਦਮ ’ਤੇ ਜਿੱਤਿਆ ਇੰਗਲੈਂਡ

Ad Position 21
No active advertisement
ਅਜੀਤ ਡੈਸਕ 10-07-2026

ਬ੍ਰਿਸਟਲ, 9 ਜੁਲਾਈ (ਏਜੰਸੀ)-ਇਥੇ ਕਾਉਂਟੀ ਗਰਾਉਂਡ ਬ੍ਰਿਸਟਲ ’ਚ ਖੇਡੇ ਗਏ ਟੀ 20 ਲੜੀ ਦੇ ਚੌਥੇ ਮੁਕਾਬਲੇ ’ਚ ਇੰਗਲੈਂਡ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਨੇ 159 ਦੌੜਾਂ ਦਾ ਟੀਚਾ 9 ਵਿਕਟਾਂ ਰਹਿੰਦੇ 13.5 ਓਵਰਾਂ ’ਚ ਹਾਸਿਲ ਕਰ ਲਿਆ ਅਤੇ 5 ਮੈਚਾਂ ਦੀ ਲੜੀ ’ਚ 3-0 ਦੀ ਬੜਤ ਬਣਾ ਲਈ। ਭਾਰਤ 12 ਸਾਲ ਬਾਅਦ ਇੰਗਲੈਂਡ ਖਿਲਾਫ਼ ਟੀ-20 ਲੜੀ ਹਾਰ ਗਿਆ। ਇੰਗਲੈਂਡ ਨੇ ਆਖਰੀ ਵਾਰ 2014 ’ਚ ਭਾਰਤ ਖਿਲਾਫ਼ ਟੀ-20 ਲੜੀ ਜਿੱਤੀ ਸੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਨੂੰ ਚੁਣਿਆ। ਟੀਮ ਵਲੋਂ ਕਪਤਾਨ ਸ਼੍ਰੇਅਸ ਅਇਅਰ ਨੇ 49 ਗੇਂਦਾਂ ’ਤੇ 4 ਚੌਕੇ ਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 80 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਸ਼ਿਵਮ ਦੂਬੇ 22 ਦੌੜਾਂ ਅਤੇ ਅਭਿਸ਼ੇਕ ਸ਼ਰਮਾ 16 ਦੌੜਾਂ ਬਣਾ ਕੇ ਆਊਟ ਹੋ ਗਏ। ਵੈਭਵ ਸੂਰਿਆਵੰਸ਼ੀ 15 ਦੌੜਾਂ ਹੀ ਬਣਾ ਸਕੇ। ਹੋਰ ਖਿਡਾਰੀ ਖਾਸ ਪ੍ਰਦਰਸ਼ਨ ਨਹੀਂ ਵਿਖਾ ਸਕੇ। ਟੀਮ ਨੇ 20 ਓਵਰਾਂ ’ਚ 7 ਵਿਕਟਾਂ ’ਤੇ 158 ਦੌੜਾਂ ਬਣਾਈਆਂ। ਇੰਗਲੈਂਡ ਵਲੋਂ ਜੋਫਰਾ ਅਰਚਰ ਤੇ ਜੋਸ਼ ਟੰਗ ਨੇ 2-2 ਵਿਕਟਾਂ, ਜਦੋਂ ਕਿ ਵਿਲ ਜੈਕਸ ਤੇ ਆਦਿਲ ਰਾਸ਼ਿਦ ਨੇ 1-1 ਵਿਕਟ ਹਾਸਿਲ ਕੀਤੀ। ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਟੀਮ ਨੇ 13.5 ਓਵਰਾਂ ’ਚ 1 ਵਿਕਟ ’ਤੇ 159 ਦੌੜਾਂ ਬਣਾਈਆਂ। ਟੀਮ ਵਲੋਂ ਕਪਤਾਨ ਹੈਰੀ ਬਰੁਕ ਨੇ 35 ਗੇਂਦਾਂ ’ਤੇ 8 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 79 ਦੌੜਾਂ ਦੀ ਪਾਰੀ ਖੇਡੀ। ਇਸੇ ਤਰ੍ਹਾਂ ਫਿਲਪ ਸਾਲਟ ਨੇ ਵੀ ਚੰਗਾ ਸਾਥ ਦਿੰਦਿਆਂ 42 ਗੇਂਦਾਂ ’ਤੇ 9 ਚੌਕੇ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 59 ਦੌੜਾਂ ਬਣਾਈਆਂ। ਜੋਸ ਬਟਲਰ 8 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਵਲੋਂ ਅਰਸ਼ਦੀਪ ਸਿੰਘ ਨੇ ਇਕ ਵਿਕਟ ਹਾਸਿਲ ਕੀਤੀ।

Ad Position 22
No active advertisement
ਪਿਛਲੀ ਖ਼ਬਰ ਸਤਨਾਮ ਸਿੰਘ ਨੂੰ ਮੌਤ ਦੇ ਮੂੰਹ ਧੱਕਣ ਵਾਲੇ ਇਟਾਲੀਅਨ ਮਾਲਕ ਨੂੰ 16 ਸਾਲ ਕੈਦ ਅਗਲੀ ਖ਼ਬਰ ਲਾਰਡਜ਼ ਦੇ ਇਤਿਹਾਸ ’ਚ ਪਹਿਲੀ ਵਾਰ ਗੂੰਜੇਗੀ ਮਹਿਲਾ ਟੈਸਟ ਦੀ ਗੂੰਜ
Ad Position 24
No active advertisement