ਲੰਡਨ, 9 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਕੱਲ੍ਹ ਦੇ ਸਥਾਨਿਕ ਚੋਣ ਨਤੀਜਿਆਂ ਨੇ ਲੇਬਰ ਪਾਰਟੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ | ਜਿਸ ਨਾਲ ਪ੍ਰਧਾਨ ਮੰਤਰੀ ਕੀਰ ਸਟਾਰਮਰ 'ਤੇ ਦਬਾਅ ਹੋਰ ਵੀ ਵੱਧ ਗਿਆ ਹੈ | ਭਾਵੇਂ ਪਾਰਟੀ ਦੇ ਸੀਨੀਅਰ ਨੇਤਾਵਾਂ ਤੇ ਕੈਬਨੈੱਟ ਨੇ ਪ੍ਰਧਾਨ ਮੰਤਰੀ ਦੇ ਹੱਕ ਵਿਚ ਭੁਗਤਦਿਆਂ ਅਸਤੀਫੇ ਦੀ ਮੰਗ ਨੂੰ ਠੁਕਰਾ ਦਿੱਤਾ ਹੈ | ਲੇਕਨ ਮੌਜੂਦਾ ਸਿਆਸੀ ਹਾਲਾਤਾਂ ਨੂੰ ਸੁਧਾਰਨ ਲਈ 10 ਡਾਊਨਿੰਗ ਸਟ੍ਰੀਟ ਵਿਖੇ ਮਾਹਰ ਸਲਾਹਕਾਰ ਭੂਮਿਕਾਵਾਂ 'ਚ 2 ਤਜਰਬੇਕਾਰ ਨੇਤਾਵਾਂ ਨੂੰ ਨਿਯੁਕਤ ਕੀਤਾ ਹੈ | ਜਿਹਨਾਂ 'ਚ ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਤੇ ਖਜ਼ਾਨਾ ਮੰਤਰੀ ਗੋਰਡਨ ਬ੍ਰਾਊਨ ਨੂੰ ਗਲੋਬਲ ਵਿੱਤ ਤੇ ਸਹਿਯੋਗ 'ਤੇ ਵਿਸ਼ੇਸ਼ ਦੂਤ ਅਤੇ ਸਾਬਕਾ ਪਾਰਟੀ ਨੇਤਾ ਤੇ ਕੈਬਨਿਟ ਮੰਤਰੀ ਹੈਰੀਏਟ ਹਰਮਨ ਨੂੰ ਔਰਤਾਂ ਸਬੰਧੀ ਸਲਾਹਕਾਰ ਨਿਯੁਕਤ ਕੀਤਾ ਗਿਆ | ਸਟਾਰਮਰ ਨੇ ਕਿਹਾ ਕਿ ਬ੍ਰਾਊਨ ਤੇ ਹਰਮਨ ਤਜ਼ਰਬੇਕਾਰ ਨੇਤਾ ਹਨ, ਜੋ ਸਾਡੇ ਦੇਸ਼ ਨੂੰ ਕਿਵੇਂ ਮਜ਼ਬੂਤ ਕਰਨ ਤੇ ਇਸਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਜਿੰਮੇਂਵਾਰੀ ਨਿਭਾਉਣਗੇ | ਉਹਨਾਂ ਕਿਹਾ ਕਿ ਸਾਨੂੰ ਅੱਗੇ ਦਾ ਰਸਤਾ ਤੈਅ ਕਰਨਾ ਪਵੇਗਾ | ਅਸੀਂ ਮੁੜ ਨਿਰਮਾਣ, ਲੋਕਾਂ ਨੂੰ ਭਵਿੱਖ ਦੀ ਉਮੀਦ ਬਾਰੇ ਯਕੀਨ ਦਿਵਾਉਣਾ ਹੋਵੇਗਾ | ਸ਼ਾਇਦ ਅਸੀਂ ਕਾਫ਼ੀ ਨਹੀਂ ਕੀਤਾ ਹੈ | ਉਹਨਾਂ ਕਿਹਾ ਕਿ ਅਸੀਂ ਬੇਲੋੜੀਆਂ ਗਲਤੀਆਂ ਕੀਤੀਆਂ | ਜਿਨਵਾਂ ਵਿੱਚੋਂ ਜਨਤਾ ਨਾਲ ਉਨ੍ਹਾਂ ਚੁਣੌਤੀਆਂ ਬਾਰੇ ਗੱਲ ਕੀਤੀ ਜਿਨਵਾਂ ਦਾ ਸਾਹਮਣਾ ਅਸੀਂ ਇੱਕ ਦੇਸ਼ ਵਜੋਂ ਕਰਦੇ ਹਾਂ ਜਿਸ ਵਿੱਚ ਵਿੱਤ ਅਤੇ ਅੰਤਰਰਾਸ਼ਟਰੀ ਚਣੌਤੀਆਂ ਸਨ | ਅਸੀਂ ਤਬਦੀਲੀ ਬਾਰੇ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਿਹਤਰ ਹੋਵੇਗੀ | ਲੇਕਨ ਅਸੀਂ ਬਹੁਤ ਕੁਝ ਨਹੀਂ ਕਰ ਸਕੇ |