07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪਟਾਕਾ ਮੂੰਹ ’ਤੇ ਵੱਜਣ ਨਾਲ 12 ਸਾਲਾ ਬੱਚਾ ਜ਼ਖ਼ਮੀ, ਪੁਲਿਸ ਵਲੋਂ ਸਖ਼ਤ ਚਿਤਾਵਨੀ

ਵੈਨਕੂਵਰ, 5 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪੋਰਟ ਮੂਡੀ ਸ਼ਹਿਰ ਵਿਚ 12 ਸਾਲਾ ਬੱਚੇ ਦੇ ਮੂੰਹ ‘ਤੇ ਪਟਾਕਾ ਵੱਜਣ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਲੋਕਾਂ, ਖ਼ਾਸ ਕਰਕੇ ਮਾਪਿਆਂ ਅਤੇ ਨੌਜਵਾਨਾਂ ਨੂੰ ਪਟਾਕਿਆਂ ਦੀ ਵਰਤੋਂ ਸਮੇਂ ਬੇਹੱਦ ਸਾਵਧਾਨੀ ਵਰਤਣ ਦੀ ਚਿਤਾਵਨੀ ਦਿੱਤੀ ਹੈ। ਪੋਰਟ ਮੂਡੀ ਪੁਲਿਸ ਅਨੁਸਾਰ ਇਹ ਘਟਨਾ ਉਦੋਂ ਵਾਪਰੀ, ਜਦੋਂ ਅਚਾਨਕ ਆਤਸ਼ਬਾਜੀ ਵਾਲਾ ਪਟਾਕਾ 12 ਸਾਲਾ ਲੜਕੇ ਦੇ ਚਿਹਰੇ ‘ਤੇ ਵੱਜਿਆ।

Ad Position 21
No active advertisement
ਅਜੀਤ ਡੈਸਕ 07-10-2026
ਵੈਨਕੂਵਰ, 5 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪੋਰਟ ਮੂਡੀ ਸ਼ਹਿਰ ਵਿਚ 12 ਸਾਲਾ ਬੱਚੇ ਦੇ ਮੂੰਹ ‘ਤੇ ਪਟਾਕਾ ਵੱਜਣ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਲੋਕਾਂ, ਖ਼ਾਸ ਕਰਕੇ ਮਾਪਿਆਂ ਅਤੇ ਨੌਜਵਾਨਾਂ ਨੂੰ ਪਟਾਕਿਆਂ ਦੀ ਵਰਤੋਂ ਸਮੇਂ ਬੇਹੱਦ ਸਾਵਧਾਨੀ ਵਰਤਣ ਦੀ ਚਿਤਾਵਨੀ ਦਿੱਤੀ ਹੈ।ਪੋਰਟ ਮੂਡੀ ਪੁਲਿਸ ਅਨੁਸਾਰ ਇਹ ਘਟਨਾ ਉਦੋਂ ਵਾਪਰੀ, ਜਦੋਂ ਅਚਾਨਕ ਆਤਸ਼ਬਾਜੀ ਵਾਲਾ ਪਟਾਕਾ 12 ਸਾਲਾ ਲੜਕੇ ਦੇ ਚਿਹਰੇ ‘ਤੇ ਵੱਜਿਆ। ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਇਹ ਘਟਨਾ ਜਾਣਬੁੱਝ ਕੇ ਨਹੀਂ ਕੀਤੀ ਗਈ ਸਗੋਂ ਹਾਦਸੇ ਵਜੋਂ ਵਾਪਰੀ।ਪੁਲਿਸ ਨੇ ਮਾਮਲੇ ਵਿੱਚ ਪਟਾਕਿਆਂ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਲਈ 500 ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ। ਘਟਨਾ ਨੇ ਹੈਲੋਵੀਨ ਤੋਂ ਪਹਿਲਾਂ ਪਟਾਕਿਆਂ ਦੀ ਸੁਰੱਖਿਅਤ ਵਰਤੋਂ ਨੂੰ ਲੈ ਕੇ ਮੁੜ ਚਿੰਤਾ ਪੈਦਾ ਕਰ ਦਿੱਤੀ ਹੈ।ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਟਾਕਿਆਂ ਨੂੰ ਖਿਡੌਣਾ ਨਾ ਸਮਝਿਆ ਜਾਵੇ, ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਵੀ ਅੱਖਾਂ, ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਖ਼ਾਸ ਤੌਰ ‘ਤੇ ਬੱਚਿਆਂ ਨੂੰ ਬਿਨਾਂ ਬਾਲਗਾਂ ਦੀ ਨਿਗਰਾਨੀ ਦੇ ਪਟਾਕਿਆਂ ਦੀ ਵਰਤੋਂ ਨਾ ਕਰਨ ਦੇਣ ਦੀ ਸਲਾਹ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤ ਸਮੇਤ 7 ਦੇਸ਼ 2036 ਉਲੰਪਿਕ ਦੀ ਮੇਜ਼ਬਾਨੀ ਕਰਨ ਦੇ ਚਾਹਵਾਨ-ਆਈ.ਓ.ਸੀ. ਅਗਲੀ ਖ਼ਬਰ -2027 ਇਕ ਦਿਨਾਂ ਵਿਸ਼ਵ ਕੱਪ- ਭਾਰਤ ਬਨਾਮ ਪਾਕਿਸਤਾਨ ਮੈਚ ਲਈ 1,00,000 ਤੋਂ ਵੱਧ ਟਿਕਟ ਅਰਜ਼ੀਆਂ ਪ੍ਰਾਪਤ ਹੋਈਆਂ
Ad Position 24