03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸਰੀ ’ਚ ਤੀਆਂ ਦੀਆਂ ਰੌਣਕਾਂ ਮੇਲੇ ’ਚ ਸਿਰਜਿਆ ਪੇਂਡੂ ਤ੍ਰਿੰਝਣਾ ਵਰਗਾ ਮਾਹੌਲ ਵੱਡੀ ਗਿਣਤੀ ’ਚ ਔਰਤਾਂ ਨੇ ਕੀਤੀ ਸ਼ਿਰਕਤ

Ad Position 21
No active advertisement
ਅਜੀਤ ਡੈਸਕ 01-07-2026
ਵੈਨਕੂਵਰ, 30 ਜੂਨ (ਮਲਕੀਤ ਸਿੰਘ)-ਪੰਜਾਬ ਦੇ ਪੁਰਾਤਨ ਸੱਭਿਆਚਾਰ ਅਤੇ ਅਨਮੋਲ ਪੰਜਾਬੀ ਵਿਰਸੇ ਨੂੰ ਵਿਦੇਸ਼ਾਂ ਦੀ ਧਰਤੀ ਤੇ ਪ੍ਰਫੁੱਲਤ ਰੱਖਣ ਲਈ ਪੰਜਾਬੀ ਭਾਈਚਾਰੇ ਦੇ ਸਾਂਝੇ ਉਦਮ ਸਦਕਾ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸ਼ਹਿਰ ਸਰੀ ਦੇ ਪਾਇਲ ਬਿਜਨਸ ਸੈਂਟਰ ਸਥਿਤ ਰਾਇਲ ਕਿੰਗ ਪੈਲਸ ਵਿਚ ‘ਤੀਆਂ ਦੀਆਂ ਰੌਣਕਾਂ’ ਮੇਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਉਮਰ ਦੇ ਵਰਗ ਦੀਆਂ ਔਰਤਾਂ ਨੇ ਵੱਡੀ ਗਿਣਤੀ ਚ ਸ਼ਿਰਕਤ ਕਰਕੇ ਖੂਬ ਮਨੋਰੰਜਨ ਕੀਤਾ ‘ਗਹਿਣਾ ਗੱਟਾ’ ਬਾਏ ਰਾਜ ਪੁਰੇਵਾਲ ਅਤੇ ‘ਸੀਰਤ ਜਿਉਲਰੀ’ ਵਾਲੇ ਕਿਰਨ ਬਰਾੜ ਅਨੁਸਾਰ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਨਿਰੰਤਰ ਚੱਲੇ ਇਸ ਮੇਲੇ ’ਚ ਪ੍ਰਸਿੱਧ ਪੰਜਾਬੀ ਭੰਗੜਾ ਗਰੁੱਪ ਅਨਮੋਲ ਰਤਨ ਦੀ ਟੀਮ ਤੋਂ ਇਲਾਵਾ ਹੋਰ ਕਈ ਕਲਾਕਾਰਾਂ ਵਲੋਂ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ ਇਸ ਮੇਲੇ ’ਚ ਸਟੇਜ ਦੇ ਮੂਹਰੇ ਸੈਂਕੜੇ ਔਰਤਾਂ ਅਤੇ ਮੁਟਿਆਰਾਂ ਵਲੋਂ ਪੰਜਾਬੀ ਵਿਰਸੇ ਨਾਲ ਸੰਬੰਧਿਤ ਪੁਰਾਣੀਆਂ ਅਤੇ ਨਵੀਆਂ ਬੋਲੀਆਂ ਪਾ ਕੇ ਘੰਟਿਆਂਬੱਧੀ ਲਗਾਤਾਰ ਸਮੂਹਿਕ ਤੌਰ ਤੇ ਗਿੱਧਾ ਪਾਉਣ ਕਾਰਨ ਬਣੇ ਮਨੋਰੰਜਕ ਮਾਹੌਲ ਨਾਲ ਪੰਜਾਬ ਦੇ ਵਿਆਹਾਂ ਅਤੇ ਪੇਂਡੂ ਖੇਤਰਾਂ ’ਚ ਸਾਉਣ-ਭਾਦੋਂ ‘ਚ ਲੱਗਦੀਆਂ ਤ੍ਰਿੰਝਣਾਂ ਵਰਗਾ ਦ੍ਰਿਸ਼ ਸਿਰਜਿਆ ਮਹਿਸੂਸ ਹੋਇਆ। ਇਸ ਮੌਕੇ ਪੇਂਡੂ ਵਿਰਸੇ ਨਾਲ ਸੰਬੰਧਿਤ ਵਸਤਾਂ ਸੂਟ, ਜੁੱਤੀਆਂ, ਲਹਿੰਗੇ, ਫੁਲਕਾਰੀਆਂ, ਵੰਗਾਂ,ਗਾਨੀਆਂ, ਝਾਂਜਰਾਂ,ਆਰਟੀਫਿਸ਼ਅਲ ਗਹਿਣੇ, ਪਰਾਂਦੀਆਂ ਅਤੇ ਘਰੇਲੂ ਵਰਤੋਂ ’ਚ ਆਉਣ ਵਾਲੇ ਹੋਰ ਸਜਾਵਟੀ ਸਮਾਨ ਨਾਲ ਸੰਬੰਧਿਤ ਤਕਰੀਬਨ ਦੋ ਦਰਜ਼ਨ ਲਗਾਈਆਂ ਗਈਆਂ। ਆਰਜੀ ਸਟਾਲਾਂ ਤੋਂ ਵੱਡੀ ਗਿਣਤੀ ਚ ਪੰਜਾਬੀ ਔਰਤਾਂ ਖਰੀਦੋ ਫਰੋਖਤ ਕਰਦੀਆਂ ਨਜ਼ਰ ਆਈਆਂ। ਇਸ ਮੌਕੇ ਪੁਰਾਤਨ ਸੁਆਣੀਆਂ ਵਲੋਂ ਵਰਤੇ ਜਾਂਦੇ ਚਰਖੇ, ਸੰਦੂਕੜੀਆਂ, ਮੰਜੀਆਂ, ਅਤੇ ਪੀੜੀਆਂ ਆਦਿ ਪੁਰਾਤਨ ਸਮਾਨ ਦੀ ਲਗਾਈ ਗਈ ਨਮਾਇਸ਼ ਵੀ ਵੇਖਣਯੋਗ ਸੀ।
Ad Position 22
No active advertisement
ਪਿਛਲੀ ਖ਼ਬਰ ਨਿਊਜਰਸੀ ਵਿਚ ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਵਿਚ ਅਕਾਲ ਕਲੱਬ ਨੇ ਜਿੱਤਿਆ ਅੰਤਰਰਾਸ਼ਟਰੀ ਖ਼ਿਤਾਬ ਅਗਲੀ ਖ਼ਬਰ ਰਿਚਮੰਡ ਹਿੱਲ ਵਿਚ ਪ੍ਰਸਤਾਵਿਤ ਬੇਘਰਾਂ ਦੇ ‘ਸ਼ੈਲਟਰ’ ਦਾ ਵਿਰੋਧ ਪੰਜਾਬੀ ਭਾਈਚਾਰੇ ਨੇ ਵੀ ਚਿੰਤਾ ਜਤਾਈ
Ad Position 24
No active advertisement