23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਲੈਗਲੀ ‘ਚ ਕਰਵਾਈ ਅਕਾਲੀ ਆਗੂਆਂ ਦੀ ਰੈਲੀ ਦੌਰਾਨ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ

Ad Position 21
No active advertisement
ਅਜੀਤ ਡੈਸਕ 16-06-2026
ਵੈਨਕੂਵਰ, 15 ਜੂਨ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੀ ਖੇਤਰ ‘ਚ ਸਥਾਨਕ ਅਕਾਲੀ ਵਰਕਰਾਂ ਵੱਲੋਂ ਆਯੋਜਿਤ ਅਕਾਲੀ ਦਲ ਦੀ ਰੈਲੀ ‘ਚ ਪੰਜਾਬ ਤੋਂ ਕੈਨੇਡਾ ਪੁੱਜੇ ਅਕਾਲੀ ਦਲ ਦੇ ਡੈਲੀਗੇਸ਼ਨ ‘ਚ ਸ਼ਾਮਿਲ ਵੱਖ-ਵੱਖ ਅਕਾਲੀ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਵਿਚਲੀ ਮੌਜੂਦਾ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੀਆਂ ਵੱਖ-ਵੱਖ ਲੋਕ ਮਾਰੂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਸਿਆਸੀ ਜਮਾਤ ਹੈ, ਜੋ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਤਤਪਰ ਅਤੇ ਵਚਨਬੱਧ ਹੈ। ਵੱਖ-ਵੱਖ ਬੁਲਾਰਿਆਂ ਨੇ ਆਪਣੀਆਂ ਸੰਖੇਪ ਤਕਰੀਰਾਂ ਦੌਰਾਨ ਪੰਜਾਬ ‘ਚ ਵਿਗੜ ਚੁੱਕੇ ਆ ਹਾਲਾਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦਿਆਂ ‘ਤੇ ਖਰੀ ਨਹੀਂ ਉਤਰੀ ਤੇ ਹੁਣ ਪੰਜਾਬ ਦੇ ਲੋਕ ਇਸ ਤੋਂ ਨਿਜਾਤ ਚਾਹੁੰਦੇ ਹਨ। ਜਿਸ ਕਾਰਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਪਾਰਟੀ ਹੈ ਤੇ ਆਉਣ ਵਾਲੇ ਸਮੇਂ ‘ਚ ਪਾਰਟੀ ਨੂੰ ਹੋਰ ਮਜਬੂਤ ਬਣਾਉਣ ਲਈ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਭਾਈਚਾਰੇ ਸਮੇਤ ਹਰ ਵਰਗ ਦੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਆਗੂ ਗੁਰਪ੍ਰੀਤ ਸਿੰਘ ਝੱਬਰ, ਬਰਜਿੰਦਰ ਸਿੰਘ ਮੱਖਣ ਬਰਾੜ, ਜਸਪ੍ਰੀਤ ਸਿੰਘ ਮਾਹਲਾ, ਐਡਵੋਕੇਟ ਰਾਜਕਮਲ ਸਿੰਘ, ਮਨਪ੍ਰੀਤ ਸਿੰਘ ਝੱਬਰ ਸਤਵਿੰਦਰ ਪਾਲ ਸਿੰਘ ਸ਼ਰਨਜੀਤ ਸਿੰਘ ਢਿੱਲੋਂ, ਹਰਜਾਪ ਸਿੰਘ ਸੰਘਾ, ਸਤਵਿੰਦਰ ਸਿੰਘ ਢੱਟ, ਗੁਰਬਖਸ਼ ਸਿੰਘ ਬਾਗੀ, ਉੱਘੇ ਗਾਇਕ ਕੇ.ਐਸ. ਮੱਖਣ, ਬਲਵਿੰਦਰ ਸਿੰਘ ਕਾਹਲਵਾਂ ਆਦਿ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਅੱਜ ਦੀ ਇਸ ਰੈਲੀ ਨੂੰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰਮਾਣਾ ਨੇ ਵੀਡੀ� ਕਾਨਫਰੰਸ ਰਾਹੀਂ ਵੀ ਸੰਬੋਧਨ ਕੀਤਾ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਗੁਰਦੀਪ ਪੈਂਥਰ, ਬੇਅੰਤ ਕੌਰ ਖਹਿਰਾ, ਸੁਰਿੰਦਰ ਪਾਲ ਸਿੰਘ �ਲਖ, ਜਗਜੀਤ ਸਿੰਘ ਢਿੱਲੋਂ (ਜੀਤਾ ਦੀਵਾਨੇ), ਵਿਕੀ ਧਾਲੀਵਾਲ ਮੋਗਾ, ਹਰਜੋਤ ਸੰਧੂ, ਲਖਵੀਰ ਮਾਨ ਰਾਜੇਆਣਾ, ਹਰਬਖਸ ਰਾਏ ਧੂਰਕੋਟ, ਰਣਜੀਤ ਸੰਧੂ ਕਪੂਰੇ, ਭਾਗ ਸਿੰਘ, ਕੁਲਵੰਤ ਬਾਪਲਾ, ਗੁਰਮੀਤ ਰਾਏ, ਹਰਦੀਪ ਹੈਰੀ ਮਹਲਕੱਲਾ, ਹਰਦੀਪ ਪਰਮਾਰ, ਹਰਦਿਆਲ ਥਿੰਦ ਆਦਿ ਅਕਾਲੀ ਵਰਕਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੈਸਟਰ ਦੇ ਪਹਿਲੇ ਸਿੱਖ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਨੇ ਅਧਿਕਾਰਿਤ ਤੌਰ ‘ਤੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਲੇਖਕ ਪਾਠਕ ਤੇ ਸੱਭਿਆਚਾਰ ਮੰਚ ਸਲੋਹ ਵੱਲੋਂ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ
Ad Position 24