ਭਾਰਤ ਸਮੇਤ 7 ਦੇਸ਼ 2036 ਉਲੰਪਿਕ ਦੀ ਮੇਜ਼ਬਾਨੀ ਕਰਨ ਦੇ ਚਾਹਵਾਨ-ਆਈ.ਓ.ਸੀ.
ਲੁਸਾਨੇ (ਸਵਿਟਜ਼ਰਲੈਂਡ), 6 ਅਕਤੂਬਰ (ਪੀ. ਟੀ.
ਲੁਸਾਨੇ (ਸਵਿਟਜ਼ਰਲੈਂਡ), 6 ਅਕਤੂਬਰ (ਪੀ. ਟੀ. ਆਈ.)-ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ.ਓ.ਸੀ.) ਨੇ ਕਿਹਾ ਕਿ ਭਾਰਤ, ਜਰਮਨੀ, ਕਤਰ ਅਤੇ ਤੁਰਕੀਏ ਉਨ੍ਹਾਂ 7 ਦੇਸ਼ਾਂ ਵਿਚ ਸ਼ਾਮਿਲ ਹਨ, ਜਿਨ੍ਹਾਂ ਨੇ 2036 ਉਲੰਪਿਕ ਦੀ ਮੇਜ਼ਬਾਨੀ ਕਰਨ ਵਿਚ ਦਿਲਚਸਪੀ ਦਿਖਾਈ ਹੈ ਅਤੇ ਉਨ੍ਹਾਂ ਨੂੰ ਅਗਲੇ ਮਹੀਨੇ (ਨਵੰਬਰ) ‘ਫਿਊਚਰ ਹੋਸਟ ਕਮਿਸ਼ਨ’ (ਭਵਿੱਖੀ ਮੇਜ਼ਬਾਨ ਕਮਿਸ਼ਨ) ਦੇ ਸਾਹਮਣੇ ਆਪਣੇ ਖੇਡ ਪ੍ਰੋਜੈਕਟ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ ਹੈ।ਆਈ.ਓ.ਸੀ. ਨੇ ਕਿਹਾ ਕਿ ਪ੍ਰੋਜੈਕਟਾਂ ਦਾ ਮੁਲਾਂਕਣ ਕਈ ਤਕਨੀਕੀ ਕਾਰਕਾਂ ਦੇ ਆਧਾਰ ‘ਤੇ ਕੀਤਾ ਜਾਵੇਗਾ, ਜਿਵੇਂ ਕਿ ਸਥਾਨ ਦੀ ਯੋਜਨਾ ਅਤੇ ਖਿਡਾਰੀਆਂ ਦਾ ਅਨੁਭਵ, ਫੰਡਿੰਗ ਰਣਨੀਤੀ, ਰਾਜਨੀਤਿਕ ਅਤੇ ਜਨਤਕ ਸਮਰਥਨ, ਖੇਡਾਂ ਦੇ ਆਯੋਜਨ ਦੀ ਸਮਰੱਥਾ ਅਤੇ ਮੇਜ਼ਬਾਨ ਭਾਈਚਾਰਿਆਂ ਲਈ ਲੰਬੇ ਸਮੇਂ ਦੇ ਲਾਭ ਪੈਦਾ ਕਰਨ ਲਈ ਵਿਰਾਸਤੀ ਰਣਨੀਤੀ। ਹਾਲਾਂਕਿ, ਵਿਸ਼ਵ ਸੰਸਥਾ ਨੇ ਇਨ੍ਹਾਂ ਪੇਸ਼ਕਾਰੀਆਂ ਲਈ ਸਹੀ ਸਮਾਂ-ਹੱਦ ਬਾਰੇ ਜਾਣਕਾਰੀ ਨਹੀਂ ਦਿੱਤੀ।ਆਈ.ਓ.ਸੀ. ਨੇ ਇਕ ਬਿਆਨ ਵਿਚ ਕਿਹਾ ਗਿਆ ਕਿ 2036 ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਵਿਚ ਦਿਲਚਸਪੀ ਰੱਖਣ ਵਾਲੇ ਦੇਸ਼ਾਂ ਵਿਚ ਭਾਰਤ, ਜਰਮਨੀ, ਹੰਗਰੀ, ਕਤਰ, ਦੱਖਣੀ ਕੋਰੀਆ, ਦੱਖਣੀ ਅਫਰੀਕਾ ਅਤੇ ਤੁਰਕੀਏ ਸ਼ਾਮਿਲ ਹਨ।