03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਦਿੱਲੀ-ਐਨ.ਸੀ.ਆਰ. ਵਿਚ ਸੰਘਣੀ ਧੁੰਦ ਛਾਈ * ਏ.ਕਿਊ.ਆਈ. 'ਦਰਮਿਆਨੀ ਸ਼੍ਰੇਣੀ' ਵਿਚ ਦਰਜ

Ad Position 21
No active advertisement
ਅਜੀਤ ਡੈਸਕ 03-02-2026
ਨਵੀਂ ਦਿੱਲੀ, 2 ਫਰਵਰੀ (ਮਿਸਰਦੀਪ ਭਾਟੀਆ)-ਕੌਮੀ ਰਾਜਧਾਨੀ ਦਿੱਲੀ ਵਿਚ ਸੋਮਵਾਰ ਸਵੇਰ ਤੋਂ ਹੀ ਸੰਘਣੀ ਧੁੰਦ ਛਾਈ ਰਹੀ ਅਤੇ ਔਸਤ ਹਵਾ ਗੁਣਵੱਤਾ ਸੂਚਕ ਅੰਕ 'ਦਰਮਿਆਨੀ ਸ਼੍ਰੇਣੀ' ਵਿਚ ਦਰਜ ਕੀਤਾ ਗਿਆ | ਭਾਰਤੀ ਮੌਸਮ ਵਿਭਾਗ ਅਨੁਸਾਰ ਸਵੇਰੇ ਪਾਲਮ ਅਤੇ ਸਫ਼ਦਰਜੰਗ ਦੋਵਾਂ ਥਾਵਾਂ 'ਤੇ ਦਿੱਖਣ ਦੀ ਹੱਦ 100 ਮੀਟਰ ਤੱਕ ਡਿਗ ਗਈ | ਦਿੱਲੀ ਵਿਚ ਏ.ਕਿਊ.ਆਈ. 188 ਰਿਹਾ, ਜਦਕਿ 21 ਕੇਂਦਰਾਂ 'ਤੇ ਹਵਾ ਦੀ ਗੁਣਵੱਤਾ 'ਦਰਮਿਆਨੀ ਸ਼੍ਰੇਣੀ' ਵਿਚ ਅਤੇ 16 ਕੇਂਦਰਾਂ 'ਤੇ 'ਮਾੜੀ ਸ਼੍ਰੇਣੀ' ਵਿਚ ਦਰਜ ਕੀਤੀ ਗਈ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਮੀਰ ਐਪ ਅਨੁਸਾਰ 3 ਨਿਗਰਾਨੀ ਸਟੇਸ਼ਨਾਂ ਦਾ ਏ.ਕਿਊ.ਆਈ. ਡੇਟਾ ਤੁਰੰਤ ਉਪਲੱਬਧ ਨਹੀਂ ਹੈ, ਜਦਕਿ ਲੋਧੀ ਰੋਡ ਕੇਂਦਰ ਵਿਚ ਏ.ਕਿਊ.ਆਈ. 116 ਦਰਜ ਕੀਤਾ ਗਿਆ ਜੋ ਸਾਰਿਆਂ ਵਿਚੋਂ ਸਭ ਤੋਂ ਘੱਟ ਹੈ | ਹਵਾ ਦੀ ਗੁਣਵੱਤਾ ਪੂਰਵ ਪ੍ਰਾਪਤੀ ਪ੍ਰਣਾਲੀ ਅਨੁਸਾਰ ਦਿੱਲੀ ਦੀ ਹਵਾ ਦੀ ਗੁਣਵੱਤਾ ਅਗਲੇ ਦੋ ਦਿਨਾਂ ਲਈ 'ਮਾੜੀ ਸ਼੍ਰੇਣੀ' ਵਿਚ ਰਹਿਣ ਦੀ ਸੰਭਾਵਨਾ ਹੈ | ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਸਫ਼ਦਰਜੰਗ ਵਿਚ ਘੱਟੋ-ਘੱਟ ਤਾਪਮਾਨ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਥੋੜ੍ਹਾ ਵਧ ਹੈ, ਜਦੋਂਕਿ ਪਾਲਮ ਵਿਚ ਘੱਟੋ ਘੱਟ ਤਾਪਮਾਨ 10.7 ਡਿਗਰੀ ਸੈਲਸੀਅਸ ਸੀ ਜੋ ਆਮ ਨਾਲੋਂ ਥੋੜ੍ਹਾ ਵੱਧ ਹੈ | ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ 10 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ 'ਧੁੱਪ ਦੀ ਮਹਿਫ਼ਲ' 'ਚ ਧਰਮ ਸਿੰਘ, ਮਦਨ ਗੋਪਾਲ ਸਿੰਘ, ਅਮੀਆ ਕੁੰਵਰ ਤੇ ਪਰਮਿੰਦਰ ਸਿੰਘ ਸੋਢੀ ਦਾ ਹੋਵੇਗਾ ਸਨਮਾਨ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪਵਿੱਤਰ ਜਨਮ ਉਤਸਵ ਸ਼ਰਧਾ ਨਾਲ ਮਨਾਇਆ
Ad Position 24