20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਵੇਲਜ਼ ਸੰਸਦੀ ਚੋਣਾਂ 'ਚ ਨਹੀਂ ਮਿਲਿਆ ਕਿਸੇ ਨੂੰ ਭਹੁ ਮੱਤ

Ad Position 21
No active advertisement
ਅਜੀਤ ਡੈਸਕ 10-05-2026
ਲੰਡਨ, 9 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵੇਲਜ਼ ਦੀਆਂ ਸੰਸਦੀ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮੱਤ ਨਹੀਂ ਮਿਲਿਆ | 96 ਸੰਸਦੀ ਸੀਟਾਂ ਵਿਚੋਂ ਪਲੇਡ ਸਾਈਮਰੂ ਨੂੰ 43, ਰਿਫੌਰਮ ਯੂ.ਕੇ. ਨੂੰ 34, ਕੰਜ਼ਰਵੇਟਿਵ ਪਾਰਟੀ ਨੂੰ 7, ਲੇਬਰ ਪਾਰਟੀ ਨੂੰ 9, ਗਰੀਨ ਨੂੰ 2 ਤੇ ਲਿਬਰਲ ਡੈਮੋਕ੍ਰੇਟਿਕ ਨੂੰ 1 ਸੀਟ ਹਾਸਿਲ ਹੋਈ ਹੈ | ਪਲੇਡ ਸਾਈਮਰੂ ਦੇ ਨੇਤਾ ਰੂਨ ਏ.ਪੀ. ਇਓਰਵਰਥ ਨੇ ਕਿਹਾ ਹੈ ਕਿ ਉਹ ਘੱਟ ਗਿਣਤੀ ਸਰਕਾਰ ਬਣਾਉਣ ਦੀ ਮੰਗ ਕਰ ਰਹੇ ਹਨ, ਜਿਸ ਦਾ ਮਤਲਬ ਉਹ ਕਿਸੇ ਨਾਲ ਵੀ ਗੱਠਜੋੜ ਨਹੀਂ ਕਰ ਰਹੇ | ਪਰ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਕਿਸੇ ਹੋਰ ਪਾਰਟੀ ਦੇ ਨੇਤਾ ਨਾਲ ਵੀ ਗੱਲ ਕੀਤੀ ਹੈ | ਲੇਕਿਨ ਹੁਣ ਸਮਾਂ ਹੀ ਦੱਸੇਗਾ ਕਿ ਲੇਬਰ ਦਾ ਤਖ਼ਤਾ ਪਲਟਣ ਤੋਂ ਬਾਅਦ ਵੇਲਜ਼ ਦੀ ਸਿਆਸਤ ਕੀ ਰੰਗ ਲਿਆਉਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸਟਾਰਮਰ ਨੇ ਸਥਾਨਕ ਚੋਣ ਨਤੀਜਿਆਂ ਤੋਂ ਬਾਅਦ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਨੂੰ ਬਣਾਇਆ ਸਲਾਹਕਾਰ ਅਗਲੀ ਖ਼ਬਰ ਵਿਧਾਨ ਚੋਣਾਂ ਲਈ ਕਾਂਗਰਸ ਵੱਲੋਂ ਲਾਮਬੰਦੀ ਸ਼ੁਰੂ
Ad Position 24