22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਆਰਥਿਕ ਮੰਦਵਾੜੇ ਕਾਰਨ ਫਿੱਕੀ ਪਈ ਕੈਨੇਡਾ ਦੇ ਘਰਾਂ ਦੀ ‘ਚਮਕ’

ਵੈਨਕੂਵਰ, 21 ਅਗਸਤ (ਮਲਕੀਤ ਸਿੰਘ)-ਪਿਛਲੇ ਤਕਰੀਬਨ ਇਕ ਸਾਲ ਤੋਂ ਕੈਨੇਡਾ ਦੇ ਰਿਹਾਇਸ਼ੀ ਬਾਜ਼ਾਰ ’ਚ ਲਗਾਤਾਰ ਚੱਲ ਰਹੇ ਆਰਥਿਕ ਮੰਦਵਾੜੇ ਨੇ ਇਕ ਤਰ੍ਹਾਂ ਨਾਲ ਮੱਧ ਵਰਗ ਦੀ ਸ਼੍ਰੇਣੀ ’ਚ ਆਉਂਦੇ ਇੱਥੇ ਵੱਸਦੇ ਹਜ਼ਾਰਾਂ ਪਰਿਵਾਰਾਂ ਅਤੇ ਨਿਵੇਸ਼ਕਾਂ ਦੀ ਆਰਥਿਕਤਾ ਹਿਲਾ ਦਿੱਤੀ ਜਾਪਦੀ ਹੈ। ਕੈਨੇਡਾ ਦੇ ਮਹਾਨਗਰਾਂ ਟੋਰਾਂਟੋ, ਬਰੈਂਪਟਨ, ਕੈਲਗਰੀ ਤੇ ਐਡਮਿੰਟਨ ਤੋਂ ਸ਼ੁਰੂ ਹੋਇਆ ਆਰਥਿਕ ਮੰਦਵਾੜੇ ਦਾ ਇਹ ਰੁਝਾਨ ਕਿਸੇ ‘ਵਾਵਰੋਲੇ’ ਵਾਂਗ ਹੁਣ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਹਾਂਨਗਰਾਂ ਵੈਨਕੂਵਰ, ਸਰੀ ਅਤੇ ਐਫਸਫੌਰਡ ਵੱਲ ਸਰਕ ਚੁੱਕਿਐ ਮਹਿਸੂਸ ਹੋ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 22-08-2026
ਵੈਨਕੂਵਰ, 21 ਅਗਸਤ (ਮਲਕੀਤ ਸਿੰਘ)-ਪਿਛਲੇ ਤਕਰੀਬਨ ਇਕ ਸਾਲ ਤੋਂ ਕੈਨੇਡਾ ਦੇ ਰਿਹਾਇਸ਼ੀ ਬਾਜ਼ਾਰ ’ਚ ਲਗਾਤਾਰ ਚੱਲ ਰਹੇ ਆਰਥਿਕ ਮੰਦਵਾੜੇ ਨੇ ਇਕ ਤਰ੍ਹਾਂ ਨਾਲ ਮੱਧ ਵਰਗ ਦੀ ਸ਼੍ਰੇਣੀ ’ਚ ਆਉਂਦੇ ਇੱਥੇ ਵੱਸਦੇ ਹਜ਼ਾਰਾਂ ਪਰਿਵਾਰਾਂ ਅਤੇ ਨਿਵੇਸ਼ਕਾਂ ਦੀ ਆਰਥਿਕਤਾ ਹਿਲਾ ਦਿੱਤੀ ਜਾਪਦੀ ਹੈ। ਕੈਨੇਡਾ ਦੇ ਮਹਾਨਗਰਾਂ ਟੋਰਾਂਟੋ, ਬਰੈਂਪਟਨ, ਕੈਲਗਰੀ ਤੇ ਐਡਮਿੰਟਨ ਤੋਂ ਸ਼ੁਰੂ ਹੋਇਆ ਆਰਥਿਕ ਮੰਦਵਾੜੇ ਦਾ ਇਹ ਰੁਝਾਨ ਕਿਸੇ ‘ਵਾਵਰੋਲੇ’ ਵਾਂਗ ਹੁਣ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਹਾਂਨਗਰਾਂ ਵੈਨਕੂਵਰ, ਸਰੀ ਅਤੇ ਐਫਸਫੌਰਡ ਵੱਲ ਸਰਕ ਚੁੱਕਿਐ ਮਹਿਸੂਸ ਹੋ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਘਰਾਂ ਦੀਆਂ ਕੀਮਤਾਂ ’ਚ ਆਈ ਗਿਰਾਵਟ ਕਾਰਨ ਕਈ ਪਰਿਵਾਰਾਂ ਤੇ ਨਿਵੇਸ਼ਕਾਂ ਦੇ ਵਿੱਤੀ ਸੰਕਟ ਦੀ ਅਣਕਿਆਸੀ ਘੁੰਮਣਘੇਰੀ ’ਚ ਵਿਚ ਘਿਰ ਜਾਣ ਦੀਆਂ ਚਰਚਾਵਾਂ ਆਮ ਸੁਣੀਆਂ ਜਾ ਸਕਦੀਆਂ ਹਨ। ਜਾਣਕਾਰੀ ਅਨੁਸਾਰ ਕੋਰੋਨਾ ਮਹਾਮਾਰੀ ਦੌਰਾਨ ਵੱਡੀ ਗਿਣਤੀ ਵਿਚ ਪੰਜਾਬੀਆਂ ਸਮੇਤ ਦੂਸਰੇ ਭਾਈਚਾਰੇ ਦੇ ਲੋਕਾਂ ਨੇ ਕੈਨੇਡਾ ਵਿੱਚ ਨਿਵੇਸ਼ ਦੇ ਉਦੇਸ਼ ਨਾਲ ਘਰ ਖਰੀਦੇ ਸਨ। ਉਸ ਵੇਲੇ ਕਈ ਘਰਾਂ ਦੀ ਔਸਤਨ ਕੀਮਤ 11 ਲੱਖ ਤੋਂ 13 ਲੱਖ ਕੈਨੇਡੀਅਨ ਡਾਲਰ ਤੱਕ ਹੋਣੀ ਅਨੁਮਾਨੀ ਗਈ ਸੀ, ਪਰ ਹੁਣ ਆਰਥਿਕ ਮੰਦਵਾੜੇ ਕਾਰਨ ਕਈ ਖੇਤਰਾਂ ਵਿਚ ਇਹੀ ਕੀਮਤ ਘਟ ਕੇ 9 ਲੱਖ ਤੋਂ 11 ਲੱਖ ਕੈਨੇਡੀਅਨ ਡਾਲਰ ਰਹਿ ਗਈ ਦੱਸੀ ਜਾਂਦੀ ਹੈ। ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਅਸਥਾਈ ਵਸਨੀਕਾਂ ਦੀ ਗਿਣਤੀ ਸੀਮਤ ਕਰਨ ਤੋਂ ਬਾਅਦ ਕਿਰਾਏ ਦੇ ਘਰਾਂ ਅਤੇ ਰਿਹਾਇਸ਼ੀ ਬੇਸਮੈਂਟਾਂ ਦੀ ਮੰਗ ’ਚ ਵੀ ਕਮੀ ਆਈ ਹੈ। ਇਸ ਦੇ ਨਾਲ ਹੀ ਕਈ ਸ਼ਹਿਰਾਂ ਵਿਚ ਬੇਸਮੈਂਟਾਂ ਅਤੇ ਕਮਰਿਆਂ ਦੇ ਕਿਰਾਇਆਂ ਤੇ ਵੀ ਅਸਰ ਪਿਆ ਹੈ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵੱਲੋਂ 20 ਪ੍ਰਵਾਸੀਆਂ ਦਾ ਪਹਿਲਾ ਗਰੁੱਪ ਲਾਈਬੇਰੀਆ ਰਵਾਨਾ, ਪੰਜ ਨੇ ਕੀਤਾ ਵਿਰੋਧ ਅਗਲੀ ਖ਼ਬਰ ਪਿਛਲੇ ਸਾਲ ਦੌਰਾਨ 189 ਸਿੱਖਾਂ ਤੇ 32 ਹਿੰਦੂਆਂ ਉਪਰ ਹੋਏ ਨਸਲੀ ਹਮਲੇ
Ad Position 24