09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਲੰਡਨ ਅੱਤਵਾਦੀ ਹਮਲੇ ਦਾ ਦੋਸ਼ੀ ਅਦਾਲਤ 'ਚ ਪੇਸ਼ <br/>

Ad Position 21
No active advertisement
ਅਜੀਤ ਡੈਸਕ 02-05-2026
ਲੰਡਨ, 1 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੁੱਧਵਾਰ ਨੂੰ ਉੱਤਰੀ ਲੰਡਨ ਦੇ ਗੋਲਡਰਸ ਗ੍ਰੀਨ ਇਲਾਕੇ ਵਿਚ 2 ਯਹੂਦੀ ਵਿਅਕਤੀਆਂ 'ਤੇ ਚਾਕੂ ਨਾਲ ਹਮਲੇ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ | 45 ਸਾਲਾ ਏਸਾ ਸੁਲੇਮਾਨ 'ਤੇ 34 ਸਾਲਾ ਸ਼ਲੋਇਮ ਰੈਂਡ ਤੇ 76 ਸਾਲਾ ਮੋਸ਼ੇ ਸ਼ਾਈਨ 'ਤੇ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ | ਮੈਟੋਰਪੁਲੀਟਨ ਪੁਲਿਸ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ | ਦੋਵੇਂ ਪੀੜਤਾਂ ਵਿਚੋਂ ਇਕ ਅਜੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ ਜਦ ਕਿ ਦੂਜੇ ਨੂੰ ਛੁੱਟੀ ਦੇ ਦਿੱਤੀ ਗਈ ਹੈ | ਸੁਲੇਮਾਨ 'ਤੇ ਇਸੇ ਦਿਨ ਪਹਿਲਾਂ ਦੱਖਣੀ ਲੰਡਨ ਦੇ ਸਾਊਥਵਰਕ 'ਚ ਇਸਮਾਈਲ ਹੁਸੈਨ 'ਤੇ ਚਾਕੂ ਨਾਲ ਹਮਲਾ ਕਰਕੇ ਕਤਲ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਹੈ | ਦੱਸਿਆ ਜਾਂਦਾ ਹੈ ਕਿ ਦੋਵੇਂ ਇਕ-ਦੂਜੇ ਨੂੰ ਕਰੀਬ 20 ਸਾਲਾਂ ਤੋਂ ਜਾਣਦੇ ਸਨ | ਇਸ ਤੋਂ ਇਲਾਵਾ ਉਸ 'ਤੇ ਜਨਤਕ ਸਥਾਨ 'ਤੇ ਚਾਕੂ ਰੱਖਣ ਦਾ ਵੀ ਦੋਸ਼ ਲਗਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਥਾਮਸ ਕੱਪ ਲਕਸ਼ਯ ਤੇ ਆਯੁਸ਼ ਨੇ ਸਿੰਗਲਜ਼ ਜਿੱਤੇ <br/> ਅਗਲੀ ਖ਼ਬਰ ਚੀਨ ਆਪਣੇ ਪੁਲਾੜ ਸਟੇਸ਼ਨ ਦਾ ਕਰਨ ਜਾ ਰਿਹਾ ਵਿਸਤਾਰ <br/>
Ad Position 24