13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਹਾਲੀਵੁੱਡ ਅਦਾਕਾਰਾ ਸੇਲਮਾ ਬਲੇਅਰ ਗ੍ਰਿਫ਼ਤਾਰ ਪੁਲਿਸ ਅਧਿਕਾਰੀ ਤੇ ਨਰਸ ਨਾਲ ਕੁੱਟਮਾਰ ਦੇ ਦੋਸ਼

ਨਿਊਯਾਰਕ, 13 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੇਲਮਾ ਬਲੇਅਰ (54) ਨੂੰ ਜਹਾਜ਼ ’ਚ ਹੰਗਾਮਾ ਕਰਨ ਤੇ ਬਾਅਦ ਵਿੱਚ ਇਕ ਮਹਿਲਾ ਪੁਲਿਸ ਅਧਿਕਾਰੀ ਤੇ ਨਰਸ ’ਤੇ ਕਥਿਤ ਹਮਲਾ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊਯਾਰਕ ਦੀ ਅਦਾਲਤ ਨੇ ਉਸ ਦੀ ਜ਼ਮਾਨਤ ਲਈ 20 ਹਜ਼ਾਰ ਡਾਲਰ ਨਕਦ ਜਾਂ 60 ਹਜ਼ਾਰ ਡਾਲਰ ਦਾ ਬਾਂਡ ਤੈਅ ਕੀਤਾ ਹੈ।

Ad Position 21
No active advertisement
ਸੇਲਮਾ ਬਲੇਅਰ 14-10-2026
ਨਿਊਯਾਰਕ, 13 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੇਲਮਾ ਬਲੇਅਰ (54) ਨੂੰ ਜਹਾਜ਼ ’ਚ ਹੰਗਾਮਾ ਕਰਨ ਤੇ ਬਾਅਦ ਵਿੱਚ ਇਕ ਮਹਿਲਾ ਪੁਲਿਸ ਅਧਿਕਾਰੀ ਤੇ ਨਰਸ ’ਤੇ ਕਥਿਤ ਹਮਲਾ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊਯਾਰਕ ਦੀ ਅਦਾਲਤ ਨੇ ਉਸ ਦੀ ਜ਼ਮਾਨਤ ਲਈ 20 ਹਜ਼ਾਰ ਡਾਲਰ ਨਕਦ ਜਾਂ 60 ਹਜ਼ਾਰ ਡਾਲਰ ਦਾ ਬਾਂਡ ਤੈਅ ਕੀਤਾ ਹੈ। ਪੁਲਿਸ ਮੁਤਾਬਕ ਬਲੇਅਰ ਲਾਸ ਏਂਜਲਸ ਤੋਂ ਡੈਲਟਾ ਏਅਰਲਾਈਨਜ਼ ਦੀ ਉਡਾਣ ਰਾਹੀਂ ਨਿਊਯਾਰਕ ਦੇ ਜੌਹਨ ਐੱਫ. ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ ਸੀ। ਸਫ਼ਰ ਦੌਰਾਨ ਉਸ ਵੱਲੋਂ ਕਥਿਤ ਤੌਰ ’ਤੇ ਹਿੰਸਕ ਵਿਵਹਾਰ ਕਰਨ ਕਾਰਨ ਦੋ ਫਲਾਈਟ ਅਟੈਂਡੈਂਟ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਨੂੰ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਣਾ ਪਿਆ। ਪੁਲਿਸ ਦਾ ਦੋਸ਼ ਹੈ ਕਿ ਬਲੇਅਰ ਨੂੰ ਹਸਪਤਾਲ ਲਿਜਾਂਦੇ ਸਮੇਂ ਉਸ ਨੇ ਸਟਰੈਚਰ ਨਾਲ ਬੰਨ੍ਹੀ ਆਪਣੀ ਲੱਤ ਛੁਡਾ ਕੇ ਮਹਿਲਾ ਪੁਲਿਸ ਅਧਿਕਾਰੀ ਦੇ ਚਿਹਰੇ, ਗਰਦਨ ਅਤੇ ਛਾਤੀ ’ਤੇ ਕਈ ਵਾਰ ਲੱਤਾਂ ਮਾਰੀਆਂ। ਹਸਪਤਾਲ ਵਿੱਚ ਵੀ ਉਸ ਨੇ ਇੱਕ ਨਰਸ ਦੀ ਛਾਤੀ ’ਤੇ ਲੱਤ ਮਾਰੀ, ਜਿਸ ਕਾਰਨ ਨਰਸ ਨੂੰ ਸੱਟ ਲੱਗੀ। ਬਲੇਅਰ ਨੂੰ ਕਵੀਨਜ਼ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਖ਼ਿਲਾਫ਼ ਹਮਲੇ ਦੇ ਦੋ ਗੰਭੀਰ ਦੋਸ਼ ਲਗਾਏ ਗਏ। ਅਗਲੀ ਸੁਣਵਾਈ ਜਨਵਰੀ ਵਿੱਚ ਹੋਵੇਗੀ। ਅਦਾਕਾਰਾ ਦੇ ਵਕੀਲ ਸ਼ਾਨ ਬਾਰਨਜ਼ ਨੇ ਅਦਾਲਤ ਨੂੰ ਦੱਸਿਆ ਕਿ ਬਲੇਅਰ ਨੇ ਕਿਸੇ ਨੂੰ ਜਾਣਬੁੱਝ ਕੇ ਨੁਕਸਾਨ ਨਹੀਂ ਪਹੁੰਚਾਇਆ। ਉਹ ਲੰਬੇ ਸਮੇਂ ਤੋਂ ਨਸਾਂ ਨਾਲ ਸਬੰਧਤ ਗੰਭੀਰ ਬਿਮਾਰੀ ਮਲਟੀਪਲ ਸਕਲੇਰੋਸਿਸ ਨਾਲ ਜੂਝ ਰਹੀ ਹੈ। ਵਕੀਲ ਮੁਤਾਬਕ ਦਵਾਈਆਂ ਦੀਆਂ ਕੁਝ ਖੁਰਾਕਾਂ ਨਾ ਲੈਣ ਅਤੇ ਜਹਾਜ਼ ਵਿੱਚ ਸਿਰ ’ਤੇ ਸੱਟ ਲੱਗਣ ਕਾਰਨ ਉਸ ਦੀ ਮਾਨਸਿਕ ਹਾਲਤ ਅਸਥਾਈ ਤੌਰ ’ਤੇ ਉਲਝਣ ਵਾਲੀ ਹੋ ਗਈ ਸੀ। ਇਸ ਦੌਰਾਨ ਐੱਫਬੀਆਈ ਨੇ ਵੀ ਜਹਾਜ਼ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਵੱਖਰਾ ਸੰਘੀ ਮਾਮਲਾ ਦਰਜ ਕੀਤਾ ਹੈ, ਜਿਸ ਦੀ ਸੁਣਵਾਈ ਬਰੁਕਲਿਨ ਦੀ ਸੰਘੀ ਅਦਾਲਤ ਵਿੱਚ ਹੋਵੇਗੀ। ਜ਼ਿਕਰਯੋਗ ਹੈ ਕਿ ਸੇਲਮਾ ਬਲੇਅਰ ਕਈ ਪ੍ਰਸਿੱਧ ਹਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਸਾਲ 2016 ਵਿੱਚ ਵੀ ਇੱਕ ਹਵਾਈ ਸਫ਼ਰ ਦੌਰਾਨ ਉਸ ਦੇ ਵਿਵਹਾਰ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਸੀ, ਜਿਸ ਲਈ ਉਸ ਨੇ ਬਾਅਦ ਵਿੱਚ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਸੀ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ ਚ ਰੋਲਰ ਕੋਸਟਰ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ , ਕਈ ਜ਼ਖ਼ਮੀ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਭਾਜਪਾ ਨੇ ਮੰਗਿਆ ਮੁੱਖ ਮੰਤਰੀ ਦਾ ਅਸਤੀਫ਼ਾ ਸੂਬੇ ਭਰ ’ਚ ਅੱਜ ਰੋਸ ਮੁਜ਼ਾਹਰੇ, ਨਸ...
Ad Position 24