13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਬਾਬਾ ਸਾਹਿਬ ਦਾ ਅਪਮਾਨ ਬਰਦਾਸ਼ਤ ਨਹੀ : ਸਰਬਜੀਤ ਅਹੀਰ

Ad Position 21
No active advertisement
ਅਜੀਤ ਡੈਸਕ 02-04-2026
ਫਿਲੌਰ, 1 ਅਪ੍ਰੈਲ (ਵਿਪਨ ਗੈਰੀ)-ਬੀਤੇ ਦਿਨੀਂ ਗੜ੍ਹਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ 'ਚ ਸਥਾਪਿਤ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਹੋਈ ਮੰਦਭਾਗੀ ਬੇਅਦਬੀ ਅਤਿ ਨਿੰਦਣਯੋਗ ਘਟਨਾ ਹੈ ਜਿਸ ਨੂੰ ਲੈ ਕਿ ਗੱਲਬਾਤ ਕਰਦਿਆ ਵਿਦੇਸ਼ੀ ਸੰਸਥਾ ਅੰਬੇਡਕਰ ਪੈਂਥਰ ਯੂਰਪ ਦੇ ਪ੍ਰਧਾਨ ਸਰਬਜੀਤ ਅਹੀਰ ਜਰਮਨੀ ਅਤੇ ਉਨ੍ਹਾਂ ਦੇ ਸਾਥੀਆਂ ਕੁਲਵਿੰਦਰ ਕਾਹਮਾ ਜਰਮਨੀ, ਮਨਜਿੰਦਰ ਸ਼ੀਮਾਰ ਜਰਮਨੀ, ਦਵਿੰਦਰ ਲਾਖਾ ਯੂ.ਕੇ., ਰਾਣਾ ਭਾਣੋਕੀ ਯੂ.ਕੇ., ਮੋਹਣ ਬਾਲੀ ਯੂ.ਕੇ. ਨੇ ਉਕਤ ਘਟਨਾ ਦਾ ਤਿੱਖੇ ਵਿਰੋਧ ਨਾਲ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਬਾਬਾ ਸਾਹਿਬ ਦੇ ਬੁੱਤਾ 'ਤੇ ਲਗਾਤਾਰ ਹੋ ਰਹੇ ਹਮਲੇ ਬੇਹੱਦ ਸ਼ਰਮਨਾਕ ਹਨ ਕਿਉਂਕਿ ਅੱਜ ਸੂਬੇ ਅੰਦਰ ਬਾਬਾ ਸਾਹਿਬ ਦੇ ਨਾਂਅ 'ਤੇ ਬਣੀ ਸਰਕਾਰ ਉਨ੍ਹਾਂ ਦੇ ਸਨਮਾਨ ਦੀ ਰੱਖਿਆ ਕਰਨ ਵਿਚ ਨਾਕਾਮ ਸਾਬਤ ਹੋ ਰਹੀ ਹੈ | ਆਗੂਆਂ ਨੇ ਕਿਹਾ ਕਿ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਪੁਲਿਸ ਜਲਦ ਗਿ੍ਫ਼ਤਾਰ ਕਰਕੇ ਸਖ਼ਤ ਸਜਾਵਾਂ ਦੇਵੇ ਤਾਂ ਜੋ ਇਸ ਤਰਾਂ ਦੀਆ ਘਟਨਾਵਾਂ ਤੇ ਰੋਕ ਲੱਗ ਸਕੇ |
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਸੰਬੰਧੀ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ-... ਅਗਲੀ ਖ਼ਬਰ ਪਿੰਡ ਮੰਡੀ ਵਿਖੇ ਖੇਡ ਮੈਦਾਨ ਦੇ ਨਵੀਨੀਕਰਨ ਦਾ ਕੀਤਾ ਉਦਘਾਟਨ
Ad Position 24