ਅਮਰੀਕਾ ’ ਚ ਰੋਲਰ ਕੋਸਟਰ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ , ਕਈ ਜ਼ਖ਼ਮੀ
ਨਿਊਯਾਰਕ, 13 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਜਾਰਜੀਆ ਸੂਬੇ ’ਚ ਸਥਿਤ ਸਿਕਸ ਫਲੈਗਜ਼ ਓਵਰ ਜਾਰਜੀਆ ਮਨੋਰੰਜਨ ਪਾਰਕ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਤੇਜ਼ ਰਫ਼ਤਾਰ ਰੋਲਰ ਕੋਸਟਰ ਝੂਲੇ ਤੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕ ਜ਼ਖ਼ਮੀ ਹੋਏ ਹਨ।
ਨਿਊਯਾਰਕ, 13 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਜਾਰਜੀਆ ਸੂਬੇ ’ਚ ਸਥਿਤ ਸਿਕਸ ਫਲੈਗਜ਼ ਓਵਰ ਜਾਰਜੀਆ ਮਨੋਰੰਜਨ ਪਾਰਕ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਤੇਜ਼ ਰਫ਼ਤਾਰ ਰੋਲਰ ਕੋਸਟਰ ਝੂਲੇ ਤੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕ ਜ਼ਖ਼ਮੀ ਹੋਏ ਹਨ। ਇਹ ਘਟਨਾ ਅਟਲਾਂਟਾ ਨੇੜਲੇ ਆਸਟੇਲ ਸ਼ਹਿਰ ਵਿੱਚ ਸੋਮਵਾਰ ਦੁਪਹਿਰ ਕਰੀਬ 4 ਵਜੇ ਵਾਪਰੀ। ਚਸ਼ਮਦੀਦਾਂ ਅਨੁਸਾਰ ਗੋਲਾਇਥ ਨਾਮ ਦੇ ਰੋਲਰ ਕੋਸਟਰ ਵਿਚ ਸਵਾਰ ਇਕ ਵਿਅਕਤੀ ਅਚਾਨਕ ਆਪਣੀ ਸੀਟ ਤੋਂ ਬਾਹਰ ਨਿਕਲ ਕੇ ਹਵਾ ਵਿੱਚ ਉੱਛਲ ਗਿਆ। ਜ਼ਮੀਨ ’ਤੇ ਡਿੱਗਣ ਤੋਂ ਪਹਿਲਾਂ ਉਹ ਝੂਲੇ ਦੇ ਵੱਖ-ਵੱਖ ਹਿੱਸਿਆਂ ਨਾਲ ਕਈ ਵਾਰ ਟਕਰਾਇਆ। ਇੱਕ ਚਸ਼ਮਦੀਦ ਨੇ ਦੱਸਿਆ ਕਿ ਮ੍ਰਿਤਕ ਦੇ ਨਾਲ ਇੱਕ ਬੱਚਾ ਵੀ ਬੈਠਾ ਸੀ। ਕੁਝ ਲੋਕਾਂ ਮੁਤਾਬਕ ਹਾਦਸੇ ਦਾ ਦ੍ਰਿਸ਼ ਸਵਾਰੀ ਦੌਰਾਨ ਖਿੱਚੀਆਂ ਗਈਆਂ ਤਸਵੀਰਾਂ ਵਿਚ ਵੀ ਕੈਦ ਹੋ ਗਿਆ।