ਲੰਡਨ, 18 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-7 ਮਈ ਨੂੰ ਹੋਣ ਵਾਲੀਆਂ ਕੌਂਸਲ ਚੋਣਾਂ ਵਿਚ ਲੰਡਨ ਦੀਆਂ 32 ਬਾਰੋ ਵਿੱਚੋਂ ਈਲਿੰਗ ਕੌਂਸਲ ਦੇ 24 ਵਾਰਡਾਂ ਦੀਆਂ 70 ਸੀਟਾਂ ਲਈ 363 ਉਮੀਦਵਾਰ ਮੈਦਾਨ ਵਿਚ ਹਨ | ਜਿਹਨਾਂ ਵਿੱਚੋਂ ਲੇਬਰ ਪਾਰਟੀ ਵੱਲੋਂ 70, ਲਿਬਰਲ ਡੈਮੋਕ੍ਰੇਟਿਕ ਪਾਰਟੀ ਵੱਲੋਂ 69, ਰਿਫੌਰਮ ਯੂ ਕੇ ਵੱਲੋਂ 61, ਗਰੀਨ ਪਾਰਟੀ ਵੱਲੋਂ 54, ਈਲਿੰਗ ਕਮਿਊਨਿਟੀ ਇੰਡੀਪੈਂਡਿੰਟਸ ਵੱਲੋਂ 26, ਰੀਜੋਇਨ ਈ ਯੂ ਵੱਲੋਂ 5, ਅਜ਼ਾਦ 4 ਅਤੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਵੱਲੋਂ ਇੱਕ ਉਮੀਦਵਾਰ ਮੈਦਾਨ ਵਿੱਚ ਹੈ | ਇਹਨਾਂ ਵਿੱਚੋਂ ਸਾਊਥਾਲ ਗਰੀਨ ਤੋਂ ਮੌਜੂਦਾ ਲੀਡਰ ਪੀਟਰ ਮੇਸਨ ਤੋਂ ਇਲਾਵਾ ਲੇਬਰ ਪਾਰਟੀ ਦੀ ਜਸਬੀਰ ਕੌਰ ਅਨੰਦ, ਕਮਲਜੀਤ ਸਿੰਘ ਢੀਂਡਸਾ, ਅਜ਼ਾਦ ਉਮੀਦਵਾਰ ਸਵਰਨ ਸਿੰਘ ਪੱਡਾ, ਕੰਜ਼ਰਵੇਟਿਵ ਵੱਲੋਂ ਸਾਬੀਕੋਨ ਨਾਹਰ, ਈਲਿੰਗ ਕਮਿਊਨਿਟੀ ਇੰਡੀਪੈਂਡੈਂਟਸ ਦੇ ਮਿੰਨੀ ਕੁਮਾਰੀ ਡੋਗਰਾ, ਜੋਅ ਭੰਗੂ, ਜਤਿੰਦਰ ਰਾਜਪੂਤ, ਰੀਫੌਰਮ ਯੂ ਕੇ ਵੱਲੋਂ ਕਮਲਜੀਤ ਤੰਬੜ, ਸੈਂਟਰਲ ਗਰੀਨ ਤੋਂ ਲੇਬਰ ਪਾਰਟੀ ਵੱਲੋਂ ਸੰਜੇ ਕੁਮਾਰ ਕੋਹਲੀ, ਡੌਰਮਰਸ ਵੈਲਸ ਤੋਂ ਲੇਬਰ ਪਾਰਟੀ ਦੇ ਕੰਵਲ ਕੌਰ ਬੈਂਸ ਅਤੇ ਰਣਜੀਤ ਲਾਲ ਧੀਰ, ਈਲਿੰਗ ਕਮਿਊਨਿਟੀ ਇੰਡੀਪੈਂਡੈਂਟਸ ਦੇ ਰਾਜ ਗਿੱਲ, ਈਲਿੰਗ ਬਰਾਡਵੇਅ ਤੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਸੀਮਾ ਕੁਮਾਰ, ਈਲਿੰਗ ਕਾਮਨ ਤੋਂ ਰੀਫੌਰਮ ਯੂ ਕੇ ਵੱਲੋਂ ਜੈ ਧਵਨ, ਲੇਬਰ ਵੱਲੋਂ ਮਹਿੰਦਰ ਕੌਰ ਮਿੱਡਾ, ਲਿਬਰਲ ਡੈਮੋਕ੍ਰੇਟਿਕ ਵੱਲੋਂ ਲਖਬੀਰ ਸਿੰਘ, ਗਰੀਨਫੋਰਡ ਬਰਾਡਵੇਅ ਤੋਂ ਲੇਬਰ ਦੀ ਹਰਭਜਨ ਕੌਰ ਧੀਰ, ਰੀਫੌਰਮ ਯੂ ਕੇ ਵੱਲੋਂ ਜੋਤੀ ਸਤਨਾਮ, ਲੇਡੀ ਮਾਰਗਟੇਟ ਤੋਂ ਰੀਫੌਰਮ ਯੂ ਕੇ ਵੱਲੋਂ ਗੁਲਸ਼ਨ ਆਹਲੂਵਾਲੀਆ, ਲੇਬਰ ਵੱਲੋਂ ਕਰਮ ਚੰਦ ਮੋਹਨ, ਪ੍ਰਵੀਨ ਕਮਲੇਸ਼ ਅਨੰਦ, ਅਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ ਸਹੋਤਾ, ਨੌਰਥ ਐਕਟਨ ਤੋਂ ਲੇਬਰ ਪਾਰਟੀ ਵੱਲੋਂ ਗੁਨੀਤ ਸਿੰਘ ਮਲਿਕ, ਰੀਜੋਆਇਨ ਈ ਯੂ ਵੱਲੋਂ ਕਮਲੇਸ਼ ਮਹਿਤਾ, ਨੌਰਥ ਗਰੀਨਫੋਰਡ ਤੋਂ ਲੇਬਰ ਪਾਰਟੀ ਵੱਲੋਂ ਅਮਰਜੀਤ ਕੌਰ ਜੰਮੂ, ਸ਼ੀਤਲ ਵੇਦ ਪ੍ਰਕਾਸ਼ ਮੈਨਰੋ, ਕੰਜ਼ਰਵੇਟਿਵ ਵੱਲੋਂ ਅਜੇ ਰੋਏ, ਨੌਰਥ ਹੈਨਵਲ ਤੋਂ ਟਰੇਡ ਯੂਨੀਅਨਿਸਟ ਐਂਡ ਸ਼ੋਸ਼ਲਿਸਟ ਕੋਲੀਸ਼ਨ ਵੱਲੋਂ ਟੋਨੀ ਗਿੱਲ, ਨੌਰਥ ਫੀਲਡ ਤੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਅਨੀਤਾ ਕਪੂਰ, ਨੌਰਵੁੱਡ ਗਰੀਨ ਤੋਂ ਲੇਬਰ ਪਾਰਟੀ ਦੇ ਜੈਗ ਸੰਘੇੜਾ, ਤਿ੍ਪਤ ਸਿੱਧੂ, ਈਲਿੰਗ ਕਮਿਊਨਿਟੀ ਇੰਡੀਪੈਂਡਿੰਟਸ ਦੇ ਹੈਪੀ ਸਿੰਘ ਧਾਲੀਵਾਲ, ਪੈਰੀਵੇਲ ਤੋਂ ਚਰਨ ਬਾਲਾ ਸ਼ਰਮਾਂ, ਸਾਊਥਾਲ ਬਰਾਡਵੇਅ ਤੋਂ ਕੰਜ਼ਰਵੇਟਿਵ ਪਾਰਟੀ ਦੇ ਦਰਸ਼ਨ ਸਿੰਘ ਭਿੰਡਰ, ਲੇਬਰ ਦੀ ਕਮਲਜੀਤ ਕੌਰ ਨਾਗਪਾਲ, ਸਾਊਥਾਲ ਵੈਸਟ ਤੋਂ ਈਲਿੰਗ ਕਮਿਊਨਿਟੀ ਇੰਡੀਪੈਂਡੈਂਟਸ ਵੱਲੋਂ ਸੁੱਖੀ ਫਲੌਰੀਆ, ਗਰੀਨ ਪਾਰਟੀ ਦੇ ਗੁਰਪਾਲ ਕੁਲਾਰ, ਲੇਬਰ ਪਾਰਟੀ ਦੀ ਕਿੰਮ ਕੌਰ ਨਾਗਪਾਲ, ਵਾਲਪੋਲ ਤੋਂ ਕੰਜ਼ਰਵੇਟਿਵ ਪਾਰਟੀ ਦੀ ਅਨੂੰ ਖੇਲਾ, ਲੇਬਰ ਪਾਰਟੀ ਦੇ ਬਿੰਦਾ ਰਾਏ ਉਮੀਦਵਾਰ ਹਨ |