13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪਿੰਡ ਮੰਡੀ ਵਿਖੇ ਖੇਡ ਮੈਦਾਨ ਦੇ ਨਵੀਨੀਕਰਨ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 02-04-2026
ਅੱਪਰਾ, 1 ਅਪ੍ਰੈਲ (ਦਲਵਿੰਦਰ ਸਿੰਘ ਅੱਪਰਾ)- ਕਰੀਬੀ ਪਿੰਡ ਮੰਡੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਡ ਮੈਦਾਨ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਤੇ ਮੈਂਬਰ ਪੰਚਾਇਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ 'ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਖੇਡ ਮੈਦਾਨ ਬਣਾਉਣ ਅਤੇ ਖੇਡ ਮੈਦਾਨਾਂ ਦੇ ਨਵੀਨੀਕਰਨ ਦੇ ਅਰੰਭੇ ਗਏ ਕਾਰਜ ਹਿੱਤ ਸਰਪੰਚ ਰਾਜ ਰਾਣੀ ਦੀ ਅਗਵਾਈ ਹੇਠ ਪਿੰਡ ਮੰਡੀ ਦੇ ਖੇਡ ਮੈਦਾਨ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ | ਉਹਨਾਂ ਦੱਸਿਆ ਕਿ ਇਸ ਕਾਰਜ ਹਿੱਤ ਖੇਡ ਮੈਦਾਨ ਦੇ ਚੁਫੇਰੇ ਜਾਲੀ ਲਗਾਈ ਜਾ ਰਹੀ ਹੈ | ਮੈਦਾਨ 'ਚ ਘਾਹ ਲਗਾਇਆ ਜਾਵੇਗਾ ਅਤੇ ਲਾਈਟਾਂ ਵੀ ਲਗਾਈਆਂ ਜਾਣਗੀਆਂ | ਇਸ ਮੌਕੇ ਸਰਪੰਚ ਰਾਜ ਰਾਣੀ, ਸਮਤਾ ਰਾਣੀ ਮੈਂਬਰ ਪੰਚਾਇਤ, ਕਮਲੇਸ਼ ਕੁਮਾਰ ਮੈਂਬਰ ਪੰਚਾਇਤ, ਹਰਜੀਤ ਸਿੰਘ ਢਿਲੋਂ ਮੈਂਬਰ ਪੰਚਾਇਤ, ਅਕਾਸ਼ਦੀਪ ਸਿੰਘ, ਵਿਸ਼ਾਲ, ਪਰਮ, ਮਨਜੋਤ, ਸਾਹਿਬ, ਸਮਰ ਕਲੇਰ ਅਤੇ ਕਬੱਡੀ ਟੀਮ ਦੇ ਸਮੂਹ ਖਿਡਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸਾਹਿਬ ਦਾ ਅਪਮਾਨ ਬਰਦਾਸ਼ਤ ਨਹੀ : ਸਰਬਜੀਤ ਅਹੀਰ ਅਗਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਨਿੰਦਣਯੋਗ- ਰਾਜਪੁਰਾ
Ad Position 24