22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਅਮਰੀਕਾ ਵੱਲੋਂ 20 ਪ੍ਰਵਾਸੀਆਂ ਦਾ ਪਹਿਲਾ ਗਰੁੱਪ ਲਾਈਬੇਰੀਆ ਰਵਾਨਾ, ਪੰਜ ਨੇ ਕੀਤਾ ਵਿਰੋਧ

ਨਿਊਯਾਰਕ, 21 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ਨੇ ਲਾਈਬੇਰੀਆ ਨਾਲ ਹੋਏ ਸਮਝੌਤੇ ਤਹਿਤ 20 ਪ੍ਰਵਾਸੀਆਂ ਦਾ ਪਹਿਲਾ ਗਰੁੱਪ ਲੂਈਜ਼ਿਆਨਾ ਤੋਂ ਰਵਾਨਾ ਕਰ ਦਿੱਤਾ। ਜਹਾਜ਼ ਸੇਨੇਗਲ ਦੀ ਰਾਜਧਾਨੀ ਡਕਾਰ ਵਿੱਚ ਰੁਕਣ ਮਗਰੋਂ ਲਾਈਬੇਰੀਆ ਪਹੁੰਚਿਆ।

Ad Position 21
No active advertisement
ਅਜੀਤ ਡੈਸਕ 22-08-2026
ਨਿਊਯਾਰਕ, 21 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ਨੇ ਲਾਈਬੇਰੀਆ ਨਾਲ ਹੋਏ ਸਮਝੌਤੇ ਤਹਿਤ 20 ਪ੍ਰਵਾਸੀਆਂ ਦਾ ਪਹਿਲਾ ਗਰੁੱਪ ਲੂਈਜ਼ਿਆਨਾ ਤੋਂ ਰਵਾਨਾ ਕਰ ਦਿੱਤਾ। ਜਹਾਜ਼ ਸੇਨੇਗਲ ਦੀ ਰਾਜਧਾਨੀ ਡਕਾਰ ਵਿੱਚ ਰੁਕਣ ਮਗਰੋਂ ਲਾਈਬੇਰੀਆ ਪਹੁੰਚਿਆ। ਰਿਪੋਰਟਾਂ ਮੁਤਾਬਕ ਰਵਾਨਗੀ ਦੌਰਾਨ ਪੰਜ ਪ੍ਰਵਾਸੀਆਂ ਨੇ ਵਿਰੋਧ ਕੀਤਾ, ਜਿਨ੍ਹਾਂ ਨੂੰ ਅਧਿਕਾਰੀਆਂ ਨੇ ਕਾਬੂ ਕਰਕੇ ਜਹਾਜ਼ ਵਿੱਚ ਚੜ੍ਹਾਇਆ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਲਾਗੂ ਕਰਨਾ, ਗੈਰਕਾਨੂੰਨੀ ਪ੍ਰਵਾਸ ਰੋਕਣਾ ਅਤੇ ਸਰਹੱਦੀ ਸੁਰੱਖਿਆ ਮਜ਼ਬੂਤ ਕਰਨਾ ਉਸਦੀ ਮੁੱਖ ਤਰਜੀਹ ਹੈ। ਹੋਮਲੈਂਡ ਸਕਿਉਰਿਟੀ ਵਿਭਾਗ ਨੇ ਸੁਰੱਖਿਆ ਕਾਰਨਾਂ ਕਰਕੇ ਡਿਪੋਰਟ ਕੀਤੇ ਲੋਕਾਂ ਦੀ ਪਛਾਣ ਅਤੇ ਹੋਰ ਵੇਰਵੇ ਜਨਤਕ ਨਹੀਂ ਕੀਤੇ। ਸਮਝੌਤੇ ਅਨੁਸਾਰ ਲਾਈਬੇਰੀਆ ਇੱਕ ਸਾਲ ਵਿੱਚ ਅਮਰੀਕਾ ਤੋਂ 1,200 ਗੈਰ-ਲਾਈਬੇਰੀਆਈ ਪ੍ਰਵਾਸੀਆਂ ਨੂੰ ਸਵੀਕਾਰ ਕਰੇਗਾ। ਲਾਈਬੇਰੀਆ ਸਰਕਾਰ ਮੁਤਾਬਕ ਇਨ੍ਹਾਂ ਲੋਕਾਂ ਨੂੰ ਕੈਦੀ ਨਹੀਂ, ਸਗੋਂ ਮਹਿਮਾਨ ਮੰਨਿਆ ਜਾਵੇਗਾ ਅਤੇ ਉਹ ਚਾਹੁਣ ’ਤੇ ਉੱਥੇ ਸ਼ਰਨ ਲਈ ਅਰਜ਼ੀ ਦੇ ਸਕਣਗੇ।
Ad Position 22
No active advertisement
ਪਿਛਲੀ ਖ਼ਬਰ 26 ਘੰਟੇ ’ਚ ਤੈਅ ਕੀਤੀ ਗਰਾਊਸ ਮਾਊਂਟੇਨ ਤੋਂ ਚਿਲਾਵੈਕ ਤੱਕ ਦੀ ਪੈਦਲ ਯਾਤਰਾ ਅਗਲੀ ਖ਼ਬਰ ਆਰਥਿਕ ਮੰਦਵਾੜੇ ਕਾਰਨ ਫਿੱਕੀ ਪਈ ਕੈਨੇਡਾ ਦੇ ਘਰਾਂ ਦੀ ‘ਚਮਕ’
Ad Position 24